ਹੁਸ਼ਿਆਰਪੁਰ: ਪਿੰਡ ਸਰਹਾਲਾ ਮੁੰਡੀਆਂ ਦੀ ਇੱਕ ਲੜਕੀ ਵੱਲੋਂ ਜ਼ਹਿਰ ਖਾ ਕੇ ਆਪਣੀ ਜੀਵਨ ਲੀਲਾ ਖ਼ਤਮ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੇ ਇਲਜ਼ਾਮ ਲਗਾਏ ਹਨ ਕਿ ਮ੍ਰਿਤਕਾ ਦਾ ਪਤੀ ਅਮਰੀਕਾ ਵਿੱਚ ਰਹਿ ਰਿਹਾ ਹੈ, ਜੋ ਕਿ ਉਸ ਨਾਲ ਗੱਲ ਨਹੀਂ ਕਰਦਾ ਸੀ। ਉਹਨਾਂ ਨੇ ਕਿਹਾ ਕਿ ਲੜਕੀ ਦਾ ਚਾਚਾ ਸਹੁਰਾ ਵੀ ਉਸ ਨੂੰ ਤੰਗ ਪਰੇਸ਼ਾਨ ਕਰਦਾ ਸੀ ਜਿਸ ਕਾਰਨ ਉਸ ਦੇ ਖੁਦਕੁਸ਼ੀ (woman suicide due to domestic violence) ਕਰ ਲਈ।
ਮ੍ਰਿਤਕ ਲੜਕੀ ਹਰਮਨਪ੍ਰੀਤ ਕੌਰ ਦੇ ਮਾਪਿਆਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ 10 ਫਰਵਰੀ 2018 ਨੂੰ ਆਪਣੀ ਧੀ ਦਾ ਵਿਆਹ ਮੁਰਾਦਪੁਰ ਨਰਿਆਲ ਦੇ ਰਹਿਣ ਵਾਲੇ ਹਰਮਨਦੀਪ ਸਿੰਘ ਨਾਲ ਕੀਤਾ ਗਿਆ ਸੀ। ਕੁਝ ਦਿਨਾਂ ਬਾਅਦ ਹੀ ਹਰਮਨਦੀਪ ਸਿੰਘ ਵਾਪਿਸ ਅਮਰੀਕਾ ਚਲਾ ਗਿਆ ਤੇ ਉਸਦੀ ਮਾਂ-ਬਾਪ ਵੀ ਵਾਪਿਸ ਚਲੇ ਗਏ। ਇਸ ਤੋਂ ਬਾਅਦ ਉਨ੍ਹਾਂ ਦੀ ਧੀ ਨੂੰ ਲੜਕੇ ਦੇ ਚਾਚਾ ਅਤੇ ਚਾਚੀ ਵੱਲੋਂ ਤੰਗ-ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਵੱਲੋਂ ਵਾਪਿਸ ਪੇਕੇ ਘਰ ਭੇਜ ਦਿੱਤਾ ਜਿਸ ਤੋਂ ਬਾਅਦ ਲੜਕੀ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿਣ ਲੱਗ ਪਈ ਅਤੇ ਜ਼ਹਿਰੀਲੀ ਵਸਤੂ ਖਾ ਕੇ ਆਤਮ ਹੱਤਿਆ ਕਰ ਲਈ।
ਥਾਣਾ ਬੁੱਲੋਵਾਲ ਦੇ ਐਸਐਚਓ ਜਸਬੀਰ ਸਿੰਘ ਨੇ ਦੱਸਿਆ ਕਿ ਲੜਕੀ ਦੇ ਸਹੁਰਾ ਪਰਿਵਾਰ ਸਮੇਤ ਲੜਕੇ ਦੇ ਚਾਚਾ ਅਤੇ ਚਾਚੀ 'ਤੇ ਵੀ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਚਾਚੇ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਲੜਕੇ ਦੀ ਚਾਚੀ ਅਜੇ ਤੱਕ ਫਰਾਰ ਚੱਲ ਰਹੀ ਹੈ। ਪੁਲਿਸ ਵਲੋਂ ਲੜਕੇ ਦੇ ਚਾਚੀ ਦੀ ਗ੍ਰਿਫਤਾਰੀ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਐ ਤੇ ਜਲਦ ਹੀ ਉਸਨੂੰ ਕਾਬੂ ਕਰ ਲਿਆ ਜਾਵੇਗਾ
ਇਹ ਵੀ ਪੜ੍ਹੋ: ਵਿਆਹੁਤਾ ਨੇ ਭੇਤਭਰੇ ਹਾਲਾਤਾਂ ਵਿੱਚ ਕੀਤੀ ਖੁਦਕੁਸ਼ੀ, ਸਹੁਰਾ ਪਰਿਵਾਰ ਉੱਤੇ ਲੱਗੇ ਇਲਜ਼ਾਮ