ETV Bharat / state

2 ਕੁਇੰਟਲ 50 ਕਿੱਲੋ 730 ਗ੍ਰਾਮ ਭੁੱਕੀ ਚੂਰਾ ਪੋਸਤ ਬਰਾਮਦ, ਟਰੱਕ ਚਲਾਕ ਫਰਾਰ

author img

By

Published : Jan 24, 2020, 8:46 AM IST

ਜਲੰਧਰ ਪੁਲਿਸ ਕਮਿਸ਼ਨਰੇਟ ਵੱਲੋਂ ਲੈਦਰ ਕੰਪਲੈਕਸ ਦੇ ਕਪੂਰਥਲਾ ਰੋਡ ਤੇ ਨਾਕਾਬੰਦੀ ਦੌਰਾਨ ਇੱਕ ਟਰੱਕ ਚੋਂ 2 ਕੁਇੰਟਲ 50 ਕਿੱਲੋ 730 ਗ੍ਰਾਮ ਭੁੱਕੀ ਚੁਰਾ ਬਰਾਮਦ ਹੋਇਆ ਹੈ।

ਫ਼ੋਟੋ
ਫ਼ੋਟੋ

ਜਲੰਧਰ: ਕਮਿਸ਼ਨਰੇਟ ਪੁਲਿਸ ਨੇ ਐਂਟੀ ਨਾਰਕੋਟਿਸ ਡਾਇਵ ਦੇ ਤਹਿਤ ਬੜੀ ਵੱਡੀ ਕਾਮਯਾਬੀ ਹਾਸਿਲ ਕੀਤੀ ਹੈ। ਜਿਸ 'ਚ ਪੁਲਿਸ ਨੂੰ ਇੱਕ ਟਰੱਕ ਚੋਂ 2 ਕੁਇੰਟਲ 50 ਕਿੱਲੋ 730 ਗ੍ਰਾਮ ਭੁੱਕੀ ਚੁਰਾ ਪੋਸਤ ਬਰਾਮਦ ਹੋਇਆ ਹੈ, ਜੋ ਕਿ 13 ਬੋਰੀਆਂ 'ਚ ਸੀ।

ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਬੀਤੇ ਦਿਨੀਂ ਬਸਤੀ ਬਾਵਾ ਖੇਲ ਥਾਣੇ ਦੀ ਪੁਲਿਸ ਨੇ ਲੈਦਰ ਕੰਪਲੈਕਸ ਕਪੂਰਥਲਾ ਰੋਡ 'ਤੇ ਵਿਸ਼ੇਸ਼ ਨਾਕਾਬੰਦੀ ਕੀਤੀ ਸੀ, ਜਿਸ ਦੌਰਾਨ ਪੁਲਿਸ ਨੇ ਕਪੂਰਥਲਾ ਤੋਂ ਜਲੰਧਰ ਨੂੰ ਆ ਰਹੇ, ਟਰੱਕ ਨੂੰ ਰੋਕਣ ਦਾ ਇਸ਼ਾਰਾ ਕੀਤਾ, ਪਰ ਟਰੱਕ ਚਾਲਕ ਟਰੱਕ ਨੂੰ ਲੈ ਕੇ ਫਰਾਰ ਹੋ ਗਿਆ। ਪੁਲਿਸ ਪਾਰਟੀ ਵੱਲੋਂ ਜਦੋਂ ਟਰੱਕ ਦਾ ਪਿੱਛਾ ਕੀਤਾ ਤਾਂ ਚਾਲਕ ਟਰੱਕ ਨੂੰ ਮਕਸੂਦਾਂ ਮੰਡੀ 'ਚ ਖੜਾ ਕਰਕੇ ਆਪ ਨੌ ਦੋ ਗਿਆਰਾਂ ਹੋ ਗਿਆ। ਇਸ ਤੋਂ ਬਾਅਦ ਪੁਲਿਸ ਨੇ ਉਸ ਖੜੇ ਟਰੱਕ ਦੀ ਤਲਾਸ਼ੀ ਲਈ ਤਾਂ ਉਸ ਵਿੱਚੋਂ ਭਾਰੀ ਮਾਤਰਾ 'ਚ ਭੁੱਕੀ ਚੁਰਾ ਪੋਸਤ ਮਿਲਿਆ।

