ETV Bharat / state

'ਆਖ਼ਰੀ ਉਮੀਦ' ਜਿੱਥੇ 11 ਰੁਪਏ 'ਚ ਭਰਦਾ ਹੈ ਸਭ ਦਾ ਢਿੱਡ

ਜਲੰਧਰ 'ਚ ਸਮਾਜ ਸੇਵੀ ਸੰਸਥਾ 'ਆਖ਼ਰੀ ਉਮੀਦ' ਲੋਕਾਂ ਦੀ ਸੇਵਾ ਕਰ ਰਹੀ ਹੈ। ਸੰਸਥਾ ਵਲੋਂ ਜਿਥੇ ਲੌਕ ਡਾਊਨ 'ਚ ਆਪਣੀ ਸੇਵਾ ਜਾਰੀ ਰੱਖੀ ਗਈ,ਉਥੇ ਹੀ ਸੰਸਥਾ ਵਲੋਂ ਸਮਾਜ ਸੇਵਾ ਦਾ ਆਪਣਾ ਕੰਮ ਜਾਰੀ ਰੱਖਿਆ ਹੈ। ਆਖ਼ਰੀ ਉਮੀਦ ਸੰਸਥਾ ਵਲੋਂ 11 ਰੁਪਏ 'ਚ ਜਿਥੇ ਲੋਕਾਂ ਦਾ ਢਿੱਡ ਭਰਿਆ ਜਾ ਰਿਹਾ ਹੈ।

11 ਰੁਪਏ 'ਚ ਭੁੱਖਿਆਂ ਦਾ ਭੱਰਦੇ ਨੇ ਢਿੱਡ
11 ਰੁਪਏ 'ਚ ਭੁੱਖਿਆਂ ਦਾ ਭੱਰਦੇ ਨੇ ਢਿੱਡ
author img

By

Published : May 19, 2021, 6:53 PM IST

ਜਲੰਧਰ: ਕੋਰੋਨਾ ਦੇ ਚੱਲਦਿਆਂ ਸਮਾਜ ਸੇਵੀ ਸੰਸਥਾਵਾਂ ਵੀ ਮਦਦ ਲਈ ਅੱਗੇ ਆ ਰਹੀਆਂ ਹਨ। ਲੌਕ ਡਾਊਨ ਕਾਰਨ ਕਈ ਲੋਕਾਂ ਦਾ ਰੁਜ਼ਗਾਰ ਜਾਣ ਨਾਲ ਆਰਥਿਕ ਮੰਦਹਾਲੀ ਦਾ ਸਾਹਮਣਾ ਕਰਨਾ ਪਿਆ। ਜਿਸ ਦੇ ਚੱਲਦਿਆਂ ਜਲੰਧਰ 'ਚ ਸਮਾਜ ਸੇਵੀ ਸੰਸਥਾ 'ਆਖ਼ਰੀ ਉਮੀਦ' ਲੋਕਾਂ ਦੀ ਸੇਵਾ ਕਰ ਰਹੀ ਹੈ। ਸੰਸਥਾ ਵਲੋਂ ਜਿਥੇ ਲੌਕ ਡਾਊਨ 'ਚ ਆਪਣੀ ਸੇਵਾ ਜਾਰੀ ਰੱਖੀ ਗਈ,ਉਥੇ ਹੀ ਸੰਸਥਾ ਵਲੋਂ ਸਮਾਜ ਸੇਵਾ ਦਾ ਆਪਣਾ ਕੰਮ ਜਾਰੀ ਰੱਖਿਆ ਹੈ। ਆਖ਼ਰੀ ਉਮੀਦ ਸੰਸਥਾ ਵਲੋਂ 11 ਰੁਪਏ 'ਚ ਜਿਥੇ ਲੋਕਾਂ ਦਾ ਢਿੱਡ ਭਰਿਆ ਜਾ ਰਿਹਾ ਹੈ, ਉਥੇ ਹੀ ਰੋਜ਼ਾਨਾ ਜ਼ਿੰਦਗੀ 'ਚ ਕੰਮ ਆਉਣ ਵਾਲੀਆਂ ਚੀਜਾਂ ਵੀ 11 ਰੁਪਏ 'ਚ ਵੇਚੀਆਂ ਜਾ ਰਹੀਆਂ ਹਨ।

11 ਰੁਪਏ 'ਚ ਮਿਲਦਾ ਹੈ ਭੋਜਨ ਅਤੇ ਦਵਾਈ

ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਸੰਸਥਾ ਦੇ ਸੰਚਾਲਕ ਨੇ ਦੱਸਿਆ ਕਿ ਉਨ੍ਹਾਂ ਵਲੋਂ 11 ਰੁਪਏ 'ਚ ਰੋਜ਼ਾਨਾ ਦੁਪਹਿਰ ਸਮੇਂ ਭੋਜਨ ਮੁਹੱਈਆ ਕਰਵਾਇਆ ਜਾਂਦਾ ਹੈ ਤਾਂ ਜੋ ਲੋਕ ਇਥੇ ਆ ਕੇ ਭੋਜਨ ਚੱਕ ਸਕਣ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਸ਼ਨੀਵਾਰ ਅਤੇ ਐਤਵਾਰ ਨੂੰ ਡਾਕਟਰ ਵਲੋਂ ਲੋਕਾਂ ਦਾ ਚੈਕਅੱਪ ਕੀਤਾ ਜਾਂਦਾ ਹੈ ਅਤੇ 11 ਰੁਪਏ 'ਚ ਹੀ ਦਵਾਈਆਂ ਦਿੱਤੀਆਂ ਜਾਂਦੀਆਂ ਹਨ।

