ਹੁਸ਼ਿਆਰਪੁਰ : ਹੁਸ਼ਿਆਰਪੁਰ ਵਿੱਚ ਬੱਸ ਅਤੇ ਮੋਟਰਸਾਈਕਲ ਦੀ ਭਿਆਨਕ ਟੱਕਰ ਹੋਣ ਨਾਲ 2 ਸਕੇ ਭਰਾਵਾਂ ਸਮੇਤ 3 ਵਿਅਕਤੀਆਂ ਦੀ ਮੌਤ ਹੋਣ ਦਾ ਸਮਾਚਾਰ ਹੈ। ਜਾਣਕਾਰੀ ਮੁਤਾਬਿਕ ਇਹ ਹਾਦਸਾ ਗੜ੍ਹਸ਼ੰਕਰ-ਚੰਡੀਗੜ੍ਹ ਰੋਡ 'ਤੇ ਪਿੰਡ ਪਨਾਮ ਲਾਗੇ ਵਾਪਰਿਆ ਹੈ। ਜਿਸ ਵਿੱਚ ਇਕ ਰਾਜਧਾਨੀ ਕੰਪਨੀ ਦੀ ਪ੍ਰਾਈਵੇਟ ਬੱਸ ਅਤੇ ਮੋਟਰਸਾਈਕਲ ਦੀ ਟੱਕਰ ਹੋਈ ਗਈ ਹੈ। ਇਸ ਦੌਰਾਨ 2 ਸਕੇ ਭਰਾਵਾਂ ਸਮੇਤ 3 ਵਿਅਕਤੀਆਂ ਦੀ ਮੌਤ ਹੋ ਗਈ ਹੈ। ਇਸ ਹਾਦਸੇ ਦੀ ਪੁਲਿਸ ਜਾਂਚ ਵੀ ਜਾਰੀ ਹੈ।
ਇਸ ਤਰ੍ਹਾਂ ਵਾਪਰਿਆ ਭਿਆਨਕ ਹਾਦਸਾ : ਜਾਣਕਾਰੀ ਮੁਤਾਬਕ ਬੱਸ ਚੰਡੀਗੜ੍ਹ ਤੋਂ ਗੜ੍ਹਸ਼ੰਕਰ ਵੱਲ ਨੂੰ ਆ ਰਹੀ ਸੀ ਤੇ ਮੋਟਰਸਾਈਕਲ ਸਵਾਰ 3 ਵਿਅਕਤੀ ਗੜ੍ਹਸ਼ੰਕਰ ਤੋਂ ਬਲਾਚੌਰ ਵਾਲੀ ਸਾਈਡ ਨੂੰ ਜਾ ਰਹੇ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਜਦੋਂ ਪਿੰਡ ਬਗਵਾਈਂ ਲਾਗੇ ਪਿੰਡ ਪਨਾਮ ਦੇ ਕੋਲ ਪਹੁੰਚੇ ਤਾਂ ਇਨ੍ਹਾਂ ਦੀ ਆਪਸ ਵਿੱਚ ਭਿਆਨਕ ਟੱਕਰ ਹੋ ਗਈ। ਟੱਕਰ ਇਨ੍ਹੀ ਜਬਰਦਸਤ ਸੀ ਕਿ ਮੋਟਰਸਾਈਕਲ ਸਵਾਰ 3 ਵਿਅਕਤੀਆਂ ਵਿੱਚੋ 2 ਦੀ ਮੌਕੇ ਉੱਤੇ ਮੌਤ ਹੋ ਗਈ ਅਤੇ 1 ਨੇ ਹਸਪਤਾਲ ਜਾ ਕੇ ਦਮ ਤੋੜ ਦਿੱਤਾ।
