ETV Bharat / state

ਜਲੰਧਰ ਦੇ ਰਾਮਾ ਮੰਡੀ ਵਿਖੇ ਇੱਕ ਵਿਅਕਤੀ ਨੇ ਖੁਦ ਨੂੰ ਗੋਲੀ ਮਾਰ ਕੀਤੀ ਖੁਦਕੁਸ਼ੀ

ਜਲੰਧਰ ਦੇ ਰਾਮਾ ਮੰਡੀ ਵਿਖੇ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਬੰਦੇ ਨੇ ਖੁਦ ਨੂੰ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ। ਮ੍ਰਿਤਕ ਦੀ ਪਛਾਣ ਹਰਦੀਪ ਸ਼ਰਮਾ ਦੇ ਰੂਪ ਵਿੱਚ ਹੋਈ ਹੈ ਜੋ ਕਿ ਬੀਐਸਐਫ ਤੋਂ ਸੇਵਾ ਮੁਕਤ ਸਨ।

ਫ਼ੋਟੋ
ਫ਼ੋਟੋ
author img

By

Published : Jan 2, 2020, 6:17 PM IST

ਜਲੰਧਰ: 31 ਦਸੰਬਰ ਦੀ ਰਾਤ ਜਲੰਧਰ ਵਿੱਚ ਸ਼ਾਂਤੀਪੂਰਨ ਨਿਕਲ ਗਈ ਪਰ ਸਾਲ 2020 ਦੇ ਦੂਸਰੇ ਹੀ ਦਿਨ ਜਲੰਧਰ ਵਿੱਚ ਵਾਰਦਾਤਾਂ ਸ਼ੁਰੂ ਹੋ ਗਈਆਂ ਹਨ। ਜਲੰਧਰ ਦੇ ਰਾਮਾ ਮੰਡੀ ਵਿਖੇ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਬੰਦੇ ਨੇ ਖੁਦ ਨੂੰ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ। ਮ੍ਰਿਤਕ ਦੀ ਪਛਾਣ ਹਰਦੀਪ ਸ਼ਰਮਾ ਉਰਫ ਬੱਬੂ ਦੇ ਰੂਪ ਵਿੱਚ ਹੋਈ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਫਿਲਹਾਲ ਆਤਮ ਹੱਤਿਆ ਦਾ ਕਾਰਨ ਦਾ ਪਤਾ ਨਹੀਂ ਚੱਲ ਪਾਇਆ ਹੈ।

ਵੀਡੀਓ

ਹਰਦੀਪ ਸ਼ਰਮਾ ਨੇ 1 ਜਨਵਰੀ ਦੀ ਰਾਤ ਆਪਣੇ ਆਪ ਨੂੰ ਆਪਣੇ ਕਮਰੇ ਵਿੱਚ ਬੰਦ ਕਰਕੇ ਖੁਦ ਨੂੰ ਗ਼ੋਲੀ ਮਾਰੀ। ਆਤਮ ਹੱਤਿਆ ਲਈ ਵਰਤੀ ਗਈ ਪਿਸਤੌਲ ਦੇਸੀ ਪਿਸਤੌਲ ਹੈ ਜਿਸ ਨੂੰ ਫੋਰੈਂਸਿਕ ਲੈਬ ਵਿੱਚ ਜਾਂਚ ਲਈ ਭੇਜ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਹਰਦੀਪ ਸ਼ਰਮਾ ਬੀਐਸਐਫ ਤੋਂ ਡਿਸਮਿਸ ਸਨ ਅਤੇ ਉਨ੍ਹਾਂ ਦੀ ਪਤਨੀ ਇੱਕ ਮੈਡੀਕਲ ਸਟੋਰ ਚਲਾਉਂਦੇ ਹਨ।

ਏ.ਸੀ.ਪੀ. ਹਰਸਿਮਰਤ ਸਿੰਘ ਛੇਤਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਕਿ ਹਰਦੀਪ ਸ਼ਰਮਾ ਨਾਂਅ ਦੇ ਇੱਕ ਵਿਅਕਤੀ ਨੇ ਖੁਦ ਨੂੰ ਗੋਲੀ ਮਾਰਕੇ ਆਤਮ ਹੱਤਿਆ ਕਰ ਲਈ ਹੈ। ਜਦ ਉਹ ਮੋਕੇ 'ਤੇ ਪਹੁੰਚੇ ਤਾਂ ਹਰਦੀਪ ਸ਼ਰਮਾ ਦੀ ਲਾਸ਼ ਉਸਦੇ ਕਮਰੇ ਵਿੱਚ ਪਈ ਸੀ। ਏ.ਸੀ.ਪੀ. ਨੇ ਦੱਸਿਆ ਕਿ ਇਸ ਮਾਮਲੇ ਦੀ ਤਵਤੀਸ਼ ਕੀਤੀ ਜਾਵੇਗੀ ਕਿ ਪਿਸਤੌਲ ਗੈਰ ਕਾਨੂੰਨੀ ਸੀ ਜਾਂ ਨਹੀਂ।

