ਜਲੰਧਰ : ਸੂਬੇ 'ਚ ਵੱਧ ਰਹੀਆਂ ਬੇਅਦਬੀਆਂ ਦੇ ਚੱਲਦਿਆਂ ਨਿੱਤ ਦਿਨ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ, ਕਿ ਬੇਅਦਬੀ ਕਰਨ ਵਾਲੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ। ਅਜਿਹਾ ਹੀ ਇੱਕ ਮਾਮਲਾ ਫਗਵਾੜਾ ਦੇ ਗੁਰਦੁਆਰਾ ਸ੍ਰੀ ਚੌੜਾ ਖੂਹ ਸਾਹਿਬ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਨਿਹੰਗ ਸਿੰਘ ਨੇ ਨੌਜਵਾਨ ਦਾ ਕਤਲ ਕਰ ਦਿੱਤਾ। ਜਾਣਕਾਰੀ ਮੁਤਾਬਿਕ ਇਸ ਨੌਜਵਾਨ ਦਾ ਕਤਲ ਬੇਅਦਬੀ ਦੇ ਸ਼ੱਕ 'ਚ ਕੀਤਾ ਗਿਆ ਹੈ। ਇਸ ਸਬੰਧੀ ਐੱਸਪੀ ਫਗਵਾੜਾ ਗੁਰਪ੍ਰੀਤ ਸਿੰਘ ਨੇ ਦੱਸਿਆ ਕਿਦੇ ਸੀਨੀਅਰ ਅਧਿਕਾਰੀ ਮੌਕੇ 'ਤੇ ਮੌਜੂਦ ਹਨ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਬੋਲੇ ਸਨ ਮੰਦੇ ਬੋਲ : ਘਟਨਾ ਤੋਂ ਬਾਅਦ ਮੌਕੇ 'ਤੇ ਪੁਲਿਸ ਪ੍ਰਸ਼ਾਸਨ ਪਹੁੰਚ ਗਿਆ ਤੇ ਸਾਰੀ ਤਫਤੀਸ਼ ਕੀਤੀ ਜਾ ਰਹੀ ਹੈ। ਇਸ ਮਾਮਲੇ ਤੋਂ ਬਾਅਦ ਸਥਾਨਕ ਲੋਕਾਂ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਗੁਰੂ ਘਰ ਦੇ ਸੇਵਾਦਾਰ ਤੋਂ ਮਿਲੀ ਜਾਣਕਾਰੀ ਮੁਤਾਬਕ ਇੱਕ ਵਿਅਕਤੀ ਰਾਤ 10 ਕੁ ਵਜੇ ਦੇ ਕਰੀਬ ਗੁਰੂ ਘਰ ਦੇ ਬਾਥਰੂਮ 'ਚ ਲੁੱਕ ਗਿਆ, ਜਦੋਂ ਗੁਰੂ ਘਰ ਦੇ ਪ੍ਰਬੰਧਕ ਬਾਥਰੂਮ ਵੱਲ ਗਏ ਤਾਂ ਅੰਦਰੋਂ ਕਿਸੇ ਨੇ ਦਰਵਾਜ਼ਾ ਬੰਦ ਕੀਤਾ ਹੋਇਆ ਸੀ। ਜਿਸ ਤੋਂ ਬਾਅਦ ਦਰਵਾਜ਼ਾ ਖੜਕਾਇਆ ਗਿਆ ਤਾਂ ਉਹ ਨੌਜਵਾਨ ਨਿਹੰਗ ਸਿੰਘ ਨਾਲ ਹੱਥੋਪਾਈ ਹੋਣ ਲੱਗਾ। ਜਿਸ ਤੋਂ ਬਾਅਦ ਕਤਲ ਦੀ ਘਟਨਾ ਵਾਪਰ ਗਈ।
