ਹੁਸ਼ਿਆਰਪੁਰ: ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੀ ਸੁਧਾਰੀ ਜਾਂ ਰਹੀ ਦਿੱਖ਼ ਦੇ ਨਾਲ ਇਨ੍ਹਾਂ ਸਕੂਲਾਂ ਦੇ ਅਧਿਆਪਕਾਂ ਵਿਚ ਸਕੂਲਾਂ ਪ੍ਰਤੀ ਲਗਾਵ ਵੀ ਦਿਨ ਪ੍ਰਤੀ ਦਿਨ ਵੱਧ ਰਿਹਾ ਹੈ। ਪੰਜਾਬ ਸਰਕਾਰ ਵਲੋਂ ਸਰਕਾਰੀ ਸਕੂਲਾਂ ਦੀ ਸੁਧਾਰੀ ਜਾਂ ਰਹੀ ਦਿੱਖ਼ ਦੇ ਨਾਲ ਇਨ੍ਹਾਂ ਸਕੂਲਾਂ ਦੇ ਅਧਿਆਪਕਾਂ ਵਿਚ ਸਕੂਲਾਂ ਪ੍ਰਤੀ ਲਗਾਵ ਵੀ ਦਿਨ ਪ੍ਰਤੀ ਦਿਨ ਵੱਧ ਰਿਹਾ ਹੈ ਅਤੇ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਨੂੰ ਬਰਕਰਾਰ ਰੱਖ਼ਣ ਅਤੇ ਵਧਾਉਣ ਲਈ ਸਰਕਾਰੀ ਸਕੂਲਾਂ ਦੇ ਅਧਿਆਪਕ ਨਿੱਜੀ ਉੱਦਮ ਤੋਂ ਵੀ ਪਿੱਛੇ ਨਹੀਂ ਹਟ ਰਹੇ ਹਨ।
ਜਿਸ ਕਾਰਨ ਨਿੱਜੀ ਸਕੂਲਾਂ ਦੀ ਮਹਿੰਗੀ ਸਿੱਖਿਆ ਤੋਂ ਘਾਬਰੇ ਪਿੰਡਾਂ ਦੇ ਲੋਕ ਹੁਣ ਮੁੜ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਭੇਜਣ ਲਈ ਆਪ ਦਿਲਚਸਪੀ ਦਿਖ਼ਾ ਰਹੇ ਹਨ। ਅਜਿਹਾ ਹੀ ਇੱਕ ਮਾਮਲਾ ਸਰਕਾਰੀ ਹਾਈ ਸਕੂਲ ਲਲਵਾਣ ਦੇ ਕੰਪਿਊਟਰ ਅਧਿਆਪਕ ਮਨੋਜ ਕੁਮਾਰ ਨੇ ਕਰ ਦਿਖ਼ਾਇਆ ਹੈ। ਜਿਸ ਨੇ ਆਪਣੇ ਸਕੂਲ ਦੇ ਵਿਦਿਆਰਥੀਆਂ ਲਈ ਆਪਣੀ ਨਿੱਜੀ ਕਾਰ ਨੂੰ ਵਿਦਿਆਰਥੀਆਂ ਨੂੰ ਢੋਹਣ ਲਈ ਵਰਤਣਾ ਸ਼ੁਰੂ ਕੀਤਾ ਹੋਇਆ ਹੈ। ਅਜਿਹਾ ਉਹ ਪਿਛਲੇ 2 ਸਾਲਾਂ ਤੋਂ ਆਪਣੀ ਨਿੱਜੀ ਕਾਰ ਦਾ ਇਸਤੇਮਾਲ ਕਰ ਰਿਹਾ ਹੈ।
