ਮੁਕੇਰੀਆਂ: ਸਥਾਨਕ ਪਿੰਡ ਮਹਿਤਾਬਪੁਰ (Mehtabpur village of Mukerian) ਦੇ ਸਰਕਾਰੀ ਜੰਗਲ ਵਿਚੋਂ ਲੱਕੜ ਵੱਢ ਕੇ ਗੁਰਦਾਸਪੁਰ ਨੂੰ ਵੇਚਣ ਜਾ ਰਹੇ ਦੋ ਵਿਅਕਤੀਆਂ ਨੂੰ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੇ ਗੱਡੀਆਂ ਸਮੇਤ ਕਾਬੂ ਕੀਤਾ ਗਿਆ ਹੈ। ਲੱਕੜਚੋਰਾਂ ਵੱਲੋਂ ਗੱਡੀਆਂ ਉੱਤੇ ਕਿਸਾਨੀ ਝੰਡੇ (Peasant flags on carts by wood thieves) ਲਗਾ ਕੇ ਸਰਕਾਰੀ ਲੱਕੜ ਦੀ ਚੋਰੀ ਕੀਤੀ ਜਾ ਰਹੀ ਸੀ। ਜੰਗਲਾਤ ਵਿਭਾਗ ਦੇ ਅਧਿਕਾਰੀਆ ਨੇ ਗੁਪਤ ਸੂਚਨਾ ਦੇ ਅਧਾਰ ਉੱਤੇ ਛਾਪੇਮਾਰੀ ਕਰਕੇ ਮੌਕੇ ਤੋਂ 2 ਲੱਕੜ ਚੋਰ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤੇ।
ਕਾਬੂ ਕੀਤੇ ਸ਼ਖ਼ਸ ਦੀ ਸਫ਼ਾਈ: ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਬੂ ਕੀਤੇ ਗਏ ਵਿਅਕਤੀ ਨੇ ਆਪਣੇ ਆਪ ਨੂੰ ਜ਼ਮੀਨ ਬਚਾਓ ਸੰਘਰਸ਼ ਕਮੇਟੀ (Land Struggle Committee) ਦਾ ਆਗੂ ਦੱਸਦੇ ਹੋਏ ਕਿਹਾ ਕਿ ਮਹਿਤਾਬਪੁਰ ਰਕਬੇ ਵਿੱਚ 2017 ਤੋਂ ਆਬਾਦਕਾਰਾਂ ਦਾ ਕਬਜ਼ਾ ਹੈ ਅਤੇ ਹੁਣ ਸਰਕਾਰ ਦੇ ਦਬਾਅ ਦੇ ਚਲਦਿਆਂ ਜੰਗਲਾਤ ਵਿਭਾਗ ਨੇ ਉਹਨਾਂ ਦੀ ਨਾਲ ਲੱਗਦੀ 2 ਕਿਲ੍ਹੇ ਦੇ ਕਰੀਬ ਜ਼ਮੀਨ ਵਾਹ ਲਈ ਹੈ ਅਤੇ ਇਹ ਦਰੱਖਤ ਇਸ ਲਈ ਵੱਡੇ ਗਏ ਹਨ ਤਾਂ ਕਿ ਉਹਨਾਂ ਦੀ ਜ਼ਮੀਨ ਨੂੰ ਜਾਣ ਲਈ ਰਸਤਾ ਬਣ ਸਕੇ। ਇਸ ਲਈ ਸਰਕਾਰੀ ਦੱਰਖਤ ਵੱਡੇ ਹਨ, ਉਨ੍ਹਾਂ ਆਪਣੀ ਗਲਤੀ ਮੰਨਦੇ ਹੋਏ ਕਿਹਾ ਕਿ ਗੱਡੀਆਂ ਉਪਰ ਕਿਸਾਨੀ ਝੰਡੇ ਨਹੀਂ ਲਗਾਉਣੇ ਚਾਹੀਦੇ ਸਨ ਇਹ ਝੰਡੇ ਉਗਰਾਹਾਂ ਜਥੇਬੰਦੀ ਦੇ ਹਨ (The flag collectors are of the organization) ਜੋ ਗਲਤੀ ਨਾਲ ਲੱਗੇ ਹਨ।
