ਜਲੰਧਰ: ਕਹਿੰਦੇ ਨੇ ਸਿਆਸਤ ਦਾ ਨਸ਼ਾ ਕਈ ਬਾਰ ਬੰਦੇ ਨੂੰ ਇੰਨਾ ਜ਼ਿਆਦਾ ਹੰਕਾਰੀ ਕਰ ਦਿੰਦਾ ਹੈ ਕਿ ਉਸ ਨੂੰ ਕੁੱਝ ਵੀ ਵਿਖਾਈ ਨਹੀਂ ਦਿੰਦਾ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਜ਼ਿਲ੍ਹਾ ਜਲੰਧਰ ਦੀ ਤਹਿਸੀਲ ਫਿਲੌਰ ਦੇ ਪਿੰਡ ਛੋਟੇ ਪਾਲ ਨੌਂ ਵਿੱਚੋਂ। ਇਸ ਪਿੰਡ ਦੀ ਪੰਚਾਇਤ ਦੇ ਮੈਂਬਰ ਨੇ ਨਾਬਾਲਗ ਮਜ਼ਦੂਰ ਦੇ ਪੈਰ ਬੰਨ੍ਹ ਕੇ ਉਸ ਨੂੰ ਦਰੱਖਤ ਉੱਤੇ ਉਲਟਾ ਲਟਕਾ ਕੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਮਜ਼ਦੂਰ ਦਾ ਕਸੂਰ ਸਿਰਫ਼ ਇੰਨਾ ਸੀ ਕਿ ਉਹ ਬਿਹਾਰ ਦੇ ਉਸ ਪਿੰਡ ਦਾ ਰਹਿਣ ਵਾਲਾ ਸੀ। ਜਿੱਥੇ ਇੱਕ ਵਿਅਕਤੀ ਪੰਚ ਤੋਂ 35 ਹਜ਼ਾਰ ਰੁਪਏ ਲੈ ਕੇ ਫਰਾਰ ਹੋ ਗਿਆ ਸੀ। ਘਟਨਾ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਪੰਚ ਮਨਵੀਰ ਨੂੰ ਗ੍ਰਿਫਤਾਰ ਕਰ ਲਿਆ, ਜਦਕਿ ਉਸ ਦੇ ਦੋ ਸਾਥੀਆਂ ਦੀ ਭਾਲ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ।
ਮੁਲਜ਼ਮ ਪੰਚ ਗ੍ਰਿਫ਼ਤਾਰ: ਪੰਚ ਮਨਵੀਰ ਸਿੰਘ ਨੇ ਜ਼ਿਲ੍ਹਾ ਪੂਰਨੀਆ (ਬਿਹਾਰ) ਦੇ ਰਹਿਣ ਵਾਲੇ ਮਜ਼ਦੂਰ ਅਮਰਜੀਤ ਨੂੰ 35 ਹਜ਼ਾਰ ਰੁਪਏ ਦਿੱਤੇ ਸਨ। ਅਮਰਜੀਤ ਭੱਜ ਗਿਆ ਮਨਵੀਰ ਨੇ ਅਮਰਜੀਤ ਦੇ ਸਾਈਕਲ 'ਤੇ ਜਾਣ ਦੀ ਫੁਟੇਜ ਵਾਇਰਲ ਕਰ ਦਿੱਤੀ ਤਾਂ ਜੋ ਅਮਰਜੀਤ ਬਾਰੇ ਜਾਣਕਾਰੀ ਮਿਲ ਸਕੇ। ਸ਼ਨਿੱਚਰਵਾਰ ਨੂੰ ਮਨਵੀਰ ਨੂੰ ਪਤਾ ਲੱਗਾ ਕਿ ਪੈਸੇ ਲੈ ਕੇ ਭੱਜਣ ਵਾਲਾ ਅਮਰਜੀਤ ਪਿੰਡ ਪੁਨੀਆ ਦਾ ਰਹਿਣ ਵਾਲਾ ਹੈ। ਪੁਲਿਸ ਨੇ ਮਨਵੀਰ ਨੂੰ ਗ੍ਰਿਫਤਾਰ ਕਰ ਲਿਆ ਜਦਕਿ ਸਾਥੀ ਫਰਾਰ ਹੈ। ਦੱਸ ਦਈਏ ਇਸ ਹੰਕਾਰੀ ਪੰਚ ਨੇ ਨਬਾਲਿਗ ਉੱਤੇ ਤਸ਼ੱਦਦ ਕੀਤੇ ਜਾਣ ਦੀ ਵੀਡੀਓ ਬਣਾਈ ਅਤੇ ਫਿਰ ਸੋਸ਼ਲ ਮੀਡੀਆ ਉੱਤੇ ਵੀ ਵਾਇਰਲ ਕਰ ਦਿੱਤੀ। ਵੀਡੀਓ ਸੋਸ਼ਲ ਮੀਡੀਆਂ ਉੱਤੇ ਵਾਇਰਲ ਹੋਣ ਮਗਰੋਂ ਮਾਮਲਾ ਲੋਕਾਂ ਤੋਂ ਹੁੰਦਾ ਹੋਇਆ ਪੁਲਿਸ ਕੋਲ ਪਹੁੰਚਿਆ ਜਿਸ ਤੋਂ ਬਾਅਦ ਪੁਲਿਸ ਨੇ ਬਗੈਰ ਦੇਰ ਕੀਤੇ ਕਾਰਵਾਈ ਕੀਤੀ।
- ਸਰਕਾਰੀ ਸਕੂਲ ਦੀਆਂ ਵਿਦਿਆਰਥਣਾਂ ਨੂੰ ਮਿਲੇਗੀ ਬੱਸ ਦੀ ਸਹੂਲਤ, ਸੀਐੱਮ ਮਾਨ ਨੇ ਕੀਤਾ ਦਾਅਵਾ
- Chandigarh University Student Murder: ਚੰਡੀਗੜ੍ਹ ਯੂਨੀਵਰਸਿਟੀ ਦੇ 2 ਵਿਦਿਆਰਥੀਆਂ ਨੂੰ ਮਾਰੀ ਗੋਲ਼ੀ, ਇੱਕ ਦੀ ਮੌਤ, ਇੱਕ ਜਖ਼ਮੀ
- ਜਲੰਧਰ ਦੇ ਸਰਕਾਰੀ ਹਸਪਤਾਲ 'ਚ ਸ਼ਖ਼ਸ ਨੇ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼, ਸੁਸਾਇਡ ਨੋਟ ਲਿਖੇ ਜਾਣ ਦੀ ਗੱਲ ਵੀ ਆਈ ਸਾਹਮਣੇ
ਪੀੜਤ ਨੇ ਦੱਸੀ ਹੱਡਬੀਤੀ: ਮੀਡੀਆ ਰਿਪੋਰਟਾਂ ਮੁਤਾਬਿਕ ਕਿਹਾ ਜਾ ਰਿਹਾ ਹੈ ਕਿ ਮੁਲਜ਼ਮ ਪੰਚ ਪੀੜਤ ਨਬਾਲਿਗ ਨੂੰ ਚੁੱਕ ਕੇ ਨੇੜਲੇ ਪਿੰਡ ਪਲਕਦੀਮ ਵਿੱਚ ਵਿਅਕਤੀ ਦੇ ਖੇਤ ਵਿੱਚ ਲੈ ਗਿਆ। ਉੱਥੇ ਮਿਥਲੇਸ਼ ਦੀਆਂ ਦੋਵੇਂ ਲੱਤਾਂ ਰੱਸੀ ਨਾਲ ਬੰਨ੍ਹ ਕੇ ਦਰੱਖਤ ਤੋਂ ਉਲਟਾ ਲਟਕਾ ਦਿੱਤਾ ਗਿਆ। ਫਿਰ ਇੱਕ ਵੀਡੀਓ ਕਾਲ ਕੀਤੀ ਗਈ ਅਤੇ ਮਿਥਲੇਸ਼ ਦੇ ਮਾਤਾ-ਪਿਤਾ ਨੂੰ ਉਨ੍ਹਾਂ ਦੇ ਪੁੱਤਰ ਦੁਆਰਾ ਕੁੱਟਦੇ ਹੋਏ ਦਿਖਾਇਆ ਗਿਆ। ਰਿਸ਼ਤੇਦਾਰ ਵੀ ਰੋਣ ਲੱਗ ਪਏ। ਮਨਵੀਰ ਨੇ ਧਮਕੀ ਦਿੱਤੀ ਕਿ 35 ਹਜ਼ਾਰ ਦਿਓ ਨਹੀਂ ਤਾਂ ਜਾਨੋਂ ਮਾਰ ਦਿੱਤਾ ਜਾਵੇਗਾ। ਰਿਸ਼ਤੇਦਾਰਾਂ ਨੇ ਕਰਜ਼ਾ ਲੈ ਕੇ ਮਨਪ੍ਰੀਤ ਦੇ ਖਾਤੇ ਵਿੱਚ ਪੈਸੇ ਜਮ੍ਹਾਂ ਕਰਵਾ ਦਿੱਤੇ।