ਜਲੰਧਰ: ਪਿੰਡ ਜਮਸ਼ੇਰ ਤੋਂ ਇੱਕ ਵੀਡੀਓ ਸਾਹਮਣੇ ਆਈ ਹੈ। ਇਥੋ ਦੇ ਇਕ ਪ੍ਰਾਈਵੇਟ ਪੋਲੀ ਕਲੀਨਿਕ ਦੀ ਵੀਡੀਓ ਸਾਹਮਣੇ ਆਈ ਹੈ। ਇਸ ਵਿੱਚ ਕਲੀਨਿਕ 'ਚ ਬੈਠਾ ਇਕ ਨੌਜਵਾਨ ਖ਼ੁਦ ਜੋ ਕਿ ਖੁਦ ਬਾਹਰਵੀਂ ਪਾਸ ਹੈ ਤੇ ਲੋਕਾਂ ਦਾ ਇਲਾਜ ਕਰ ਰਿਹਾ ਹੈ। ਡਾਕਟਰ ਦੀ ਕੁਰਸੀ 'ਤੇ ਬੈਠ ਲੋਕਾਂ ਨੂੰ ਦਵਾਈ ਦੇ ਰਿਹਾ ਇਹ ਨੌਜਵਾਨ ਕੋਈ ਡਾਕਟਰ ਨਹੀਂ ਹੈ, ਬਲਕਿ ਇਹ ਮੁੰਡਾ ਸਿਰਫ਼ 12ਵੀਂ ਪਾਸ ਹੈ। ਇਹ ਨੌਜਵਾਨ ਪਿਛਲੇ ਕਈ ਸਮੇਂ ਤੋਂ ਡਾਕਟਰ ਕੋਲ ਸਹਾਇਕ ਕੰਪਾਊਡਰ ਕੰਮ ਕਰ ਰਿਹਾ ਸੀ, ਜਦਕਿ ਹੁਣ ਖ਼ੁਦ ਡਾਕਟਰ ਬਣ ਕੇ ਪਿੰਡ ਦੇ ਲੋਕਾਂ ਨੂੰ ਦਵਾਈ ਦੇ ਰਿਹਾ ਹੈ।
ਦਰਅਸਲ, ਇਹ ਪੂਰਾ ਮਾਮਲਾ ਜਲੰਧਰ ਦੇ ਅਧੀਨ ਆਉਂਦੇ ਪਿੰਡ ਜਮਸ਼ੇਰ ਦਾ ਹੈ, ਜਿੱਥੇ ਇਕ 'ਕਿਰਤੀ ਕਲੀਨਿਕ' ਨਾਂਅ ਦਾ ਕਲੀਨਿਕ ਚਲਾਇਆ ਜਾ ਰਿਹਾ ਹੈ। ਕਲੀਨਿਕ 'ਤੇ ਲੱਗੇ ਕੰਪਾਊਡਰ ਦੇ ਅਨੁਸਾਰ ਡਾਕਟਰ ਤਾਂ ਕੈਨੇਡਾ ਗਏ ਹੋਏ ਹਨ, ਪਰ ਡਾਕਟਰ ਦਾ ਕੰਮ ਉਹ ਖੁਦ ਕਰ ਰਿਹਾ ਹੈ।
ਇਸ ਸੰਬੰਧੀ ਜਦੋ ਜਲੰਧਰ ਦੇ ਸਿਵਿਲ ਸਰਜਨ ਗੁਰਿੰਦਰ ਕੌਰ ਚਾਵਲਾ ਨਾਲ ਗੱਲਬਾਤ ਕੀਤੀ ਗਈ ਤਾਂ ਉਨਾਂ ਦਾ ਕਹਿਣਾ ਸੀ ਕਿ ਉਨ੍ਹਾਂ ਕੋਲ ਅੱਜੇ ਇਸ ਸੰਬੰਧੀ ਕੋਈ ਸ਼ਿਕਾਇਤ ਨਹੀਂ ਆਈ ਤੇ ਸ਼ਿਕਾਇਤ ਆਉਣ 'ਤੇ ਉਹ ਕੋਈ ਕਾਰਵਾਈ ਕਰ ਸਕਦੇ ਹਨ। ਇਸ ਦੇ ਨਾਲ ਹੀ ਸਿਵਲ ਸਰਜਨ ਨੇ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਲੋਕ ਥੋੜਾ ਜਾਗਰੂਕ ਹੋਣ 'ਤੇ ਕਿਸੇ ਮਾਨਤਾਪ੍ਰਾਪਤ ਡਾਕਟਰ ਕੋਲ ਹੀ ਆਪਣਾ ਇਲਾਜ ਕਰਵਾਉਣ।
ਇਹ ਵੀ ਪੜ੍ਹੋ: ਭਾਜਪਾ ਦੇ ਸਿਆਸੀ ਗੁਰੂ 'PK' ਹੁਣ ਦੇਣਗੇ ਕੇਜਰੀਵਾਲ ਦਾ ਸਾਥ