ਵਾਰਦਾਤ ਦੇ ਵੇਲੇ ਮ੍ਰਿਤਕ ਦੀ ਪਤਨੀ ਅਤੇ ਬੇਤਾ ਘਰ ਵਿੱਚ ਸਨ ਜੋ ਕਿ ਗ੍ਰਾਉਂਡ ਫਲੋਰ 'ਤੇ ਆਪਣੇ ਕਮਰੇ ਵਿੱਚ ਸੋ ਰਹੇ ਸੀ ਅਤੇ ਸਵੇਰੇ ਉੱਠਕੇ ਉਨ੍ਹਾਂ ਕਮਰਾ ਦਾ ਦਰਵਾਜ਼ਾ ਤੋੜਕੇ ਦੇਖਿਆ ਤਾਂ ਹਰਦੀਪ ਸ਼ਰਮਾ ਆਪਣੇ ਕਮਰੇ ਵਿੱਚ ਮ੍ਰਿਤਕ ਪਏ ਹੋਏ ਸੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Intro:ਨਵੇਂ ਸ਼ਾਲ ਅਤੇ 31ਦਸੰਬਰ ਦੀ ਰਾਤ ਜਲੰਧਰ ਵਿੱਚ ਸ਼ਾਂਤੀਪੂਰਨ ਨਿਕਲ ਗਈ। ਪਰ ਸਾਲ 2020 ਦੇ ਦੂਸਰੇ ਹੀ ਦਿਨ ਜਲੰਧਰ ਵਿੱਚ ਵਾਰਦਾਤਾਂ ਸ਼ੁਰੂ ਹੋ ਗਈਆਂ ਹਨ। Body:ਜਲੰਧਰ ਦੇ ਰਾਮਾ ਮੰਡੀ ਵਿਖੇ ਇੱਕ ਮਾਮਲਾ ਸਾਹਮਣੇ ਆਇਆ ਹੈ। ਉੱਥੇ ਇੱਕ ਬੰਦੇ ਵੱਲੋਂ ਖੁਦ ਨੂੰ ਗੋਲੀ ਮਾਰ ਕੇ ਆਤਮ ਹੱਤਿਆ ਕਰ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਮ੍ਰਿਤਕ ਦੀ ਪਹਿਚਾਣ ਹਰਦੀਪ ਸ਼ਰਮਾ ਉਰਫ ਬੱਬੂ ਦੇ ਰੂਪ ਵਿੱਚ ਹੋਈ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਫਿਲਹਾਲ ਆਤਮ ਹੱਤਿਆ ਦਾ ਕਾਰਨ ਦਾ ਪਤਾ ਨਹੀਂ ਚੱਲ ਪਾਇਆ ਹੈ ਹਰਦੀਪ ਸ਼ਰਮਾ ਨੇ ਰਾਤ ਦੇ ਸਮੇਂ ਆਪਣੇ ਆਪ ਨੂੰ ਆਪਣੇ ਕਮਰੇ ਵਿੱਚ ਬੰਦ ਕਰ ਖੁਦ ਨੂੰ ਗ਼ੋਲੀ ਮਾਰੀ ਜਿਹੜੀ ਪਿਸਤੌਲ ਨਾਲ ਉਸ ਨੇ ਖ਼ੁਦ ਨੂੰ ਗੋਲੀ ਮਾਰੀ ਸੀ। ਉਹ ਦੇਸੀ ਪਿਸਤੌਲ ਹੈ ਅਤੇ ਪਿਸਤੌਲ ਨੂੰ ਫੋਰੈਂਸਿਕ ਲੈਬ ਵਿੱਚ ਜਾਂਚ ਲਈ ਭੇਜ ਦਿੱਤਾ ਗਿਆ ਹੈ। ਹਰਦੀਪ ਸ਼ਰਮਾ ਬੀਐਸਐਫ ਤੋਂ ਡਿਸਮਿਸ ਸਨ ਅਤੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਕੋਲ ਇਹ ਪਿਸਤੌਲ ਆਈ ਕਿੱਥੋਂ।

ਬਾਈਟ : ਹਰਸਿਮਰਤ ਸਿੰਘ ਛੇਤਰਾਂ (ਏ ਸੀ ਪੀ ਸੈਂਟਰਲ ਜਲੰਧਰ )Conclusion:ਗੌਰਤਲਬ ਕਰਨ ਦੀ ਗੱਲ ਇਹ ਹੈ ਕਿ ਗੈਰ ਕਾਨੂੰਨੀ ਦੇਸੀ ਪਿਸਤੌਲ ਮ੍ਰਿਤਕ ਹਰਦੀਪ ਸ਼ਰਮਾ ਕੋਲ ਆਈ ਕਿਵੇਂ, ਜੋ ਕਿ ਪੁਲਿਸ ਪ੍ਰਸ਼ਾਸਨ ਤੇ ਸਵਾਲੀਆ ਨਿਸ਼ਾਨ ਹੈ।
ETV Bharat Logo

Copyright © 2024 Ushodaya Enterprises Pvt. Ltd., All Rights Reserved.