ਜਲੰਧਰ: ਜਲੰਧਰ 'ਚ ਵਿਧਾਇਕ ਅਤੇ ਪੁਲਿਸ ਅਧਿਕਾਰੀ ਦਾ ਝਗੜਾ ਅਜੇ ਠੰਡਾ ਨਹੀਂ ਹੋਇਆ ਕਿ ਕਪੂਰਥਲਾ 'ਚ 'ਆਪ' ਨੇਤਾ ਹਲਕਾ ਇੰਚਾਰਜ ਮੰਜੂ ਰਾਣਾ ਅਤੇ ਪੁਲਿਸ ਵਿਚਾਲੇ ਝਗੜੇ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਜਿਸ 'ਚ ਥਾਣਾ ਡਵੀਜ਼ਨ 'ਚ ਇਕ ਸੁਨਿਆਰੇ ਦੀ ਦੁਕਾਨ 'ਤੇ ਪੁਲਿਸ ਦੀ ਸਦਰ ਬਜ਼ਾਰ, ਕਪੂਰਥਲਾ ਨੰਬਰ 1 ਦੀ ਟੀਮ ਨੇ ਛਾਪਾ ਮਾਰਿਆ। AAP leader police threatened in Kapurthala too.
ਜਿੱਥੇ ਪੁਲਿਸ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਕੁਝ ਦਿਨ ਪਹਿਲਾਂ ਇੱਕ ਮਾਮਲੇ ਵਿੱਚ ਇੱਕ ਚੋਰ ਨੂੰ ਫੜਿਆ ਸੀ, ਜਿਸ ਨੇ ਖੁਲਾਸਾ ਕੀਤਾ ਸੀ ਕਿ ਉਸ ਨੇ ਕੁਝ ਦਿਨ ਪਹਿਲਾਂ ਉਕਤ ਦੁਕਾਨਦਾਰ ਨੂੰ ਚੋਰੀ ਦਾ ਸੋਨਾ ਵੇਚਿਆ ਸੀ, ਜਿਸ ਕਾਰਨ ਪੁਲਿਸ ਉਕਤ ਦੁਕਾਨ ਦੀ ਤਲਾਸ਼ੀ ਲੈਣ ਆਈ ਸੀ ਪਰ ਕਪੂਰਥਲਾ ਤੋਂ ਹਲਕਾ ਇੰਚਾਰਜ ਮੰਜੂ ਰਾਣਾ ਜੋ ਉਕਤ ਦੁਕਾਨਦਾਰ ਦੇ ਨਜ਼ਦੀਕ ਹੀ ਸੀ, ਜਿਸ ਕਾਰਨ ਮੰਜੂ ਰਾਣਾ ਉਕਤ ਦੁਕਾਨ 'ਤੇ ਪਹੁੰਚੀ ਅਤੇ ਪੁਲਿਸ ਟੀਮ ਨੂੰ ਦੁਕਾਨ ਦੀ ਤਲਾਸ਼ੀ ਲੈਣ ਤੋਂ ਰੋਕਿਆ ਗਿਆ।
ਜਿੱਥੇ ਪੁਲਿਸ ਪਾਰਟੀ ਅਤੇ 'ਆਪ' ਹਲਕਾ ਇੰਚਾਰਜ ਦਰਮਿਆਨ ਜ਼ਬਰਦਸਤ ਝੜਪ ਹੋ ਗਈ, ਪੁਲਿਸ ਨੂੰ ਵਾਰ-ਵਾਰ ਬੁਲਾਉਣ 'ਤੇ ਵੀ ਮੰਜੂ ਰਾਣਾ ਨਾ ਟਲੀ ਅਤੇ ਸਖ਼ਤ ਲਹਿਜੇ 'ਚ ਪੁਲਿਸ ਨੂੰ ਧਮਕੀਆਂ ਦਿੱਤੀਆਂ, ਜਦਕਿ ਪੁਲਿਸ ਦਾ ਦਾਅਵਾ ਹੈ ਕਿ ਉਨ੍ਹਾਂ ਕੋਲ ਇਸ ਸਬੰਧੀ ਜਾਂਚ ਲਈ ਲੋੜੀਂਦੇ ਦਸਤਾਵੇਜ਼ ਸਨ ਪਰ 'ਆਪ' ਆਗੂ ਨੇ ਉਨ੍ਹਾਂ ਦੀ ਇੱਕ ਨਹੀਂ ਸੁਣੀ ਅਤੇ ਉਕਤ ਦੁਕਾਨ ਬੰਦ ਕਰਕੇ ਦੁਕਾਨਦਾਰ ਨੂੰ ਘਰ ਭੇਜ ਦਿੱਤਾ। ਇਸ ਮਾਮਲੇ ਵਿੱਚ ਫਿਲਹਾਲ ਪੁਲਿਸ ਦੇ ਹੱਥ ਖਾਲੀ ਹਨ ਅਤੇ ਉਹ ਬੇਰੰਗ ਪਰਤ ਆਈ।
ਇਹ ਵੀ ਪੜ੍ਹੋ: MLA ਰਮਨ ਅਰੋੜਾ ਦੀ ਧਮਕੀ ਭਰੀ ਆਡੀਓ VIRAL ਹੋਣ ਤੋਂ ਬਾਅਦ ਹੋ ਗਿਆ ਦੋਨਾਂ ਦਾ ਰਾਜ਼ੀਨਾਮਾ