ਜਦੋਂ ਪੱਤਰਕਾਰਾਂ ਨੇ ਅਧਿਆਪਕ ਦੀ ਰੋਜਾਨਾਂ ਦੀ ਕਾਰਜਗਾਰੀ ਦਾ ਪਿੱਛਾ ਕੀਤਾ ਤਾਂ ਦੇਖਿਆ ਕਿ ਅਧਿਆਪਕ ਮਨੋਜ਼ ਕੁਮਾਰ ਆਪਣੇ ਪਿੰਡ ਕੱਕੋਂ ਤੋਂ ਆਪਣੀ ਕਾਰ ਵਿੱਚ ਰਵਾਨਾ ਹੋ ਕੇ 22 ਕਿੱਲੋਮੀਟਰ ਦਾ ਸਫ਼ਰ ਤੈਅ ਕਰਕੇ ਮਾਹਿਲਪੁਰ ਸ਼ਹਿਰ ਵਿੱਚੋਂ ਦੋ ਮਹਿਲਾ ਅਧਿਆਪਕਾਂ ਨੂੰ ਨਾਲ ਲੈ ਕੇ ਸਭ ਤੋਂ ਪਹਿਲਾਂ ਸਕੂਲ ਛੱਡਦਾ ਹੈ। ਉਸ ਤੋਂ ਬਾਅਦ ਸਕੂਲ ਤੋਂ ਤਿੰਨ ਕਿੱਲੋਮੀਟਰ ਦੂਰ ਪਿੰਡ ਖੰਨੀ ਵਿੱਚ ਪਹੁੰਚ ਕਰਕੇ ਉੱਥੋਂ ਵੱਖ਼ ਵੱਖ਼ ਕਲਾਸਾਂ ਦੇ 5 ਵਿਦਿਆਰਥੀਆਂ ਨੂੰ ਆਪਣੀ ਨਿੱਜੀ ਕਾਰ ਵਿੱਚ ਲੈ ਕੇ ਸਕੂਲ ਆਉਂਦਾ ਹੈ।
ਉਸ ਤੋਂ ਬਾਅਦ ਸਾਰੀ ਛੁੱਟੀ ਤੋਂ ਬਾਅਦ ਉਹ ਫ਼ਿਰ ਇਸੇ ਤਰ੍ਹਾਂ ਪਹਿਲਾਂ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਪਹੁੰਚਾਉਂਦਾ ਹੈ ਅਤੇ ਉਸ ਤੋਂ ਬਾਅਦ ਉਹ ਫ਼ਿਰ ਸਕੂਲ ਆ ਕੇ ਉਨ੍ਹਾਂ ਦੋ ਅਧਿਆਪਕਾਂ ਨੂੰ ਲੈ ਕੇ ਮਾਹਿਲਪੁਰ ਛੱਡ ਕੇ ਆਪਣੇ ਘਰ ਨੂੰ ਰਵਾਨਾ ਹੁੰਦਾ ਹੈ। ਇਸ ਤੋਂ ਇਲਾਵਾਂ ਸਕੂਲ ਵਿੱਚ ਵੀ ਇਸ ਅਧਿਆਪਕ ਦੀ ਆਪਣੇ ਵਿਸ਼ੇ ਦੀ ਲੈਬਾਰਟਰੀ ਜਿਲ੍ਹੇ ਦੀ ਇੱਕ ਨੰਬਰ ਦੀ ਲੈਬਾਰਟਰੀ ਹੈ। ਜਿਸ ਨੂੰ ਦੇਖ਼ਣ ਲਈ ਦੂਰੋਂ ਦੁਰਾਡੇ ਤੋਂ ਵੀ ਲੋਕ ਆਉਂਦੇ ਹਨ।
ਇਸ ਅਧਿਆਪਕ ਦੀ ਕਾਰਜਗਾਰੀ ਅਤੇ ਕੰਮ ਕਰਨ ਦੇ ਢੰਗ ਦੀ ਨਾ ਸਿਰਫ਼ ਇਲਾਕੇ ਵਿੱਚ ਚਰਚਾ ਬਲਕਿ ਇਸ ਦੇ ਨੇਕ ਅਤੇ ਮਿੱਠ ਬੋਲੜੇ ਸੁਭਾਅ ਕਾਰਨ ਲੋਕ ਆਪਣੇ ਬੱਚਿਆਂ ਨੂੰ ਇਸ ਸਕੂਲ ਵਿਚ ਦਾਖ਼ਲ ਕਰਵਾਉਣ ਦਾ ਮੌਕਾ ਨਹੀਂ ਖ਼ੁੰਜਣ ਦਿੰਦੇ। ਮਨੋਜ ਕੁਮਾਰ ਦੇ ਇਨ੍ਹਾਂ ਉੱਦਮਾਂ ਸਦਕਾ ਕੋਰੋਨਾ ਮਹਾਂਮਾਰੀ ਦੇ ਬਾਵਜੂਦ ਵੀ ਸਕੂਲ ਵਿੱਚ ਦਾਖ਼ਲਿਆਂ ਦੀ ਪ੍ਰਤੀਸ਼ਤਤਾ ਹਰ ਸਾਲ 10 ਤੋਂ 20 ਪ੍ਰਤੀਸ਼ਤ ਵੱਧ ਰਹੀ ਹੈ।
ਇਹ ਵੀ ਪੜ੍ਹੋ:- ਪੰਜਾਬ ਦਾ ਸਭ ਤੋਂ ਸੋਹਣਾ ਪਿੰਡ, ਜਾਣੋ ਕਿਵੇਂ ਕੀਤੇ ਪਿੰਡ ‘ਚ ਇਹ ਸ਼ਾਨਦਾਰ ਕੰਮ ?