ETV Bharat / state

ਮਕਾਨ ਦੀ ਛੱਤ ਡਿੱਗਣ ਨਾਲ 10 ਸਾਲਾ ਬੱਚੀ ਦੀ ਮੌਤ

author img

By

Published : Jul 15, 2019, 2:01 PM IST

ਜਲੰਧਰ ਦੇ ਆਦਰਸ਼ ਨਗਰ ਵਿੱਚ ਇੱਕ ਮਕਾਨ ਦੀ ਛੱਤ ਡਿੱਗਣ ਨਾਲ 10 ਸਾਲ ਦੀ ਬੱਚੀ ਦੀ ਮੌਤ ਹੋ ਗਈ। ਘਟਨਾ ਵਿੱਚ ਘਰ ਦੇ ਬਾਕੀ 7 ਮੈਂਬਰਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।

ਫ਼ੋਟੋ

ਜਲੰਧਰ: ਜ਼ਿਲ੍ਹੇ ਦੇ ਥਾਣਾ ਬਸਤੀ ਬਾਵਾ ਖੇਲ ਦੇ ਅਧੀਨ ਆਉਂਦੇ ਆਦਰਸ਼ ਨਗਰ ਵਿੱਚ ਇੱਕ ਮਕਾਨ ਦੀ ਛੱਤ ਡਿੱਗਣ ਨਾਲ 10 ਸਾਲ ਦੀ ਬੱਚੀ ਦੀ ਮੌਤ ਹੋ ਗਈ। ਇਸ ਘਟਨਾ ਵਿੱਚ ਪਰਿਵਾਰ ਦੇ ਅੱਠ ਲੋਕ ਮਲਬੇ ਹੇਠਾਂ ਦਬ ਗਏ। ਮੁਹੱਲਾ ਵਾਸੀਆਂ ਨੂੰ ਪਤਾ ਲੱਗਦੇ ਹੀ ਉਨ੍ਹਾਂ ਨੂੰ ਮਲਬੇ ਹੋਠੋਂ ਕੱਢਿਆ ਗਿਆ।

ਵੀਡੀਓ

ਇਸ ਘਟਨਾ ਵਿੱਚ ਦਸ ਸਾਲ ਦੀ ਬੱਚੀ ਗੰਭੀਰ ਜ਼ਖ਼ਮੀ ਹੋ ਗਈ, ਜਿਸ ਨੂੰ ਟੈਗੋਰ ਹਸਪਤਾਲ ਇਲਾਜ ਲਈ ਲੈ ਕੇ ਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਮ੍ਰਿਤਕ ਦਾ ਪਰਿਵਾਰ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਬਹਿਰਾਇਚ ਦਾ ਰਹਿਣ ਵਾਲਾ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਮੁਤਾਬਕ ਰਾਤ ਜਦੋਂ ਪਰਿਵਾਰ ਸੁੱਤਾ ਹੋਇਆ ਸੀ ਤਾਂ ਅਚਾਨਕ ਹੀ ਮਕਾਨ ਦੀ ਛੱਤ ਡਿੱਗ ਗਈ, ਜਿਸ ਕਾਰਨ ਉਨ੍ਹਾਂ ਦੀ ਬੱਚੀ ਦੀ ਮੌਤ ਹੋਈ ਹੈ ਅਤੇ ਬਾਕੀ ਘਰ ਦੇ ਮੈਂਬਰਾਂ ਨੂੰ ਮਾਮੂਲੀ ਸੱਟਾਂ ਲਗੀਆ ਹਨ। ਮ੍ਰਿਤਕ ਦੀ ਮਾਂ ਦਾ ਕਹਿਣਾ ਹੈ ਕਿ ਮਾਲਕ ਦੇ ਛੱਤ 'ਤੇ ਮਲਬਾ ਸੁੱਟਣ ਕਾਰਨ ਇਹ ਘਟਨਾ ਵਾਪਰੀ ਹੈ। ਉਧਰ, ਮੌਕੇ 'ਤੇ ਪਹੁੰਚੀ ਪੁਲਿਸ ਨੇ ਮ੍ਰਿਤਕ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।

