ਚੰਡੀਗੜ੍ਹ : ਸਮਾਗਮ ਦੌਰਾਨ ਬੋਲਦਿਆਂ ਭਗਵੰਤ ਮਾਨ ਨੇ ਕਿਹਾ ਕਿ ਜੱਸਾ ਸਿੰਘ ਰਾਮਗੜ੍ਹੀਆ ਦਾ ਰਾਜ ਉਨ੍ਹਾਂ ਦੇ ਸਮੇਂ ਕਾਫੀ ਵਿਸ਼ਾਲ ਰਿਹਾ ਸੀ। ਦਿੱਲੀ ਜਿੱਤ ਕੇ ਉਨ੍ਹਾਂ ਨੇ ਦੁਬਾਰਾ ਇਹ ਕਹਿ ਕੇ ਛੱਡ ਦਿੱਤੀ ਕਿ ਮੁੜ ਜਿੱਤ ਲਵਾਂਗੇ। ਅੱਜ ਦੇ ਸਮੇਂ ਵਿੱਚ ਨਵੀਂ ਪੀੜ੍ਹੀ ਨੂੰ ਦੱਸਣ ਦੀ ਲੋੜ ਹੈ ਕਿ ਅਸੀਂ ਕਿਨ੍ਹਾਂ ਦੇ ਵਾਰਸ ਹਾਂ। ਪਰ ਅਫਸੋਸ ਦੀ ਗੱਲ ਹੈ ਕਿ ਸਾਡਾ ਇਤਿਹਾਸ ਕੋਈ ਬਹੁਤਾ ਪੁਰਾਣਾ ਨਹੀਂ, ਫਿਰ ਵੀ ਅਸੀਂ ਆਪਣੇ ਜਰਨੈਲਾਂ ਦੀਆਂ ਨਿਸ਼ਾਨੀਆਂ ਉਨ੍ਹਾਂ ਦਾ ਇਤਿਹਾਸ ਭੁੱਲੀਂ ਬੈਠੇ ਹਾਂ। ਉਨ੍ਹਾਂ ਕਿਹਾ ਕਿ ਜਿਹੜੀਆਂ ਕੌਮਾਂ ਆਪਣਾ ਇਤਿਹਾਸ ਭੁੱਲ ਜਾਂਦੀਆਂ ਹਨ ਉਨ੍ਹਾਂ ਦਾ ਕੋਈ ਵਜੂਦ ਨਹੀਂ ਰਹਿ ਜਾਂਦਾ। ਉਨ੍ਹਾਂ ਕਿਹਾ ਕਿ ਸਾਡਾ ਇਤਿਹਾਸ ਇੰਨਾ ਵੱਡਾ ਹੈ ਕਿ ਸਿਆਹੀ ਮੁੱਕ ਜਾਵੇਗੀ ਸਾਡਾ ਇਤਿਹਾਸ ਖਤਮ ਨਹੀਂ ਹੋਣਾ। ਉਨ੍ਹਾਂ ਕਿਹਾ ਕਿ ਮੈਂ ਜਿਥੇ ਵੀ ਜਾਵਾਂ ਸਭ ਤੋਂ ਪਹਿਲਾਂ ਇਹੀ ਸੁਣਨ ਨੂੰ ਮਿਲਦਾ ਹੈ ਕਿ ਤੁਸੀਂ ਪਹਿਲੇ ਹੋ ਜੋ ਇਥੇ ਆਏ ਹੋ, ਪਰ ਸਾਡੇ ਤੋਂ ਪਹਿਲਾਂ ਕੋਈ ਲੀਡਰ ਨਹੀਂ ਵੜਿਆ।
-
ਸੂਰਬੀਰ ਯੋਧੇ ਜਰਨੈਲ ਸ. ਜੱਸਾ ਸਿੰਘ ਰਾਮਗੜ੍ਹੀਆ ਜੀ ਦੇ 300 ਸਾਲਾਂ ਜਨਮ ਦਿਹਾੜੇ ਮੌਕੇ ਹੁਸ਼ਿਆਰਪੁਰ ਤੋਂ Live https://t.co/S9FBiG8E75
— Bhagwant Mann (@BhagwantMann) May 5, 2023 " class="align-text-top noRightClick twitterSection" data="
">ਸੂਰਬੀਰ ਯੋਧੇ ਜਰਨੈਲ ਸ. ਜੱਸਾ ਸਿੰਘ ਰਾਮਗੜ੍ਹੀਆ ਜੀ ਦੇ 300 ਸਾਲਾਂ ਜਨਮ ਦਿਹਾੜੇ ਮੌਕੇ ਹੁਸ਼ਿਆਰਪੁਰ ਤੋਂ Live https://t.co/S9FBiG8E75
