ETV Bharat / state

Youth returned home from Libya: ਲੀਬੀਆ 'ਚ ਫਸੇ ਹੁਸ਼ਿਆਰਪੁਰ ਦੇ ਨੌਜਵਾਨ ਦੀ ਹੋਈ ਘਰ ਵਾਪਸੀ

ਦਿੱਲੀ ਦੇ ਠੱਗ ਏਜੰਟ ਨੇ 60 ਹਜਾਰ ਰੁਪਏ ਲੈਕੇ ਨੌਜਵਾਨਾਂ ਨੂੰ ਦੁਬਈ ਭੇਜ ਦਿੱਤਾ ਸੀ ਅਤੇ ਉਨ੍ਹਾਂ ਨੂੰ ਯਕੀਨ ਦਿਵਾਇਆ ਕਿ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਹੀਂ ਆਵੇਗੀ। ਪਰ ਦੁਬਈ ਦੀ ਥਾਂ ਓਹਨਾ ਨੂੰ ਲੀਬੀਆ ਵਿਚ ਫਸਾ ਦਿੱਤਾ ਜਿਸ ਤੋਂ ਬਾਅਦ ਨੌਜਵਾਨਾਂ ਵੀਡੀਓ ਜ਼ਰੀਏ ਆਪਣੇ ਹਾਲ ਬਿਆਨ ਕੀਤੇ ਤਾਂ ਉਹਨਾਂ ਨੂੰ ਵਾਪਿਸ ਲਿਆਂਦਾ ਜਾ ਰਿਹਾ ਹੈ।

The young man trapped in Libya returned home, thanked Yuva Morcha President Iqbal Singh Lalpura in hoshiarpur
Youth returned home from Libya :ਲੀਬੀਆ 'ਚ ਫਸੇ ਹੁਸ਼ਿਆਰਪੁਰ ਦੇ ਨੌਜਵਾਨ ਦੀ ਹੋਈ ਘਰ ਵਾਪਸੀ, ਯੁਵਾ ਮੋਰਚਾ ਪ੍ਰਧਾਨ ਇਕਬਾਲ ਸਿੰਘ ਲਾਲਪੁਰਾ ਦਾ ਕੀਤਾ ਧੰਨਵਾਦ
author img

By

Published : Mar 10, 2023, 12:07 PM IST

ਲੀਬੀਆ 'ਚ ਫਸੇ ਹੁਸ਼ਿਆਰਪੁਰ ਦੇ ਨੌਜਵਾਨ ਦੀ ਹੋਈ ਘਰ ਵਾਪਸੀ

ਹੁਸ਼ਿਆਰਪੁਰ: ਪੰਜਾਬ ਦੀ ਨੌਜਵਾਨ ਪੀੜ੍ਹੀ ਚੰਗੇ ਭਵਿੱਖ ਦੀ ਕਾਮਨਾ ਕਰਦਿਆਂ ਕੁਝ ਨੌਜਵਾਨ ਰੋਜ਼ੀ-ਰੋਟੀ ਦੀ ਭਾਲ ਵਿੱਚ ਵਿਦੇਸ਼ਾਂ ਵਿੱਚ ਚਲੇ ਜਾਂਦੇ ਹਨ। ਅਜਿਹੇ ਮਾਮਲਿਆਂ ਵਿੱਚ ਕੁਝ ਸਫਲ ਹੁੰਦੇ ਹਨ ਅਤੇ ਕਈ ਟਰੈਵਲ ਏਜੰਟਾਂ ਦੀ ਧੋਖਾਧੜੀ ਦਾ ਸ਼ਿਕਾਰ ਹੋ ਜਾਂਦੇ ਹਨ। ਇਨ੍ਹਾਂ ਵਿੱਚ ਪੰਜਾਬ ਦੇ ਉਹ ਨੌਜਵਾਨ ਵੀ ਸ਼ਾਮਲ ਸਨ, ਜੋ ਰੁਜ਼ਗਾਰ ਪ੍ਰਾਪਤੀ ਲਈ ਦੁਬਈ ਗਏ ਸਨ ਪਰ ਏਜੰਟ ਨੇ ਉਨ੍ਹਾਂ ਨੂੰ ਉੱਥੇ ਜਾ ਕੇ ਤਸ਼ੱਦਦ ਕਰਦੇ ਹੋਏ ਲੀਬੀਆ ਭੇਜ ਦਿੱਤਾ। ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਤਾਂ ਸਰਕਾਰ ਦੇ ਹੋਸ਼ ਵਿਚ ਆਈ । ਵੀਡੀਓ ਵਾਇਰਲ ਹੋਣ ਤੋਂ ਬਾਅਦ ਭਾਰਤ ਸਰਕਾਰ ਦੇ ਦਖਲ ਤੋਂ ਬਾਅਦ, ਨੌਜਵਾਨ ਹੁਣ ਆਪਣੇ ਘਰ ਵਾਪਿਸ ਆ ਰਹੇ ਹਨ ਜਿੰਨਾ ਵਿਚ ਹੁਸ਼ਿਆਰਪੁਰ ਦਾ ਨੌਜਵਾਨ ਮਨਪ੍ਰੀਤ ਵੀ ਸ਼ਾਮਿਲ ਹੈ ਉਥੇ ਹੀ ਮਨਪ੍ਰੀਤ ਦੀ ਵਾਪਸੀ ਤੋਂ ਬਾਅਦ ਪਰਿਵਾਰ ਅਤੇ ਭਾਜਪਾ ਯੁਵਾ ਮੋਰਚਾ ਦੇ ਪ੍ਰਧਾਨ ਤਰੁਣ ਅਰੋੜਾ ਵੱਲੋਂ ਨਿੱਘਾ ਸੁਆਗਤ ਕੀਤਾ ਗਿਆ।