11 ਰੁਪਏ 'ਚ ਮਿਲਦਾ ਹੈ ਭੋਜਨ ਅਤੇ ਦਵਾਈ

11 ਰੁਪਏ 'ਚ ਐਂਬੂਲੈਂਸ

ਉਨ੍ਹਾਂ ਦੱਸਿਆ ਕਿ ਸੰਸਥਾ ਵਲੋਂ ਜ਼ਲਦ ਹੀ ਐਂਬੂਲੈਂਸ ਦੀ ਸੇਵਾ ਵੀ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸੰਸਥਾ ਵਲੋਂ ਐਂਬੂਲੈਂਸ ਦਾ ਕਿਰਾਇਆ ਵੀ 11 ਰੁਪਏ ਹੀ ਰੱਖਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ 'ਚ ਮਰੀਜ਼ ਨੇ ਚਾਹੇ ਜਲੰਧਰ ਜਾਣਾ ਹੋਵੇ ਜਾਂ ਕਿਸੇ ਹੋਰ ਜ਼ਿਲ੍ਹੇ ਉਸ ਕੋਲੋਂ ਮਹਿਜ਼ 11 ਰੁਪਏ ਹੀ ਲਏ ਜਾਣਗੇ।

11 ਰੁਪਏ 'ਚ ਐਂਬੂਲੈਂਸ

ਮ੍ਰਿਤਕ ਕੋਰੋਨਾ ਮਰੀਜ਼ਾਂ ਦਾ ਕੀਤਾ ਸਸਕਾਰ

ਇਸ ਸਬੰਧੀ ਸੰਸਥਾ ਦੇ ਸੰਚਾਲਕ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਕਾਰਨ ਕਈ ਵਾਰ ਆਪਣੇ ਹੀ ਦੂਰ ਚਲੇ ਜਾਂਦੇ ਹਨ। ਜਿਸ ਕਾਰਨ ਸੰਸਥਾ ਵਲੋਂ ਹੁਣ ਤੱਕ 489 ਦੇ ਕਰੀਬ ਕੋਰੋਨਾ ਕਾਰਨ ਆਪਣੀ ਜਾਨ ਗਵਾਉਣ ਵਾਲੇ ਮਰੀਜ਼ਾਂ ਦਾ ਅੰਤਿਮ ਸਸਕਾਰ ਵੀ ਕੀਤਾ ਹੈ। ਉਨ੍ਹਾਂ ਦਾ ਕਹਿਣਾ ਕਿ ਅਕਾਲ ਪੁਰਖ ਵਲੋਂ ਦਿੱਤੀ ਸੇਵਾ ਨੂੰ ਉਹ ਨਿਰੰਤਰ ਜਾਰੀ ਰੱਖਣਗੇ।

ਮ੍ਰਿਤਕ ਕੋਰੋਨਾ ਮਰੀਜ਼ਾਂ ਦਾ ਕੀਤਾ ਸਸਕਾਰ

ਸੰਸਥਾ ਦੇ ਕੰਮ ਦੀ ਸ਼ਲਾਘਾ

ਇਸ ਸੰਸਥਾ ਸਬੰਧੀ ਭੋਜਨ ਖਾਣ ਅਤੇ ਖਰੀਦਦਾਰੀ ਕਰਨ ਆਏ ਲੋਕਾਂ ਦਾ ਕਹਿਣਾ ਕਿ ਸੰਸਥਾ ਵਲੋਂ ਨੇਕ ਉਪਰਾਲਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਕਿ ਉਹ ਨਾਲ ਫੈਕਟਰੀ 'ਚ ਕੰਮ ਕਰਦੇ ਹਨ ਅਤੇ ਰੋਜ਼ਾਨਾ ਹੀ ਇਥੇ ਆ ਕੇ ਭੋਜਨ ਛੱਕਦੇ ਹਨ। ਉਨ੍ਹਾਂ ਦਾ ਕਹਿਣਾ ਕਿ ਸੰਸਥਾ ਆਰਥਿਕ ਪੱਖੋਂ ਕਮਜ਼ੋਰ ਲੋਕਾਂ ਦੀ ਮਦਦ ਕਰ ਰਹੀ ਹੈ। ਜਿਸ ਨਾਲ ਹਰ ਕਿਸੇ ਨੂੰ ਸਹੂਲਤ ਮਿਲ ਰਹੀ ਹੈ।

ਸੰਸਥਾ ਦੇ ਕੰਮ ਦੀ ਸ਼ਲਾਘਾ

ਇਹ ਵੀ ਪੜ੍ਹੋ:Sidhu ਨੇ ਮੁੜ ਦਾਗੇ ਕੈਪਟਨ 'ਤੇ ਟਵੀਟ 'ਬੰਬ'

ETV Bharat Logo

Copyright © 2024 Ushodaya Enterprises Pvt. Ltd., All Rights Reserved.