ਵੀਡੀਓ

ਇਹ ਵੀ ਪੜ੍ਹੋ: ਪੰਜਾਬ ਵਿੱਚ ਪਾਣੀਆਂ ਦੇ ਮੁੱਦੇ 'ਤੇ ਮਤਾ ਪਾਸ, ਕਿਹਾ- ਇੱਕ ਵੀ ਬੂੰਦ ਨਹੀਂ ਵਾਧੂ

ਗੁਰਪ੍ਰੀਤ ਸਿੰਘ ਨੇ ਕਿਹਾ ਕਿ ਟਰੱਕ ਚਾਲਕ ਦੀ ਪਹਿਚਾਹਣ ਰਾਮਤੇਜ਼ ਸਿੰਘ ਵਜੋਂ ਹੋਈ ਹੈ ਜੋ ਕਿ ਇੰਦੌਰ ਤੋਂ ਪਿਆਜ਼ ਲਿਆਂਦਾ ਸੀ ਤੇ ਪੰਜਾਬ 'ਚ ਸਪਲਾਈ ਕਰਦਾ ਸੀ। ਰਾਮਤੇਜ਼ ਸਿੰਘ ਪਿਆਜਾਂ ਨੂੰ ਅਨਲੋਡ ਕਰਨ ਤੋਂ ਬਾਅਦ ਭੁੱਕੀ ਚੂਰਾ ਪੋਸਤ ਦੀ ਸਪਲਾਈ ਕਰਦਾ ਸੀ। ਉਨ੍ਹਾਂ ਨੇ ਕਿਹਾ ਕਿ ਟਰੱਕ ਦਾ ਮਾਲਕ ਜ਼ਿਲ੍ਹਾ ਪਟਿਆਲਾ ਦਾ ਵਸਨੀਕ ਹੈ। ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਜਦੋਂ ਟਰੱਕ ਦੇ ਮਾਲਕ ਨਾਲ ਰਾਬਤਾ ਕੀਤਾ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਰਾਮਤੇਜ਼ ਸਿੰਘ 'ਤੇ ਪਹਿਲਾਂ ਤੋਂ ਹੀ ਸ਼ੱਕ ਸੀ। ਇਸ ਲਈ ਉਨ੍ਹਾਂ ਨੇ ਰਾਮਤੇਜ਼ ਸਿੰਘ 'ਤੇ ਨਿਗਰਾਨੀ ਰੱਖਣ ਲਈ ਆਪ-ਪਾਸ ਦੇ ਲੋਕਾਂ ਨੂੰ ਕਿਹਾ ਹੋਇਆ ਸੀ।

ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਅਜੇ ਰਾਮਤੇਜ਼ ਸਿੰਘ ਫਰਾਰ ਹੈ ਪਰ ਜਲਦ ਹੀ ਉਸ ਨੂੰ ਕਾਬੂ ਕਰ ਲਿਆ ਜਾਵੇਗਾ।

Intro:ਪੰਜਾਬ ਪੁਲਿਸ ਵਲੋਂ ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਮੁਹੀਮ ਤਹਿਤ ਜਲੰਧਰ ਕਮਿਸ਼ਨਰੇਟ ਪੁਲਿਸ ਨੇ 2 ਕੁਇੰਟਲ 50 ਕਿਲੋ 730 ਗ੍ਰਾਮ ਭੁੱਕੀ ਚੁਰਾ ਪੋਸਤ ਦੀ ਵੱਡੀ ਖੇਪ ਬਰਾਮਦ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ।Body:ਹਾਲਾਂਕਿ ਦੋਸ਼ੀ ਭਜਨ ਵਿੱਚ ਸਫਲ ਰਹੇ ਹਨ। ਜਲੰਧਰ ਦੀ ਬਸਤੀ ਬਾਵਾ ਖੇਲ ਥਾਣੇ ਦੀ ਪੁਲਿਸ ਲੈਦਰ ਕੰਪਲੈਕਸ ਕਪੂਰਥਲਾ ਰੋਡ 'ਤੇ ਵਿਸ਼ੇਸ਼ ਨਾਕਾਬੰਦੀ ਕੀਤੀ ਹੋਈ ਸੀ। ਇਸੇ ਦੌਰਾਨ ਕਪੂਰਥਲਾ ਸਾਈਡ ਤਰਫੋਂ ਜਲੰਧਰ ਆ ਰਹੇ ਇਕ ਟਰੱਕ ਨੂੰ ਰੁਕਣ ਦਾ ਈਸ਼ਾਰਾ ਕੀਤਾ ਗਿਆ ਪਰ ਟਰੱਕ ਚਾਲਕ ਟਰੱਕ ਭਜਾ ਜਲੰਧਰ ਦੀ ਮਕਸੂਦਾਂ ਮੰਡੀ ਵਿਚ ਖੜਾ ਕਰ ਖੁਦ ਫਰਾਰ ਹੋ ਗਿਆ। ਜਿਸ ਤੋਂ ਬਾਅਦ ਟਰੱਕ ਦਾ ਪਿੱਛਾ ਕਰਦੇ ਹੋਏ ਪੁਲਿਸ ਮਕਸੂਦਾਂ ਮੰਡੀ ਪਹੁੰਚੀ ਤੇ ਟਰੱਕ ਦੀ ਤਲਾਸ਼ੀ ਲੈਣ 'ਤੇ ਉਸ ਵਿਚੋਂ ਭਾਰੀ ਮਾਤਰਾ 'ਚ ਭੁੱਕੀ ਚੁਰਾ ਪੋਸਤ ਬਰਾਮਦ ਹੋਇਆ। ਜਾਣਕਾਰੀ ਦਿੰਦਿਆਂ ਜਲੰਧਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੇ ਬੰਜਾਰਾ ਡਰਾਈਵਰ ਦੀ ਪਛਾਣ ਰਾਮਤੇਜ ਸਿੰਘ ਵਜੋਂ ਹੋਈ ਜੋ ਕਿ ਟਰੱਕ ਵਿੱਚ ਇੰਦੌਰ ਤੋਂ ਪਿਆਜ਼ ਲੈ ਕੇ ਆਇਆ ਸੀ ਤੇ ਉਸਨੇ ਪਿਆਜ ਅਨਲੋਡ ਕਰਨ ਤੋਂ ਬਾਅਦ ਭੁੱਕੀਕੀਹਦੀ ਚੂਰਾ ਪੋਸਤ ਦੀ ਸਪਲਾਈ ਕਰਨੀ ਸੀ।

ਬਾਈਟ : ਗੁਰਪ੍ਰੀਤ ਸਿੰਘ ਭੁੱਲਰ, ਪੁਲਿਸ ਕਮਿਸ਼ਨਰConclusion:ਪੁਲਿਸ ਦਾ ਕਹਿਣਾ ਹੈ ਕਿ ਬਹੁਤ ਜਲਦ ਟਰੱਕ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਇਨ੍ਹਾਂ ਨਸ਼ਾ ਤਸਕਰਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ।
ETV Bharat Logo

Copyright © 2024 Ushodaya Enterprises Pvt. Ltd., All Rights Reserved.