ETV Bharat / state

ਦੁਬਈ ਤੋਂ ਪਰਤੇ ਨੌਜਵਾਨ ਦੀ ਭੇਦਭਰੇ ਹਾਲਾਤ 'ਚ ਮੌਤ - ਹੁਸ਼ਿਆਰਪੁਰ

ਕਰੀਬ ਦੋ ਸਾਲ ਬਾਅਦ ਦੁਬਈ ਤੋਂ ਪਰਤੇ ਹੁਸ਼ਿਆਰਪੁਰ ਦੇ ਮੁਹੱਲਾ ਪਾਲੇ ਦਾ ਬਾਗ ਦੇ 27 ਸਾਲਾ ਨੌਜਵਾਨ ਦੀ ਭੇਦਭਰੇ ਹਲਾਤਾਂ 'ਚ ਮੌਤ ਹੋ ਗਈ। ਇਸ ਨੂੰ ਲੈਕੇ ਮ੍ਰਿਤਕ ਦੀ ਭੈਣ ਦਾ ਕਹਿਣਾ ਕਿ ਉਸ ਦਾ ਭਰਾ ਸੱਤ ਸਾਲ ਤੋਂ ਦੁਬਈ ਕੰਮ ਕਰਦਾ ਸੀ ਅਤੇ ਹਰ ਦੋ ਸਾਲ ਬਾਅਦ ਛੁੱਟੀ ਆਉਂਦਾ ਸੀ।

ਦੁਬਈ ਤੋਂ ਪਰਤੇ ਨੌਜਵਾਨ ਦੀ ਭੇਦਭਰੇ ਹਲਾਤਾਂ 'ਚ ਹੋਈ ਮੌਤ

author img

By

Published : Apr 13, 2021, 11:12 AM IST

ਹੁਸ਼ਿਆਰਪੁਰ: ਕਰੀਬ ਦੋ ਸਾਲ ਬਾਅਦ ਦੁਬਈ ਤੋਂ ਪਰਤੇ ਹੁਸ਼ਿਆਰਪੁਰ ਦੇ ਮੁਹੱਲਾ ਪਾਲੇ ਦਾ ਬਾਗ ਦੇ 27 ਸਾਲਾ ਨੌਜਵਾਨ ਦੀ ਭੇਦਭਰੇ ਹਲਾਤਾਂ 'ਚ ਮੌਤ ਹੋ ਗਈ। ਇਸ ਨੂੰ ਲੈਕੇ ਮ੍ਰਿਤਕ ਦੀ ਭੈਣ ਦਾ ਕਹਿਣਾ ਕਿ ਉਸ ਦਾ ਭਰਾ ਸੱਤ ਸਾਲ ਤੋਂ ਦੁਬਈ ਕੰਮ ਕਰਦਾ ਸੀ ਅਤੇ ਹਰ ਦੋ ਸਾਲ ਬਾਅਦ ਛੁੱਟੀ ਆਉਂਦਾ ਸੀ। ਉਨ੍ਹਾਂ ਦੱਸਿਆ ਕਿ ਇਸ ਵਾਰ ਵੀ ਉਹ ਛੁੱਟੀ ਆ ਰਿਹਾ ਸੀ ਤਾਂ ਫਲਾਈਟ ਦੇਰੀ ਨਾਲ ਪੁੱਜਣ ਅਤੇ ਰਾਤ ਦਾ ਕਰਫਿਊ ਹੋਣ ਕਾਰਨ ਆਪਣੇ ਦੋਸਤਾਂ ਕੋਲ ਅੰਮ੍ਰਿਤਸਰ ਰੁਕ ਗਿਆ।

ਦੁਬਈ ਤੋਂ ਪਰਤੇ ਨੌਜਵਾਨ ਦੀ ਭੇਦਭਰੇ ਹਲਾਤਾਂ 'ਚ ਹੋਈ ਮੌਤ

ਮ੍ਰਿਤਕ ਦੀ ਭੈਣ ਦਾ ਕਹਿਣਾ ਕਿ ਅਗਲੇ ਦਿਨ ਉਨ੍ਹਾਂ ਨੂੰ ਖ਼ਬਰ ਮਿਲੀ ਕਿ ਉਨ੍ਹਾਂ ਦਾ ਭਰਾ ਹਸਪਤਾਲ ਦਾਖਲ ਹੈ, ਜਦੋਂ ਉਨ੍ਹਾਂ ਜਾ ਕੇ ਦੇਖਿਆ ਤਾਂ ਉਸਦੀ ਮੌਤ ਹੋ ਚੁੱਕੀ ਸੀ। ਇਸ ਦੇ ਨਾਲ ਹੀ ਉਨ੍ਹਾਂ ਮ੍ਰਿਤਕ ਦੇ ਦੋਸਤਾਂ 'ਤੇ ਉਸ ਨੂੰ ਮਾਰਨ ਦੇ ਇਲਜ਼ਾਮ ਲਗਾਏ ਹਨ। ਮ੍ਰਿਤਕ ਦੀ ਭੈਣ ਦਾ ਕਹਿਣਾ ਕਿ ਉਸਦੇ ਭਰਾ ਨੇ ਜਹਾਜ਼ ਚੜ੍ਹਨ ਸਮੇਂ ਉਸ ਨਾਲ ਵੀਡੀਓ ਕਾਲ ਕੀਤੀ ਸੀ,ਜਿਸ 'ਚ ਉਹ ਬਿਲਕੁਲ ਤੰਦਰੁਸਤ ਸੀ।

ਇਸ ਸਾਰੀ ਘਟਨਾ ਨੂੰ ਲੈਕੇ ਪੁਲਿਸ ਦਾ ਕਹਿਣਾ ਕਿ ਹਸਪਤਾਲ ਵਲੋਂ ਮਾਮਲਾ ਉਨ੍ਹਾਂ ਦੇ ਧਿਆਨ 'ਚ ਲਿਆਂਦਾ ਗਿਆ ਹੈ। ਉਨ੍ਹਾਂ ਦਾ ਕਹਿਣਾ ਕਿ ਲਾਸ਼ ਦੇ ਪੋਸਟਮਾਰਟਮ ਤੋਂ ਬਾਅਦ ਹੀ ਸਥਿਤੀ ਸਪੱਸ਼ਟ ਹੋਵੇਗੀ ਅਤੇ ਅਗਲੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ:ਪੰਜਾਬ 'ਚ ਕੋਰੋਨਾ ਸੰਕਟ, 24 ਘੰਟਿਆਂ 'ਚ 52 ਲੋਕਾਂ ਦੀ ਮੌਤ, 3477 ਨਵੇਂ ਕੋਰੋਨਾ ਕੇਸ

ETV Bharat Logo

Copyright © 2025 Ushodaya Enterprises Pvt. Ltd., All Rights Reserved.