ਜੰਗਲਾਤ ਵਿਭਾਗ: ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਜੰਗਲਾਤ ਵਿਭਾਗ ਦੇ ਰੇਂਜ ਅਧਿਕਾਰੀ (Range Officer of the Forest Department) ਲਖਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪਿੰਡ ਮਹਿਤਾਬਪੁਰ ਦੇ ਸਰਕਾਰੀ ਜੰਗਲ਼ ਵਿੱਚੋਂ ਕੁਝ ਲੋਕ ਲੱਕੜ ਦੀ ਚੋਰੀ ਕਰ ਰਹੇ ਹਨ ਜਦ ਮੌਕੇ ਉੱਤੇ ਜਾ ਕੇ ਦੇਖਿਆ ਤਾਂ ਕੁਝ ਲੋਕ ਗੱਡੀਆਂ ਉਪਰ ਕਿਸਾਨੀ ਝੰਡੇ ਲਗਾ ਕੇ ਲੱਕੜ ਵੱਢ ਕੇ ਗੁਰਦਾਸਪੁਰ ਨੂੰ ਜਾ ਰਹੇ ਹਨ।
ਇਹ ਵੀ ਪੜ੍ਹੋ: ਸੀਐੱਮ ਮਾਨ ਦਾ ਐਲਾਨ,ਪੰਜਾਬ ਵਿੱਚ ਲਿਆਂਦੀ ਜਾਵੇਗੀ ਨਵੀਂ ਇਲੈਕਟ੍ਰਿਕ ਵਾਹਨ ਪਾਲਿਸੀ
ਦੋ ਵਿਅਕਤੀ ਫਰਾਰ: ਉਨ੍ਹਾਂ ਕਿਹਾ ਜਦੋਂ ਇਨ੍ਹਾਂ ਗੱਡੀਆਂ ਨੂੰ ਰੋਕਿਆ ਗਿਆ ਤਾਂ ਇਹਨਾਂ ਲੋਕਾਂ ਨੇ ਪਹਿਲਾਂ ਉਨ੍ਹਾਂ ਦੇ ਨਾਲ ਝਗੜਾ ਕੀਤਾ ਅਤੇ ਧੱਕਾਮੁੱਕੀ ਕੀਤੀ ਅਤੇ ਉਨ੍ਹਾਂ ਉਪਰ ਗੱਡੀ ਚੜ੍ਹਨ ਦੀ ਕੋਸ਼ਿਸ਼ ਕੀਤੀ ਅਤੇ ਭਾਰੀ ਮੁਸ਼ੱਕਤ ਤੋਂ ਬਾਅਦ ਇਨ੍ਹਾਂ ਨੂੰ ਕਾਬੂ ਕਰ ਲਿਆ ਗਿਆ, ਪਰ ਮੌਕੇ ਤੋਂ ਦੋ ਵਿਅਕਤੀ ਫਰਾਰ ਹੋ ਗਏ ਅਤੇ ਦੋ ਵਿਅਕਤੀਆ ਨੂੰ ਗੱਡੀਆਂ ਸਮੇਤ ਫੜ ਕੇ ਥਾਣਾ ਸਿਟੀ ਗੁਰਦਾਸਪੁਰ ਲਿਆਂਦਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਨੇ ਸਰਕਾਰੀ ਜੰਗਲ ਵਿੱਚੋਂ ਸਰਕਾਰ ਦੀ ਲੱਕੜ ਚੋਰੀ ਕੀਤੀ ਹੈ ਅਤੇ ਇਨ੍ਹਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