ਹੁਸ਼ਿਆਰਪੁਰ: ਨਿੱਤ ਦਿਨ ਨੌਜਵਾਨਾਂ ਵੱਲੋ ਖ਼ਦਕੁਸ਼ੀ ਦੀਆਂ ਘਟਨਾਵਾਂ ਸਾਹਮਣੇ ਆਉਦੀਆਂ ਹਨ ਅਜਿਹੀ ਹੀ ਇਕ ਵੀਡੀਓ ਵਾਇਰਲ ਹੋ ਰਹੀ ਹੈ। ਸ਼ੋਸ਼ਲ ਮੀਡੀਆ ਦੇ ਉੱਪਰ ਫਾਹਾ ਲੈਦੇਂ ਨੌਜਵਾਨ ਦੀ ਵੀਡੀਓ ਵਾਇਰਲ ਹੋ ਰਹੀ ਹੈ। ਜੋ ਕਿ ਗੜ੍ਹਸ਼ੰਕਰ ਦੇ ਪਿੰਡ ਸਾਧੋਵਾਲ ਦੇ 32 ਸਾਲਾ ਨੌਜਵਾਨ ਦੀ ਹੈ।
ਜਿਸਨੇ ਫਾਹਾ ਲਗਾ ਕੇ ਅਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ ਹੈ। ਨੌਜਵਾਨ ਨੇ ਆਪਣੇ ਸਹੁਰੇ ਪਰਿਵਾਰ ਤੇ ਗੰਭੀਰ ਇਲਜ਼ਾਮ ਲਗਾਏ ਹਨ। ਗੜ੍ਹਸ਼ੰਕਰ ਪੁਲਿਸ ਨੇ ਮ੍ਰਿਤਕ ਨਰਿੰਦਰ ਕੁਮਾਰ ਦੇ ਸੁਸਾਈਡ ਦੇ ਸਬੰਧ ਵਿੱਚ ਅਮਨ ਅਤੇ ਦੀਪਾ ਸ਼ਿੰਗਾਰਾ ਰਾਮ ਵਾਸੀ ਹੰਸਰੋਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ:- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਿੱਲੀ ਰਵਾਨਾ