ਤੇਜ਼ ਰਫਤਾਰ ਕਾਰਨ ਵਾਪਰਿਆ ਹਾਦਸਾ : ਜਾਣਕਾਰੀ ਮੁਤਾਬਿਕ ਹਾਦਸੇ ਤੋਂ ਤੁਰੰਤ ਬਾਅਦ ਬਸ ਦਾ ਡਰਾਈਵਰ ਮੌਕੇ ਉੱਤੇ ਫ਼ਰਾਰ ਹੋ ਗਿਆ। ਇਸ ਦੌਰਾਨ ਹਾਜ਼ਰ ਲੋਕਾਂ ਨੇ ਦੱਸਿਆ ਕਿ ਹਾਦਸਾ ਬੱਸ ਦੀ ਰਫਤਾਰ ਤੇਜ਼ ਹੋਣ ਨਾਲ ਵਾਪਰਿਆ। ਮ੍ਰਿਤਕਾਂ 'ਚ ਪਿੰਡ ਪਚਨੰਗਲਾਂ ਵਾਸੀ ਅੰਗੂਰੀ ਲਾਲ ਦੇ ਬੇਟੇ ਨਿੱਕੂ ਤੇ ਰੋਕੀ ਨਾਮ ਦੇ 2 ਸਕੇ ਭਰਾ ਅਤੇ ਇਕ ਹੇਮਰਾਜ ਪੁੱਤਰ ਜਗਦੀਸ਼ ਰਾਮ ਪਿੰਡ ਪੰਚਨੰਗਲਾਂ ਸ਼ਾਮਿਲ ਹੈ।
- AGTF ਨੇ ਪ੍ਰੋਡਕਸ਼ਨ ਵਾਰੰਟ 'ਤੇ ਗੈਂਗਸਟਰ ਸੰਪਤ ਨਹਿਰਾ ਨੂੰ ਬਠਿੰਡਾ ਜੇਲ੍ਹ ਤੋਂ ਲਿਆਂਦਾ ਰੋਪੜ, ਗੋਗਾਮੇਡੀ ਕਤਲਕਾਂਡ 'ਚ ਆਇਆ ਹੈ ਸੰਪਤ ਨਹਿਰਾ ਦਾ ਨਾਮ
- ਲੁਧਿਆਣਾ ਦੇ ਸੂਫੀਆ ਚੌਂਕ ਮੁਹੱਲਾ ਕਲੀਨਿਕ 'ਚ ਚੋਰੀ, ਕੁਝ ਦੂਰੀ 'ਤੇ ਸੇਵਾ ਕੇਂਦਰ 'ਚ ਵੀ ਚੋਰਾਂ ਨੇ ਕੀਤੇ ਹੱਥ ਸਾਫ
- ਡੇਰਾਬੱਸੀ 'ਚ ਨੌਜਵਾਨਾਂ 'ਤੇ ਫਾਇਰਿੰਗ, ਬਾਈਕ ਸਵਾਰ 3 ਬਦਮਾਸ਼ਾਂ ਨੇ ਚਲਾਈਆਂ ਗੋਲੀਆਂ, ਮੌਕੇ ਤੋਂ ਖੋਲ ਬਰਾਮਦ
ਪੁਲਿਸ ਨੇ ਕੀਤਾ ਮਾਮਲਾ ਦਰਜ : ਥਾਣਾ ਗੜ੍ਹਸ਼ੰਕਰ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮ੍ਰਿਤਕਾਂ ਦੀਆਂ ਦੇਹਾਂ ਨੂੰ ਪੋਸਟਮਾਰਟਮ ਲਈ ਸਿਵਿਲ ਹਸਪਤਾਲ ਦੇ ਵਿੱਚ ਲਿਆਂਦਾ ਗਿਆ। ਪੁਲਿਸ ਚੌਂਕੀ ਸਮੁੰਦੜਾ ਏਐੱਸਆਈ ਸੁਖਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮ੍ਰਿਤਕਾਂ ਦੇ ਪਰਿਵਾਰ ਦੇ ਬਿਆਨਾਂ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਅਤੇ ਮ੍ਰਿਤਕਾਂ ਦਾ ਪੋਸਟਮਾਰਟਮ ਕਰਵਾਕੇ ਦੇਹਾਂ ਪਰਿਵਾਰ ਦੇ ਹਵਾਲੇ ਕੀਤੀਆਂ ਜਾਣਗੀਆਂ।