ਹੁਸ਼ਿਆਰਪੁਰ: ਇਹਨੀ ਦਿਨੀਂ ਕੋਈ ਵੀ ਖਿੱਤਾ ਹੋਵੇ ਹਰ ਖਿੱਤੇ ਵਿਚ ਕੁੜੀਆਂ ਵੱਲੋਂ ਬਾਜ਼ੀ ਮਾਰੀ ਜਾ ਰਹੀ ਹੈ। ਹਾਲ ਹੀ ਵਿਚ ਪੰਜਾਬ ਬੋਰਡ ਅਤੇ ਸੀਬੀਐਸਸੀ ਬੋਰਡ ਵਿਚ ਕੁੜੀਆਂ ਨੇ ਮੱਲਾਂ ਮਾਰੀਆਂ ਤਾਂ ਉਥੇ ਹੀ ਹੁਣ ਪੰਜਾਬ ਦੀ ਇਕ ਹੋਰ ਧੀ ਨੇ ਵੀ ਪੰਜਾਬ ਦਾ ਨਾਮ ਰੋਸ਼ਨ ਕੀਤਾ ਅਤੇ ਗੋਲਡ ਮੈਡਲ ਹਾਸਿਲ ਕੀਤਾ। ਦਰਅਸਲ ਹੁਸ਼ਿਆਰਪੁਰ ਦੀ ਰਹਿਣ ਵਾਲੀ ਨੌਵੀਂ ਜਮਾਤ ਦੀ ਵਿਦਿਆਰਥਣ ਅਕਸ਼ਿਤਾ ਨੇ ਹਾਲ ਹੀ ਵੋਚ ਹੋਏ ਇੰਡੋ ਨੇਪਾਲ ਸਪੋਰਟਸ ਫੈਸਟੀਵਲ 2023 'ਚ ਭਾਗ ਲਿਆ। ਜਿਥੇ ਉਸ ਨੇ ਡਾਂਸ ਮੁਕਾਬਲਾ ਕੀਤਾ ਅਤੇ ਜਿੱਤ ਹਾਸਿਲ ਕਰਕੇ ਹੁਸ਼ਿਆਰਪੁਰ ਦਾ ਨਾਮ ਰੋਸ਼ਨ ਕੀਤਾ। ਇਸ ਜਿੱਤ ਤੋਂ ਅਕਸ਼ਿਤਾ ਕਾਫੀ ਖੁਸ਼ ਹੈ ਅਤੇ ਉਸ ਦਾ ਕਹਿਣਾ ਹੈ ਕਿ ਅੱਗੇ ਵੀ ਉਹ ਇਦਾਂ ਹੀ ਕਰੇਗੀ ਅਤੇ ਮਾਪਿਆਂ ਦਾ ਨਾਮ ਰੋਸ਼ਨ ਕਰੇਗੀ। ਅਕਸ਼ਿਤਾ ਨੇ ਕਿਹਾ ਕਿ ਫਿਲਹਾਲ ਪੜ੍ਹਾਈ ਵਿਚ ਧਿਆਨ ਦੇ ਰਹੀ ਹੈ ਪਰ ਜਦ ਜਦ ਮੌਕਾ ਮਿਲਿਆ ਉਹ ਮੁਕਾਬਲਿਆਂ ਵਿਚ ਵੀ ਭਾਗ ਲੈਂਦੀ ਰਹੇਗੀ।
ਅਕਸ਼ਿਤਾ ਨਾ ਵਧਾਇਆ ਮਾਣ: ਅਕਸ਼ਿਤਾ ਨੇ ਡਾਂਸ ਮੁਕਾਬਲੇ ਵਿਚ ਗੋਲਡ ਮੈਡਲ ਜਿੱਤਿਆ ਹੈ, ਜਿਸ ਤੋਂ ਬਾਅਦ ਪੂਰੇ ਪਰਿਵਾਰ ਵਿਚ ਖੁਸ਼ੀ ਦਾ ਮਾਹੌਲ ਹੈ। ਉਥੇ ਹੀ ਇਸ ਜਿੱਤ ਤੋਂ ਜਿਥੇ ਮਾਪਿਆਂ ਵਿਚ ਖੁਸ਼ੀ ਦੀ ਲਹਿਰ ਹੈ ਤਾਂ ਡਾਂਸ ਗੁਰੂ ਪ੍ਰਵੀਨ ਸ਼ਰਮਾ ਨੇ ਵੀ ਖੁਸ਼ੀ ਦਾ ਇਜ਼ਹਾਰ ਕੀਤਾ। ਅਕਸ਼ਿਤਾ ਦੇ ਪਰਿਵਾਰ ਅਤੇ ਉਸ ਦੀ ਡਾਂਸ ਗੁਰੂ ਨੂੰ ਮਾਣ ਮਹਿਸੁਸ ਹੋ ਰਿਹਾ ਹੈ ਕਿ ਉਨਾਂ ਦੀ ਕੁੜੀ ਨੇ ਨੇਪਾਲ ਵਿਚ ਇਹ ਮਾਣ ਹਾਸਿਲ ਕੀਤਾ ਹੈ। ਉਸ ਦੀ ਡਾਂਸ ਟੀਚਰ ਪ੍ਰਵੀਨ ਸ਼ਰਮਾ ਨੇ ਦੱਸਿਆ ਕਿ ਇਹ ਮੁਕਾਬਲਾ ਨੇਪਾਲ ਦੇ ਕਾਠਮਾਂਡੂ 'ਚ ਬੀਤੀ 