ਹੁਸ਼ਿਆਰਪੁਰ: ਸ਼ਹਿਰ ’ਚ ਵਿਜੀਲੈਂਸ ਵਿਭਾਗ ਨੇ ਉਸ ਵੇਲੇ ਵੱਡੀ ਸਫਲਤਾ ਹਾਸਿਲ ਕੀਤੀ ਜਦੋਂ ਉਨ੍ਹਾਂ ਨੇ ਬਿਲਡਿੰਗ ਇੰਸਪੈਕਟਰ ਗੌਰਵ ਠਾਕੂਰ ਨੂੰ ਪੰਜ ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ ਕੀਤਾ। ਨਾਲ ਹੀ ਉਸਦੇ ਇੱਕ ਸਹਿਯੋਗੀ ਆਰਕੀਟੈਕਟ ਨੂੰ ਵੀ ਹਿਰਾਸਤ ’ਚ ਲੈ ਲਿਆ।
ਕੰਮ ਕਰਵਾਉਣ ਬਦਲੇ ਇੰਸਪੈਕਟਰ ਨੇ ਮੰਗੇ ਸੀ 10 ਹਜ਼ਾਰ ਰੁਪਏ
ਡੀਐਸਪੀ ਵਿਜੀਲੈਂਸ ਨਿਰੰਜਨ ਸਿੰਘ ਨੇ ਦੱਸਿਆ ਕਿ ਪਿੰਡ ਮਹਿਲਾਂਵਾਲੀ ਦੇ ਰਹਿਣ ਵਾਲੇ ਬਿੱਲਾ ਦਿਲਾਵਰ ਨੇ ਪਿੰਡ ਬਜਵਾੜਾ ਚ ਸਥਿਤ ਬਲਵੀਰ ਇਨਕਲੈਵ ’ਚ ਦੁਕਾਨ ਲਈ ਜਗ੍ਹਾ ਖਰੀਦੀ ਸੀ ਤੇ ਉਸ ਦਾ ਨਕਸ਼ਾ ਪਾਸ ਕਰਵਾਉਣ ਲਈ ਅਪਲਾਈ ਕੀਤਾ ਹੋਇਆ ਸੀ ਤੇ ਬਿਲਡਿੰਗ ਇੰਸਪੈਕਟਰ ਵੱਲੋਂ ਉਸ ਦੀ ਫਾਈਲ ਨੂੰ ਬਾਰ ਬਾਰ ਰਿਜੈਕਟ ਕਰ ਦਿੱਤਾ ਜਾਂਦਾ ਸੀ।ਇਸ ਕੰਮ ਬਦਲੇ ਬਿਲਡਿੰਗ ਇੰਸਪੈਕਟਰ ਗੌਰਵ ਠਾਕੁਰ ਨੇ ਉਸ ਕੋਲੋਂ ਦੱਸ ਹਜ਼ਾਰ ਰੁਪਏ ਦੀ ਮੰਗ ਕੀਤੀ ਸੀ ਪਰ ਪੰਜ ਹਜ਼ਾਰ ਰੁਪਏ ’ਚ ਸੌਦਾ ਤੈਅ ਹੋ ਗਿਆ ਜਿਨ੍ਹਾਂ ਨੂੰ ਵਿਜੀਲੈਂਸ ਵਿਭਾਗ ਨੇ ਤੁਰੰਤ ਕਾਰਵਾਈ ਕਰਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਫਿਲਹਾਲ ਕਥਿਤ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਮਾਮਲੇ ਦੀ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।