ਹੁਸ਼ਿਆਰਪੁਰ : ਖਬਰ ਹੁਸਿ਼ਆਰਪੁਰ ਦੇ ਪਿੰਡ ਸ਼ਾਮਚੁਰਾਸੀ ਤੋਂ ਐ ਜਿੱਥੇ ਇਕ ਬਾਪ ਨੂੰ ਆਪਣੀ ਲੜਕੀ ਦੀ ਸੁਰੱਖਿਆ ਕਰਨੀ ਉਸ ਸਮੇਂ ਮਹਿੰਗੀ ਪੈ ਗਈ ਜਦੋਂ ਪੁਲਿਸ ਨੂੰ ਸਿ਼ਕਾਇਤ ਦੇਣ ਤੋਂ ਬਾਅਦ ਪੀੜਤ ਪਿਤਾ ਦੀ ਪਿੰਡ ਦੇ ਹੀ ਨੌਜਵਾਨ ਨੇ ਆਪਣੇ ਕੁਝ ਸਾਥੀਆਂ ਅਤੇ ਪਰਿਵਾਰ ਨਾਲ ਮਿਲ ਕੇ ਉਸਦੀ ਪੋਲ ਨਾਲ ਬੰਨ੍ਹ ਕੇ ਕੁੱਟਮਾਰ ਕੀਤੀ ਅਤੇ ਉਸਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਜਿਸ ਤੋਂ ਬਾਅਦ ਸਥਾਨਕ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ।
ਦਰਅਸਲ ਕੁਝ ਸਮਾਂ ਪਹਿਲਾਂ ਪਿੰਡ ਸ਼ਾਮਚੁਰਾਸੀ ਦੇ 2 ਪਰਿਵਾਰਾਂ ਵਿਚਕਾਰ ਝੜਪ ਹੋਈ ਸੀ ਪੀੜਤ ਪਰਿਵਾਰ ਮੁਤਾਬਿਕ ਕੁਝ ਦਿਨ ਪਹਿਲਾਂ ਪਿੰਡ ਦੇ ਇਕ ਨੌਜਵਾਨ ਵੱਲੋਂ ਰਾਤ ਕਰੀਬ 1 ਵਜੇ ਉਨ੍ਹਾਂ ਦੇ ਘਰ 'ਚ ਆ ਕੇ ਉਨ੍ਹਾਂ ਦੀ ਲੜਕੀ ਨਾਲ ਛੇੜਛਾੜ ਕਰਨ ਲੱਗਾ ਸੀ ਜਿਸ 'ਤੇ ਪਰਿਵਾਰ ਨੇ ਉਕਤ ਨੌਜਵਾਨ ਨੂੰ ਪੁਲਿਸ ਹਵਾਲੇ ਕਰ ਦਿੱਤਾ ਸੀ ਤੇ ਪੁਲਿਸ ਵਲੋਂ ਦੋਹਾਂ ਧਿਰਾਂ ਨੂੰ ਬਿਠਾ ਕੇ ਮਾਮਲਾ ਸੁਲਝਾ ਦਿੱਤਾ ਗਿਆ ਸੀ।
ਪੀੜਤ ਮੁਤਾਬਿਕ ਬਾਜਵੂਦ ਇਸਦੇ ਪਿੰਡ ਦਾ ਨੌਜਵਾਨ ਸੁਨੀਲ ਕੁਮਾਰ ਸ਼ੀਲਾ ਅਕਸਰ ਉਨ੍ਹਾਂ ਦੀ ਗਲੀ 'ਚ ਆ ਕੇ ਲਲਕਾਰੇ ਮਾਰਦਾ ਸੀ ਤੇ ਬੀਤੇ ਦਿਨ ਦੇਰ ਸ਼ਾਮ ਵੀ ਅਜਿਹਾ ਹੀ ਹੋਇਆ ਸੀ ਜਿਸ ਤੋਂ ਬਾਅਦ ਦੋਹਾਂ ਵਿਚਕਾਰ ਝੜਪ ਹੋਈ। ਜਿਸਦੀ ਸ਼ਿਕਾਇਤ ਅੱਜ ਪੀੜਤ ਵੱਲੋਂ ਪੁਲਿਸ ਨੂੰ ਦਿੱਤੀ ਗਈ ਤੇ ਇਸਦੀ ਭਿਣਕ ਜਦੋਂ ਦੂਜੀ ਧਿਰ ਨੂੰ ਲੱਗੀ ਤਾਂ ਉਨ੍ਹਾਂ ਵੱਲੋਂ ਆਪਣੇ ਕੁਝ ਹੋਰਨਾਂ ਸਾਥੀਆਂ ਨਾਲ ਮਿਲ ਕੇ ਬਲਦੇਵ ਸਿੰਘ ਦੀ ਮਾਰਕੁੱਟ ਕੀਤੀ ਤੇ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ। ਜਿਸ ਤੋਂ ਬਾਅਦ ਹੁਣ ਪੀੜਤ ਇਨਸਾਫ ਦੀ ਮੰਗ ਕਰ ਰਿਹਾ।
ਦੂਜੇ ਪਾਸੇ ਦੂਜੀ ਧਿਰ ਦੇ ਨੌਜਵਾਨ ਸੁਨੀਲ ਸ਼ੀਲਾ ਮੁਤਾਬਿਕ ਉਨ੍ਹਾਂ ਦੀ ਪਿਛਲੀ ਗੱਲਬਾਤ ਖਤਮ ਹੋ ਚੁੱਕੀ ਸੀ ਪਰੰਤੂ ਕੱਲ੍ਹ ਜਦੋਂ ਉਹ ਗਲੀ ਚੋਂ ਲੰਘ ਰਿਹਾ ਸੀ ਤਾਂ ਬਲਦੇਵ ਰਾਜ ਦੇ ਪਰਿਵਾਰ ਵੱਲੋਂ ਉਸਦੀ ਮਾਰਕੁੱਟ ਕੀਤੀ ਗਈ ਪਰੰਤੂ ਉੁਸਦੇ ਪਰਿਵਾਰ ਵੱਲੋਂ ਬਲਦੇਵ ਰਾਜ ਨਾਲ ਕੋਈ ਮਾਰਕੁੱਟ ਨਹੀਂ ਕੀਤੀ ਗਈ।
ਇਹ ਵੀ ਪੜ੍ਹੋ:ਇੱਕ ਹੋਰ ਭਾਜਪਾ ਵਰਕਰ ਚੜਿਆ ਕਿਸਾਨਾਂ ਦੇ ਧੱਕੇ, ਪਾੜੇ ਕੱਪੜੇ
ਸ਼ਿਕਾਇਕ ਮਿਲਣ 'ਤੇ ਸਥਾਨਕ ਪੁਲਿਸ ਨੇ ਦੋਹਾਂ ਦੇ ਬਿਆਨ ਦਰਜ ਕਰਕੇ ਬਣਦੀ ਕਾਨੂੰਨੀ ਕਾਰਵਾਈ ਦੀ ਗੱਲ ਆਖੀ।