ਤਸੀਹੇ ਦਿੱਤੇ: ਘਰ ਵਾਪਸੀ 'ਤੇ ਜਾਣਕਾਰੀ ਦਿੰਦਿਆਂ ਮਨਪ੍ਰੀਤ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਗੜਸ਼ੰਕਰ ਭੱਟਾਂ ਮੁਹੱਲਾ ਅਤੇ ਸੁਭਾਸ਼ ਕੁਮਾਰ ਪੁੱਤਰ ਫਿਰੋਜ਼ ਨਵਾਂਸ਼ਹਿਰ ਨੇ ਦੱਸਿਆ ਕਿ ਪਿਛਲੇ ਸਾਲ ਦਸੰਬਰ 'ਚ ਸਾਨੂੰ ਦਿੱਲੀ ਦੇ ਇਕ ਏਜੰਟ ਵੱਲੋਂ 60 ਹਜ਼ਾਰ ਰੁਪਏ ਲੈ ਕੇ ਦੁਬਈ ਭੇਜਿਆ ਸੀ ਅਤੇ ਉਨ੍ਹਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨ ਦਾ ਭਰੋਸਾ ਦਿੱਤਾ ਸੀ | ਪਰ ਸਾਨੂ ਦੁਬਈ ਨਹੀਂ ਭੇਜਿਆ ਬਲਕਿ ਏਜੰਟ ਨੇ ਸਾਨੂੰ 3 ਦਿਨ ਦੁਬਈ 'ਚ ਰੱਖਿਆ ਅਤੇ ਕੰਪਨੀ ਦੀ ਬ੍ਰਾਂਚ ਲੀਬੀਆ 'ਚ ਹੋਣ ਦੀ ਗੱਲ ਕਹਿ ਕੇ ਭੇਜ ਦਿੱਤਾ। ਜਿੱਥੇ ਉਨ੍ਹਾਂ ਨੇ ਸਾਨੂੰ ਕੁੱਟਿਆ ਅਤੇ ਤਸੀਹੇ ਦਿੱਤੇ ਅਤੇ ਖਾਨ ਨੂੰ ਰੋਟੀ ਵੀ ਨਹੀਂ ਦਿੱਤੀ ਗਈ।

ਇਹ ਵੀ ਪੜ੍ਹੋ : Punjab budget 2023: ਪਲੇਠੇ ਬਜਟ ਤੋਂ ਪਹਿਲਾਂ ਸੀਐੱਮ ਮਾਨ ਦਾ ਟਵੀਟ, ਕਿਹਾ- ਮੈਨੂੰ ਉਮੀਦ ਹੈ ਕਿ ਅੱਜ ਦਾ ਬਜਟ ਹੋਵੇਗਾ ਲੋਕ ਪੱਖੀ

ਪਰਿਵਾਰਾਂ ਦੇ ਹਵਾਲੇ: ਮਨਪ੍ਰੀਤ ਨੇ ਕਿਹਾ ਕਿ ਮੈਨੂੰ ਏਜੰਟ ਤੋਂ ਇਸ ਗੱਲ ਦਾ ਦੁੱਖ ਸੀ ਕਿ ਮੈਂ ਆਪਣੇ ਸਾਥੀਆਂ ਦੀ ਮਦਦ ਅਤੇ ਸਲਾਹ ਨਾਲ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਵੀ ਕੀਤੀ ਅਤੇ ਵੀਡੀਓ ਵੀ ਵਾਇਰਲ ਕਰ ਦਿੱਤੀ। ਇਸ ਤੋਂ ਬਾਅਦ ਇਹ ਗੱਲ ਭਾਰਤ ਸਰਕਾਰ ਦੇ ਇਕਬਾਲ ਸਿੰਘ ਲਾਲਪੁਰਾ ਦੇ ਧਿਆਨ ਵਿਚ ਲਿਆਂਦੀ ਗਈ ਅਤੇ ਉਨ੍ਹਾਂ ਨੇ ਭਾਰਤ ਸਰਕਾਰ ਨਾਲ ਇਹ ਸਾਰੀ ਗੱਲਬਾਤ ਕਰਕੇ ਉਕਤ ਨੌਜਵਾਨਾਂ ਦੇ ਖਾਣ-ਪੀਣ ਦਾ ਪ੍ਰਬੰਧ ਕੀਤਾ ਅਤੇ ਫਿਰ ਉਨ੍ਹਾਂ ਨੂੰ ਵਿਦੇਸ਼ ਤੋਂ ਵਾਪਸ ਲਿਆ ਕੇ ਉਨ੍ਹਾਂ ਦੇ ਪਰਿਵਾਰਾਂ ਦੇ ਹਵਾਲੇ ਕਰ ਦਿੱਤਾ।

ਵਿਦੇਸ਼ਾਂ 'ਚ ਫਸੇ ਨੌਜਵਾਨ: ਅੱਜ ਇਸ ਨੌਜਵਾਨ ਦੇ ਘਰ ਪਹੁੰਚਣ 'ਤੇ ਭਾਰਤੀ ਜਨਤਾ ਪਾਰਟੀ ਪੰਜਾਬ ਯੁਵਾ ਮੋਰਚਾ ਦੇ ਸੀਨੀਅਰ ਆਗੂ ਤਰੁਣ ਅਰੋੜਾ ਨੇ ਨੇ ਸੁਆਗਤ ਕੀਤਾ ਅਤੇ ਓਹਨਾ ਦੱਸਿਆ ਕਿ ਇਕਬਾਲ ਸਿੰਘ ਲਾਲਪੁਰਾ ਦੇ ਯਤਨਾਂ ਸਦਕਾ ਇਹ ਨੌਜਵਾਨ ਆਪਣੇ ਪਰਿਵਾਰਾਂ ਤੱਕ ਪੁੱਜ ਸਕੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਡੇ-ਵੱਡੇ ਵਾਅਦੇ ਕਰਨ ਦੇ ਬਾਵਜੂਦ ਪੰਜਾਬ ਅਤੇ ਪੰਜਾਬੀਆਂ ਵੱਲ ਧਿਆਨ ਨਹੀਂ ਦਿੰਦੀ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਕਹਿੰਦੇ ਹਨ ਕਿ ਵਿਦੇਸ਼ਾਂ ਦੇ ਲੋਕ ਪੰਜਾਬ ਵਿੱਚ ਕੰਮ ਕਰਨਗੇ, ਪਰ ਵਿਦੇਸ਼ਾਂ ਵਿੱਚ ਫਸੇ ਆਪਣੇ ਨੌਜਵਾਨ ਸਾਥੀਆਂ ਨੂੰ ਬਚਾਉਣ ਲਈ ਕੋਈ ਉਪਰਾਲਾ ਨਹੀਂ ਕੀਤਾ ਜਾ ਰਿਹਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.