3 ਜੂਨ ਨੂੰ ਹੋਇਆ ਸੀ ਤੇ ਇਸ ਮੁਕਾਬਲੇ 'ਚ ਭਾਰਤ ਅਤੇ ਨੇਪਾਲ ਦੇ ਬੱਚਿਆਂ ਨੇ ਵੱਡੀ ਗਿਣਤੀ 'ਚ ਭਾਗ ਲਿਆ ਸੀ। ਸਾਰਿਆਂ ਵਲੋਂ ਆਪਣੀ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ ਗਿਆ ਸੀ। ਜਿਸ ਵਿੱਚੋ ਅਕਸਿ਼ਤਾਂ ਨੇ ਗੋਲਡ ਮੈਡਲ ਹਾਸਿਲ ਕੀਤਾ ਹੈ। ਡਾਂਸ ਟੀਚਰ ਪ੍ਰਵੀਨ ਸ਼ਰਮਾ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਅਕਸਿ਼ਤਾ ਸੂਬਾ ਅਤੇ ਨੈਸ਼ਨਲ ਪੱਧਰੀ ਮੁਕਾਬਲਿਆਂ ਚ ਮੁਕਾਮ ਹਾਸਿਲ ਕਰ ਚੁੱਕੀ ਹੈ ਅਤੇ ਸਾਨੂੰ ਪੂਰੀਆਂ ਉਮੀਦਾਂ ਹਨ ਕਿ ਅੱਗੇ ਵੀ ਇੰਝ ਹੀ ਮਿਹਨਤ ਕਰੇਗੀ।
ਪਰਿਵਾਰ ਨੂੰ ਆਪਣੀ ਧੀ 'ਤੇ ਪੂਰਾ ਨਾਜ਼ : ਹੁਸਿ਼ਆਰਪੁਰ ਦੀ 15 ਸਾਲਾ ਅਕਸ਼ਿਤਾ ਨੇ ਇੰਟਰਨੈਸ਼ਨਲ ਡਾਂਸ ਮੁਕਾਬਲੇ ਚ ਗੋਲਡ ਮੈਡਲ ਹਾਸਿਲ ਕਰਕੇ ਹੁਸ਼ਿਆਰਪੁਰ ਦਾ ਨਾਮ ਰੁਸ਼ਨਾਇਆ ਹੈ। ਇਸ ਉਪਲਬਧੀ 'ਤੇ ਜਿਥੇ ਘਰ ਚ ਖੁਸ਼ੀ ਦਾ ਮਾਹੌਲ ਹੈ, ਉਥੇ ਹੀ ਅਕਸਿ਼ਤਾ ਨੂੰ ਵਧਾਈਆਂ ਦੇਣ ਵਾਲਿਆਂ ਦਾ ਵੀ ਤਾਂਤਾਂ ਲੱਗਿਆ ਹੋਇਆ ਹੈ। ਜਾਣਕਾਰੀ ਦਿੰਦਿਆਂ ਅਕਸ਼ਿਤਾ ਦੇ ਮਾਤਾ ਪਿਤਾ ਦਾ ਕਹਿਣਾ ਹੈ ਕਿ ਉਹ ਬਹੁਤ ਹੁਸ਼ਿਆਰ ਹੈ। ਕਿ ਉਸਦਾ ਮੁੱਖ ਮਕਸਦ ਡਾਂਸ ਦੇ ਖੇਤਰ ਦੇ ਨਾਲ ਨਾਲ ਸਿੱਖਿਆ ਦੇ ਖੇਤਰ 'ਚ ਉਜ ਮੁਕਾਮ ਹਾਸਿਲ ਕਰਨ ਦਾ ਵੀ ਟੀਚਾ ਹੈ। ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਪਣੀ ਧੀ 'ਤੇ ਪੂਰਾ ਨਾਜ਼ ਹੈ। ਜਿਸ ਨੇ ਉਨ੍ਹਾਂ ਦਾ ਨਾਮ ਪੰਜਾਬ ਅਤੇ ਦੇਸ਼ ਭਰ 'ਚ ਨਾਮ ਰੋਸ਼ਨ ਕੀਤਾ ਹੈ। ਇਕ ਤਰ੍ਹਾਂ ਧੀ ਨੇ ਮਾਂ ਦਾ ਸੁਪਨਾ ਪੂਰਾ ਕੀਤਾ ਹੈ। ਇਹਨਾਂ ਧੀਆਂ ਦੇ ਸੁਪਨੇ ਪੂਰੇ ਹੁੰਦੇ ਰਹਿਣ ਹਰ ਮਾਂ ਬਾਪ ਦੀ ਇਹ ਹੀ ਖਵਾਹਿਸ਼ ਹੁੰਦੀ ਹੈ।