ETV Bharat / state

ਗੜ੍ਹਸ਼ੰਕਰ ਦੇ ਇਸ ਪਿੰਡ ਦੀ ਪੰਚਾਇਤ ਕੀਤੀ ਗਈ ਮੁਅੱਤਲ

ਡਾਇਰੈਕਟਰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵਲੋਂ ਗੜ੍ਹਸ਼ੰਕਰ ਦੇ ਪਿੰਡ ਬੀਰਮਪੁਰ ਦੀ ਪੰਚਾਇਤ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਮਾਮਲਾ ਪੰਚਾਇਤ ਦੀ ਹਦੂਦ ਅੰਦਰ ਦਰੱਖਤਾਂ ਦੀ ਨਾਜਾਇਜ਼ ਕਟਾਈ ਦਾ ਹੈ।

Panchayat of Birampur village suspended
ਪਿੰਡ ਦੀ ਪੰਚਾਇਤ ਕੀਤੀ ਗਈ ਮੁਅੱਤਲ
author img

By

Published : Nov 2, 2022, 7:09 AM IST

Updated : Nov 2, 2022, 7:18 AM IST

ਹੁਸ਼ਿਆਰਪੁਰ: ਗ੍ਰਾਮ ਪੰਚਾਇਤ ਦੀ ਹਦੂਦ ਚੋਂ ਦਰੱਖਤਾਂ ਦੀ ਨਾਜਾਇਜ਼ ਕਟਾਈ ਦੇ ਮਾਮਲੇ ਨੂੰ ਲੈ ਕੇ ਡਾਇਰੈਕਟਰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵਲੋਂ ਬਲਾਕ ਗੜ੍ਹਸ਼ੰਕਰ ਦੇ ਪਿੰਡ ਬੀਰਮਪੁਰ ਦੀ ਸਰਪੰਚ ਅਤੇ ਸਾਰੇ ਪੰਚਾਂ ਨੂੰ ਮੁਅੱਤਲ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਮਨਜਿੰਦਰ ਕੌਰ ਬੀਡੀਪੀਓ ਗੜ੍ਹਸ਼ੰਕਰ ਨੇ ਦੱਸਿਆ ਕਿ ਡਾਇਰੈਕਟਰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵਲੋਂ ਗ੍ਰਾਮ ਪੰਚਾਇਤ ਬੀਰਮਪੁਰ ਵਲੋਂ ਦਰੱਖਤਾਂ ਦੀ ਨਜ਼ਾਇਜ ਕਟਾਈ ਦੇ ਦੋਸ਼ ਵਿੱਚ ਸਰਪੰਚ ਕੁਲਵਿੰਦਰ ਕੌਰ, ਪੰਚ ਪ੍ਰਵੀਨ ਕੁਮਾਰ, ਪੰਚ ਰਣਜੀਤ ਸਿੰਘ ਅਤੇ ਪੰਚ ਕਮਲੇਸ਼ ਕੌਰ, ਸੁਰਿੰਦਰ ਕੌਰ, ਤ੍ਰਿਪਤਾ ਦੇਵੀ, ਮਸੂਮ ਖਾਨ, ਪਲਵਿੰਦਰ ਕੁਮਾਰ ਨੂੰ ਮੁਅੱਤਲ ਕੀਤਾ ਗਿਆ ਹੈ। ਬੀਡੀਪੀਓ ਗੜ੍ਹਸ਼ੰਕਰ ਮਨਜਿੰਦਰ ਕੌਰ ਨੇ ਦੱਸਿਆ ਕਿ ਪਿੰਡ ਦੀ ਡਿਵੈਲਪਮੈਂਟ ਦੇ ਲਈ ਪ੍ਰਬੰਧਕ ਲਗਾਇਆ ਜਾਵੇਗਾ, ਤਾਂਕਿ ਪਿੰਡ ਦੇ ਵਿਕਾਸਕਾਰਜਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵਿਘਨ ਨਾ ਆਵੇ।

ਗੜ੍ਹਸ਼ੰਕਰ ਦੇ ਇਸ ਪਿੰਡ ਦੀ ਪੰਚਾਇਤ ਕੀਤੀ ਗਈ ਮੁਅੱਤਲ

ਉਨ੍ਹਾਂ ਦੱਸਿਆ ਕਿ ਪਿੰਡ ਬੀਰਮਪੁਰ ਵਿੱਚ ਸ਼ਿਕਾਇਤਾਂ ਆਈਆਂ ਸੀ, ਜਿਸ ਲਈ ਸਰਪੰਚ ਤੇ ਪੰਚਾਂ ਨੂੰ ਤਲਬ ਕੀਤਾ ਸੀ। ਦਰਅਸਲ, ਉਨ੍ਹਾਂ ਉੱਤੇ ਦਰਖਤਾਂ ਦੀ ਨਾਜਾਇਜ਼ ਕਟਾਈ ਨੂੰ ਲੈ ਕੇ ਦੋਸ਼ ਸਨ ਜਿਸ ਦਾ ਉਹ ਤੱਸਲੀਬਖਸ਼ ਸਪਸ਼ੱਟੀਕਰਨ ਨਹੀਂ ਦੇ ਸਕੇ। ਇਸ ਤੋਂ ਬਾਅਦ ਉਨ੍ਹਾਂ ਉੱਤੇ ਵਿਭਾਗ ਵੱਲੋਂ ਕਾਰਵਾਈ ਕਰਦੇ ਹੋਏ ਪਿੰਡ ਦੀ ਪੰਚਾਇਤ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਮਾਮਲਾ 2 ਸਾਲ ਪੁਰਾਣਾ ਹੈ। ਹੁਣ ਮੁਅੱਤਲ ਤੋਂ ਬਾਅਦ ਮੀਟਿੰਗ ਕਰ ਕੇ ਪਿੰਡ ਦੀ ਦੇਖਭਾਲ ਲਈ ਕੋਈ ਹੋਰ ਪ੍ਰਬੰਧਨ ਕੀਤਾ ਜਾਵੇਗਾ।

ਇਹ ਵੀ ਪੜ੍ਹੋ: ਲੱਖਾ ਸਿੰਘ ਸਿਧਾਣਾ ਨੇ ਟੋਲ ਪਲਾਜ਼ਾ 'ਤੇ ਅੰਗਰੇਜ਼ੀ ਭਾਸ਼ਾ ਦੇ ਬੋਰਡਾਂ 'ਤੇ ਮਲੀ ਕਾਲਖ

etv play button

Last Updated : Nov 2, 2022, 7:18 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.