ਜਲੰਧਰ : ਜਲੰਧਰ ਸ਼ਹਿਰ ਵਿੱਚ ਸੈਂਟਰਲ ਕੋਆਪਰੇਟਿਵ ਬੈਂਕ(Central Cooperative Bank) ਦੇ ਬਾਹਰ ਅੱਜ ਹਾਲਾਤ ਉਸ ਵੇਲੇ ਤਣਾਅਪੂਰਨ ਹੋ ਗਏ ਜਦ ਬੈਂਕ ਦੇ ਡਾਇਰੈਕਟਰ ਨੂੰ ਲੈ ਕੇ ਹੋਣ ਵਾਲੀਆਂ ਚੋਣਾਂ ਵਿਧੀ ਨੌਮੀਨੇਸ਼ਨ ਲਈ ਪਹੁੰਚੇ।
ਲੋਕਾਂ ਨੂੰ ਬੈਂਕ ਦੇ ਬਾਹਰ ਹੀ ਰੋਕ ਦਿੱਤਾ ਗਿਆ। ਇਸ ਮੌਕੇ ਅਕਾਲੀ ਦਲ(Akali Dal) ਵੱਲੋਂ ਇਸ ਦਾ ਭਾਰੀ ਵਿਰੋਧ ਕੀਤਾ ਗਿਆ ਅਤੇ ਕਈ ਅਕਾਲੀ ਨੇਤਾ ਮੌਕੇ ਤੇ ਪਹੁੰਚ ਗਏ। ਇਸ ਮੌਕੇ ਅਕਾਲੀ ਦਲ ਅਤੇ ਨਕੋਦਰ ਤੋਂ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ(Akali Dal and MLA from Nakodar Gurpartap Singh Wadala) ਨੇ ਕਿਹਾ ਕਿ ਸੈਂਟਰਲ ਕੋਆਪਰੇਟਿਵ ਬੈਂਕ ਕਰੀਬ ਸੌ ਸਾਲ ਪੁਰਾਣਾ ਬੈਂਕ ਹੈ।
ਇਹ ਆਮ ਲੋਕਾਂ ਅਤੇ ਕਿਸਾਨਾਂ ਲਈ ਬਣਾਇਆ ਗਿਆ ਸੀ। ਇਸ ਨੂੰ ਚਲਾਉਣ ਵਾਲੇ ਵੀ ਆਮ ਲੋਕ ਅਤੇ ਕਿਸਾਨਾਂ ਦੇ ਨੁਮਾਇੰਦੇ ਹੀ ਹਨ। ਉਨ੍ਹਾਂ ਕਿਹਾ ਕਿ ਅੱਜ (ਬੁੱਧਵਾਰ) ਜਦ ਉਹ ਲੋਕ ਆਪਣੀਆਂ ਨਾਮਜ਼ਦਗੀਆਂ ਲਈ ਸੈਂਟਰਲ ਕੋਆਪਰੇਟਿਵ ਬੈਂਕ ਦੇ ਬਾਹਰ ਪਹੁੰਚੇ, ਇਹ ਤਾਂ ਭਾਰੀ ਪੁਲਿਸ ਵੱਲੋਂ ਬੈਂਕ ਦੇ ਗੇਟ ਨੂੰ ਪਹਿਲੇ ਹੀ ਬੰਦ ਕਰ ਦਿੱਤਾ ਗਿਆ ਸੀ ਅਤੇ ਕਿਸੇ ਨੂੰ ਵੀ ਅੰਦਰ ਜਾਣ ਨਹੀਂ ਦਿੱਤਾ ਜਾ ਰਿਹਾ ਸੀ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਚੰਨੀ ਓਦਾਂ ਤਾਂ ਲੋਕਾਂ ਨੂੰ ਆਮ ਆਦਮੀ ਦਾ ਮੁੱਖ ਮੰਤਰੀ ਕਹਿੰਦੇ ਨੇ ਪਰ ਉਨ੍ਹਾਂ ਦਾ ਪ੍ਰਸ਼ਾਸਨ ਹੀ ਆਮ ਆਦਮੀ ਵੱਲੋਂ ਚਲਾਏ ਜਾਣ ਵਾਲੇ ਇਸ ਬੈਂਕ ਨੂੰ ਸੁਚਾਰੂ ਰੂਪ ਨਾਲ ਚਲਾਉਣ ਅਤੇ ਇਸ ਦੀਆਂ ਚੋਣਾਂ ਵਿੱਚ ਵਿਘਨ ਪਾ ਰਿਹਾ ਹੈ। ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਕਿ ਜੇਕਰ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਵੱਲੋਂ ਉਨ੍ਹਾਂ ਨੂੰ ਸਹੀ ਢੰਗ ਨਾਲ ਨੌਮੀਨੇਸ਼ਨ ਨਾ ਕਰਨ ਦਿੱਤੀ ਗਈ ਤਾਂ ਉਹ ਇਹ ਮਾਮਲਾ ਕੋਰਟ ਵਿੱਚ ਲੈ ਕੇ ਜਾਣਗੇ।
ਇਹ ਵੀ ਪੜ੍ਹੋ:32 ਕਿਸਾਨ ਜਥੇਬੰਦੀਆਂ ਦੀ ਚੰਨੀ ਨਾਲ ਮੀਟਿੰਗ ਖਤਮ, ਇਹਨ੍ਹਾਂ ਗੱਲਾਂ 'ਤੇ ਹੋਈ ਚਰਚਾ