Intro:ਜਲੰਧਰ ਦੇ ਥਾਣਾ ਬਸਤੀ ਬਾਵਾ ਖੇਲ ਦੇ ਅਧੀਨ ਆਉਂਦੇ ਆਦਰਸ਼ ਨਗਰ ਵਿੱਚ ਕਬੂਤਰਾਂ ਵਾਲਾ ਪੀੜਾਂ ਦੇ ਨਾਂ ਤੋਂ ਮਸ਼ਹੂਰ ਕਵਾਟਰ ਦੀ ਛੱਤ ਡਿੱਗਣ ਨਾਲ ਦਸ ਸਾਲ ਦੀ ਬੱਚੀ ਦੀ ਹੋਈ ਮੌਤ ਇਸ ਘਟਨਾ ਵਿੱਚ ਪਰਿਵਾਰ ਦੇ ਅੱਠ ਲੋਕ ਮਲਬੇ ਥੱਲੇ ਮੁਹੱਲੇ ਵਾਸੀਆਂ ਨੂੰ ਪਤਾ ਲੱਗਦੇ ਹੀ ਉਨ੍ਹਾਂ ਨੂੰ ਮਲਬੇ ਥਲੋਂ ਕੱਢਿਆ ਗਿਆ ਜ਼ਿਆਦਾ ਮਲਬਾ ਹੋਣ ਦੇ ਕਾਰਨ ਇੱਕ ਦਸ ਸਾਲ ਦੀ ਕੁੜੀ ਦੀ ਟੈਗੋਰ ਹੋਸਪੀਟਲ ਇਲਾਜ ਦੌਰਾਨ ਮੌਤ ਹੋ ਗਈBody:ਮ੍ਰਿਤਕ ਦੀ ਪਹਿਚਾਣ ਸੁਸ਼ਮਾ ਪੁੱਤਰੀ ਰਾਧੇਸ਼ਾਮ ਨਿਵਾਸੀ ਕ੍ਰਿਸ਼ਨ ਨਗਰ ਦੇ ਰੂਪ ਵਿਚ ਹੋਈ ਹੈ ਮ੍ਰਿਤਕ ਦਾ ਪਰਿਵਾਰ ਉੱਤਰ ਪ੍ਰਦੇਸ਼ ਜ਼ਿਲ੍ਹਾ ਬਹਿਰਾਈਚ ਦਾ ਰਹਿਣ ਵਾਲਾ ਹੈ ਲੜਕੀ ਦੇ ਪਿਤਾ ਰਾਧੇਸ਼ਾਮ ਦਾ ਕਹਿਣਾ ਹੈ ਉਹ ਟੀਵੀ ਟਾਵਰ ਮਾਲੀ ਦੀ ਨੌਕਰੀ ਕਰਦੇ ਹਨ ਅਤੇ ਘਰ ਆਉਂਦੇ ਆਪਣੇ ਘਰ ਪਰਿਵਾਰ ਦੇ ਨਾਲ ਰੋਟੀ ਖਾ ਕੇ ਸੁੱਤੇ ਸੀ ਤੇ ਦਸ ਵਜੇ ਅਚਾਨਕ ਉਨ੍ਹਾਂ ਦੇ ਕਮਰੇ ਦੀ ਛੱਤ ਡਿੱਗ ਪਈ ਜਿਸ ਕਾਰਨ ਉਨ੍ਹਾਂ ਦੀ ਬੱਚੀ ਦੀ ਮੌਤ ਹੋ ਗਈ ਅਤੇ ਬਾਕੀ ਘਰ ਦੇ ਮੈਂਬਰਾਂ ਨੂੰ ਮਾਮੂਲੀ ਚੋਟਾਂ ਆਈਆਂ ਹਨ ਉੱਥੇ ਮ੍ਰਿਤਕ ਦੀ ਮਾਂ ਦਾ ਕਹਿਣਾ ਹੈ ਕਿ ਮਾਲਕ ਦੇ ਛੱਤ ਤੇ ਮਲਬਾ ਸੁੱਟਣ ਕਾਰਨ ਇਹ ਛੱਤ ਡਿੱਗੀ ਹੈ ਅਤੇ ਉਸ ਤੇ ਬਣਦੀ ਕਾਰਵਾਈ ਕੀਤੀ ਜਾਵੇ।

ਵਾਈਟ: ਲਕਸ਼ਮੀਰਾਣੀ ( ਮ੍ਰਿਤਕ ਦੀ ਮਾਤਾ )

ਬਾਈਟ : ਮੇਜਰ ਸਿੰਘ( ਐਸਐਚਓ ਬਸਤੀ ਬਾਵਾ ਖੇਲ )Conclusion:ਪੁਲਿਸ ਪ੍ਰਸ਼ਾਸਨ ਦਾ ਕਹਿਣਾ ਹੈ ਇਸ ਤੇ ਇਨਵੈਸਟੀਗੇਸ਼ਨ ਕਰ ਜਾਂਚ ਪੜਤਾਲ ਕੀਤੀ ਜਾਵੇਗੀ ਤੇ ਜੋ ਬਣਦੀ ਕਾਰਵਾਈ ਉਹ ਮਾਲਕ ਮਕਾਨ ਤੇ ਕੀਤੀ ਜਾਵੇਗੀ
ETV Bharat Logo

Copyright © 2024 Ushodaya Enterprises Pvt. Ltd., All Rights Reserved.