ਸੇਵਾਦਾਰ ਅਨੁਸਾਰ ਜਦ ਉਸ ਨੂੰ ਪੁੱਛਿਆ ਗਿਆ ਕਿ ਉਸ ਨੂੰ ਇੱਥੇ ਕਿਸ ਨੇ ਭੇਜਿਆ ਹੈ ਤਾਂ ਉਸ ਨੇ ਕੋਈ ਜਵਾਬ ਨਹੀਂ ਦਿੱਤਾ। ਉਸ ਨੇ ਸਿਰਫ਼ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਤੁਹਾਡੀ ਬਾਣੀ ਗਲਤ ਸਾਡੀ ਬਾਣੀ ਸਹੀ ਹੈ। ਸੇਵਾਦਾਰ ਨੇ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਬੋਲੇ ਗਏ ਮੰਦੇ ਬੋਲ ਨਿਹੰਗ ਸਿੰਘ ਬਰਦਾਸ਼ਤ ਨਾ ਕਰ ਸਕਿਆ ਅਤੇ ਉਸ ਨੇ ਨੌਜਵਾਨ ਦਾ ਕਤਲ ਕਰ ਦਿੱਤਾ।
- ਬਿਹਾਰ ਦੇ ਔਰੰਗਾਬਾਦ 'ਚ ਕਾਰ ਪਾਰਕਿੰਗ ਵਿਵਾਦ 'ਚ ਮੌਬ ਲਿੰਚਿੰਗ, 4 ਦੀ ਮੌਤ
- ਪੰਜਾਬ ਵਿਜੀਲੈਂਸ ਵੱਲੋਂ ਵੱਡੀ ਕਾਰਵਾਈ, ਰਿਸ਼ਵਤ ਲੈਕੇ ਵਿਦਿਆਰਥੀਆਂ ਨੂੰ ਜਾਅਲੀ ਡਿਗਰੀਆਂ ਦੇਣ ਵਾਲੇ ਪ੍ਰਿੰਸੀਪਲ ਚੜ੍ਹੇ ਅੜਿੱਕੇ
- ਬਿਕਰਮ ਮਜੀਠੀਆ ਨਵੇਂ SIT ਮੁਖੀ ਸਾਹਮਣੇ ਹੋਣਗੇ ਪੇਸ਼, ਹੁਣ DIG ਭੁੱਲਰ ਕੋਲ ਇਹ ਮਾਮਲਾ
ਕਤਲ ਤੋਂ ਪਹਿਲੇ ਨੌਜਵਾਨ ਨੇ ਕੀਤਾ ਸੀ ਕਬੂਲਨਾਮਾ : ਜ਼ਿਕਰਯੋਗ ਹੈ ਕਿ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਕਤ ਨੌਜਵਾਨ ਖੁਦ ਕਬੂਲ ਕਰ ਰਿਹਾ ਹੈ ਕਿ ਉਹ ਬੇਅਦਬੀ ਦੀ ਮਨਸ਼ਾ ਨਾਲ ਹੀ ਗੁਰੂ ਘਰ ਵਿੱਚ ਦਾਖਿਲ ਹੋਇਆ ਸੀ। ਉਕਤ ਨੌਜਵਾਨ ਮੁਤਾਬਿਕ ਉਸ ਨੂੰ ਬੇਅਦਬੀ ਕਰਨ ਲਈ ਕਿਸੇ ਨੇ ਪੈਸੇ ਦਿੱਤੇ ਸਨ। ਇਸ ਲਈ ਉਹ ਇਥੇ ਆਇਆ ਸੀ। ਇਹ ਵੀਡੀਓ ਕਤਲ ਤੋਂ ਕੁਝ ਹੀ ਸਮਾਂ ਪਹਿਲੇ ਦੀ ਦੱਸੀ ਜਾ ਰਹੀ ਹੈ। ਫਿਲਹਾਲ ਪੁਲਿਸ ਮੌਕੇ ‘ਤੇ ਪਹੁੰਚ ਚੁੱਕੀ ਹੈ ‘ਤੇ ਮਾਮਲੇ ਦੀ ਜਾਂਚ ਕਰ ਰਹੀ ਹੈ।