— Bhagwant Mann (@BhagwantMann) May 5, 2023ਸੂਰਬੀਰ ਯੋਧੇ ਜਰਨੈਲ ਸ. ਜੱਸਾ ਸਿੰਘ ਰਾਮਗੜ੍ਹੀਆ ਜੀ ਦੇ 300 ਸਾਲਾਂ ਜਨਮ ਦਿਹਾੜੇ ਮੌਕੇ ਹੁਸ਼ਿਆਰਪੁਰ ਤੋਂ Live https://t.co/S9FBiG8E75
— Bhagwant Mann (@BhagwantMann) May 5, 2023
ਰਾਮਗੜ੍ਹੀਆ ਬਰਾਦਰੀ ਦੀਆਂ ਫੈਕਟਰੀਆਂ ਤਰੱਕੀਆਂ ਉਤੇ : ਅਸੀਂ ਜਦੋਂ ਪਾਰਟੀ ਜਿਤਾਈ ਤਾਂ ਇਤਿਹਾਸ ਵਿੱਚ ਪਹਿਲੀ ਵਾਰ ਇਦਾਂ ਹੋਇਆ ਕਿ ਸਾਰੀ ਕੈਬਨਿਟ ਨੇ ਖਟਕੜ ਕਲਾਂ ਵਿਖੇ ਸਹੁੰ ਚੁੱਕੀ ਹੋਵੇ। ਪਹਿਲੇ ਦਿਨ ਤੋਂ ਹੀ ਆਰਡਰ ਕੀਤੇ ਗਏ ਸਨ ਕਿ ਸਾਰੇ ਸਰਕਾਰੀ ਦਫਤਰਾਂ ਵਿੱਚ ਮੁੱਖ ਮਤੰਰੀ ਨਹੀਂ, ਸਗੋਂ ਭਗਤ ਸਿੰਘ ਤੇ ਡਾ. ਅੰਬੇਡਕਰ ਦੀ ਫੋਟੋ ਲੱਗਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜਲੰਧਰ ਵਿੱਚ ਅੱਜ ਮੇਰਾ ਪ੍ਰਚਾਰ ਸੀ, ਪਰ ਮੈਂ ਪਹਿਲਾਂ ਉਧਰ ਜਾਣ ਦੀ ਬਜਾਏ ਜੱਸਾ ਸਿੰਘ ਰਾਮਗੜ੍ਹੀਆ ਜੀ ਦੇ ਸਮਾਗਮਾਂ ਵਿੱਚ ਆਉਣ ਨੂੰ ਤਰਜ਼ੀਹ ਦਿੱਤੀ। ਅੱਜ ਦੇ ਸਮੇਂ ਵਿੱਚ ਤਰੱਕੀ ਉਥੇ ਹੋਵੇਗੀ ਜਿਥੇ ਕਿਰਤ ਚੱਲ ਰਹੀ ਹੈ। ਅੱਜ ਰਾਮਗੜ੍ਹੀਆ ਬਰਾਦਰੀ ਦੀਆਂ ਫੈਕਟਰੀਆਂ ਤਰੱਕੀਆਂ ਉਤੇ ਚੱਲ ਰਹੀਆਂ ਹਨ ਤੇ ਦੇਸ਼ ਦੀ ਕਿਸਮਤ ਚੱਲ ਰਹੀ ਹੈ। ਪੰਜਾਬੀਆਂ ਵਿੱਚ ਇੰਨਾ ਟੈਲੇਂਟ ਹੈ, ਅਸੀਂ ਮਿੱਟੀ ਵਿਚੋਂ ਸੋਨਾ ਉਗਾਉਣ ਵਾਲੇ ਲੋਕ ਹਾਂ। ਪੰਜਾਬੀਆਂ ਦੇ ਹੇਠ ਬਾਹਰਲੇ ਦੇਸ਼ਾਂ ਵਿੱਚ ਗੋਰੇ ਕੰਮ ਕਰਦੇ ਹਨ, ਪਰ ਪੰਜਾਬੀਆਂ ਨੂੰ ਇਥੇ ਮੌਕਾ ਨਹੀਂ ਮਿਲਦਾ।
ਇਨਸਾਨ ਨੀਅਤ ਦਾ ਅਮੀਰ ਹੋਣਾ ਚਾਹੀਦਾ : ਫਿਰੋਜ਼ਪੁਰ ਦਿਹਾਤੀ ਦਲੀਪ ਸਿੰਘ ਦਾ ਦਲਿਤ ਪਰਿਵਾਰ ਜੋ ਸਾਡੇ ਵਿਧਾਇਕ ਕੋਲ ਦੋ ਮਠਿਆਈ ਦੇ ਡੱਬੇ ਲੈ ਕੇ ਆਇਆ ਤੇ ਕਹਿੰਦਾ ਕੇ ