ਹੁਸ਼ਿਆਰਪੁਰ : ਅੱਜ ਕੱਲ੍ਹ ਕਿਸੇ ਦੀ ਜਾਨ ਲੈਣੀ ਇੰਨੀ ਸੋਖੀ ਹੋ ਕਿ ਕੋਈ ਸੋਚ ਵੀ ਨਹੀਂ ਸਕਦਾ ਸੀ। ਪਰ ਹੁਣ ਲੋਕਾਂ ਦਾ ਗੁੱਸਾ ਤੇ ਅਸਿਹਨਸ਼ੀਲਤਾ ਇੰਨੀ ਵੱਧ ਗਈ ਹੈ ਕਿ ਕੁਝ ਹੀ ਪਲਾਂ ਵਿਚ ਇਕ ਛੋਟਾ ਜਿਹਾ ਮੁੱਦਾ ਖੂਨੀ ਰੂਪ ਅਖਤਿਆਰ ਕਰ ਲੈਂਦਾ ਹੈ। ਅਜਿਹਾ ਹੀ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ ਹੁਸ਼ਿਆਰਪੁਰ ਤੋਂ ਜਿਥੇ ਪਸ਼ੂਆਂ ਦੇ ਚਾਰੇ ਪਿੱਛੇ ਦੋ ਧਿਰਾਂ ਵਿਚ ਲੜਾਈ ਹੋਈ ਅਤੇ ਇਹ ਲੜਾਈ ਦੇਖਦੇ ਹੀ ਦੇਖਦੇ ਖੂਨੀ ਰੂਪ ਧਾਰ ਗਈ। ਜਿਸ ਵਿਚ ਇਕ ਦੀ ਜਾਨ ਤੱਕ ਚਲੀ ਗਈ। ਦਰਅਸਲ ਊਨਾ ਰੋਡ 'ਤੇ ਸਥਿਤ ਪਿੰਡ ਜਹਾਨਖੇਲਾਂ ਵਿਖੇ ਗਊਆਂ ਨੂੰ ਲੈਕੇ ਦੋ ਧਿਰਾਂ ਵਿਚਾਲੇ ਝੜਪ ਹੋ ਗਈ। ਜਿਸ ਵਿਚ ਦੋ ਨੌਜਵਾਨਾਂ ਉੱਤੇ ਕੁਹਾੜੇ ਨਾਲ ਹਮਲਾ ਕੀਤਾ ਗਿਆ ਅਤੇ ਨੌਜਵਾਨ ਜ਼ਖਮੀ ਹੋ ਗਏ। ਜਿੰਨਾ ਵਿਚ ਇਕ ਨੌਜਵਾਨ ਨੇ ਹਸਪਤਾਲ ਵਿਚ ਇਲਾਜ ਦੌਰਾਨ ਦਮ ਤੋੜ ਦਿੱਤਾ।
ਕਤਲ ਦਾ ਮਾਮਲਾ ਦਰਜ: ਮਾਮਲਾ ਬੀਤੀ 6 ਮਾਰਚ ਨੂੰ ਗਊ ਨੂੰ ਲੈ ਕੇ 2 ਧਿਰਾਂ ਵਿਚਕਾਰ ਹੋਈ ਝੜਪ ਨੇ ਖੂਨੀ ਰੂਪ ਧਾਰਨ ਕਰ ਲਿਆ ਤੇ ਇਕ ਧਿਰ ਵਲੋਂ ਦੂਜੀ ਧਿਰ ਦੇ 2 ਨੌਜਵਾਨਾਂ ਤੇ ਕੁਹਾੜਿਆਂ ਨਾਲ ਹਮਲਾ ਕਰਕੇ ਗੰਭੀਰ ਰੂਪ 'ਚ ਜ਼ਖਮੀ ਕਰ ਦਿੱਤਾ ਸੀ।ਮ੍ਰਿਤਕ ਨੌਜਵਾਨ ਅਮਿਤ ਕੁਮਾਰ ਪੁੱਤਰ ਅਨੂਪ ਕੁਮਾਰ ਵੱਜੋਂ ਪਹਿਚਾਣ ਹੋਈ ਹੈ। ਉਥੇ ਹੀ ਹੁਣ ਕਾਰਵਾਈ ਕਰਦੇ ਹੋਏ ਪੁਲਿਸ ਨੇ ਨੌਜਵਾਨ ਦਾ ਕਤਲ ਕਰਨ ਵਾਲੇ ਪਰਿਵਾਰ ਦੇ ਜੀਆਂ ਨੂੰ ਕਾਬੂ ਕਰ ਲਿਆ ਹੈ। ਇਸ ਸਬੰਧ 'ਚ ਥਾਣਾ ਸਦਰ ਪੁਲਿਸ ਵਲੋਂ ਮ੍ਰਿਤਕ ਨੌਜਵਾਨ ਅਮਿਤ ਕੁਮਾਰ ਦੇ ਭਰਾ ਵਿਜੇ ਕੁਮਾਰ ਦੇ ਬਿਆਨਾਂ 'ਤੇਂ ਕਤਲ ਦਾ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ। ਹੁਣ ਥਾਣਾ ਸਦਰ ਪੁਲਿਸ ਵਲੋਂ ਉਕਤ ਮਾਮਲੇ ਚ ਨਾਮਜ਼ਦ ਇਕੋ ਪਰਿਵਾਰ ਦੇ ਜੀਆਂ ਨੂੰ ਕਾਬੂ ਕਰ ਲਿਆ ਹੈ।
ਇਹ ਵੀ ਪੜ੍ਹੋ : Punjab Budget 2023 Live Updates : ਪੰਜਾਬ ਬਜਟ ਅੱਜ, ਹਰਪਾਲ ਚੀਮਾ ਪੇਸ਼ ਕਰਨਗੇ ਬਜਟ, ਸਦਨ ਦੀ ਕਾਰਵਾਈ ਸ਼ੁਰੂ
ਅਮਿਤ ਕੁਮਾਰ ਦੀ ਮੌਤ: ਮੀਡੀਆ ਨੂੰ ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਐਸਐਚਓ ਬਲਜਿੰਦਰ ਸਿੰਘ ਨੇ ਦੱਸਿਆ ਕਿ ਬੀਤੀ 6 ਮਾਰਚ ਨੂੰ ਪਿੰਡ ਬਜਵਾੜਾ ਦੇ ਹੀ ਰਹਿਣ ਵਾਲੇ 2 ਪਰਿਵਾਰਾਂ 'ਚ ਗਊ ਦੇ ਚਾਰੇ ਨੂੰ ਲੈ ਕੇ ਆਪਸੀ ਝਗੜਾ ਹੋਇਆ ਸੀ, ਤੇ ਇਸ ਦੌਰਾਨ ਇਕ ਧਿਰ ਵਲੋਂ ਆਪਣੇ ਪਰਿਵਾਰ ਨਾਲ ਮਿਲ ਕੇ ਚੌਕ 'ਚ ਖੜ੍ਹੇ ਨੌਜਵਾਨਾਂ 'ਤੇ ਕੁਹਾੜਿਆਂ ਅਤੇ ਹੋਰਨਾਂ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਸੀ। ਜਿਸ ਕਾਰਨ ਉਕਤ ਹਮਲੇ ਚ 2 ਭਰਾ ਅਮਿਤ ਕੁਮਾਰ ਅਤੇ ਵਿਜੇ ਕੁਮਾਰ ਜ਼ਖਮੀ ਹੋ ਗਏ ਸੀ ਜਿਨ੍ਹਾਂ ਨੂੰ ਇਲਾਜ ਲਈ ਨਿੱਜੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਜਿਥੇ ਕਿ ਅਮਿਤ ਕੁਮਾਰ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਪਰਿਵਾਰ ਦੇ 3 ਜੀਆਂ ਨੂੰ ਪਹਿਲਾਂ ਹੀ ਕਾਬੂ ਕੀਤਾ ਜਾ ਚੁੱਕਾ ਸੀ ਤੇ ਬਾਕੀ ਰਹਿੰਦੇ 5 ਕਥਿਤ ਦੋਸ਼ੀਆਂ ਨੂੰ ਵੀ ਪੁਲਿਸ ਵਲੋਂ ਹੁਣ ਕਾਬੂ ਕਰ ਲਿਆ ਗਿਆ ਏ। ਜ਼ਿਕਰਯੋਗ ਹੈ ਕਿ ਇਹਨਾਂ ਮੁਲਜ਼ਮਾਂ ਨੂੰ ਪੁਲਿਸ ਨੇ ਕਾਬੂ ਕਰਕੇ ਪੂਰੇ ਮਾਮਲੇ ਦੀ ਪੜਤਾਲ ਕੀਤੀ ਜਾਵੇਗੀ ਅਤੇ ਜੋ ਵੀ ਬਣਦੀ ਕਾਰਵਾਈ ਹੋਈ ਉਹ ਕੀਤੀ ਜਾਵੇਗੀ।