ਜਲੰਧਰ: ਪੰਜਾਬ ਵਿੱਚ ਸੜਕ ਹਾਦਸੇ (road accident) ਘਟਣ ਦਾ ਨਾਮ ਨਹੀਂ ਲੈ ਰਹੇ। ਆਏ ਸੜਕ ਹਾਦਸਿਆਂ ਵੱਡੀ ਗਿਣਤੀ ਦੇ ਵਿੱਚ ਮੌਤਾਂ ਹੋ ਰਹੀਆਂ ਹਨ। ਹੁਣ ਤਾਜ਼ੀ ਘਟਨਾ ਜਲੰਧਰ ਦੇ ਵਿੱਚ ਵਾਪਰੀ ਹੈ। ਨਕੋਦਰ ਜਲੰਧਰ ਰੋਡ ਤੇ ਲਿਲੀ ਰਿਜੋਰਟ ਦੇ ਨਜ਼ਦੀਕ ਦੋ ਅਲਟੋ ਗੱਡੀਆਂ ਦੀ ਟਕੱਰ ਹੋਣ ਕਾਰਨ ਇੱਕ ਮਹਿਲਾ ਦੀ ਮੌਤ ਹੋ ਗਈ। ਮ੍ਰਿਤਕ ਮਹਿਲਾ ਦੀ ਪਹਿਚਾਣ ਸੁਖਵਿੰਦਰ ਕੌਰ ਪਤਨੀ ਸੁਰਜੀਤ ਸਿੰਘ ਵਾਸੀ ਲੋਹਗੜ ਵਾਸੀ ਵਜੋਂ ਹੋਈ ਹੈ। ਇਸ ਹਾਦਸੇ ਦੇ ਵਿੱਚ 5 ਲੋਕ ਜ਼ਖਮੀ ਹੋਏ ਹਨ। ਜ਼ਖ਼ਮੀਆਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਾਵਿਆ ਗਿਆ ਹੈ।
ਇਸ ਘਟਨਾ ਦੀ ਸੂਚਨਾ ਮਿਲਦੇ ਹੀ ਘਟਨਾ ਸਥਾਨ ਦੇ ਉੱਪਰ ਪੁਲਿਸ (Police) ਵੀ ਪਹੁੰਚੀ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇਲਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਦੋਵਾਂ ਗੱਡੀਆਂ ਆਪੋ-ਆਪਣੀਆਂ ਸਾਈਡ ਉੱਪਰ ਜਾ ਰਹੀਆਂ ਸਨ ਕਿ ਅਚਾਕਨ ਇਕ ਅਲਟੋ ਗੱਡੀ ਦਾ ਟਾਇਰ ਫਟ ਗਿਆ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਟਾਇਰ ਫਟਣ ਦੇ ਕਾਰਨ ਗੱਡੀ ਦਾ ਸੰਤੁਲਨ ਵਿਗੜ ਗਿਆ ਜਿਸ ਕਾਰਨ ਗੱਡੀ ਪਲਟੇ ਖਾਂਦੀ ਹੋਈ ਆਪਣੀ ਸਾਈਡ ਤੇ ਜਾ ਰਹੀਆਂ ਅਲਟੋ ਗੱਡੀ ਦੇ ਨਾਲ ਜਾ ਟਕਰਾਈ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਹਾਦਸੇ ਦੇ ਵਿੱਚ ਇੱਕ ਮਹਿਲਾ ਦੀ ਮੌਤ ਹੋ ਗਈ ਜਦਿਕ ਬਾਕੀ ਦੇ ਲੋਕ ਜ਼ਖਮੀ ਹੋਏ ਹਨ ਜਿੰਨ੍ਹਾਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ। ਓਧਰ ਇਸ ਮਾਮਲੇ ਦੇ ਵਿੱਚ ਪੀੜਤ ਦੇ ਰਿਸ਼ਤੇਦਾਰਾਂ ਦੇ ਵੱਲੋਂ ਪੀੜਤ ਪਰਿਵਾਰ ਦੇ ਲਈ ਇਨਸਾਫ ਦੀ ਮੰਗ ਕੀਤੀ ਗਈ ਹੈ।
ਇਹ ਵੀ ਪੜ੍ਹੋ:ਠੇਕਾ ਮੁਲਾਜ਼ਮਾਂ ਦਾ ਕੈਬਨਿਟ ਮੰਤਰੀ ਰਾਜਾ ਵੜਿੰਗ ਦੀ ਰਿਹਾਇਸ਼ ਬਾਹਰ ਧਰਨਾ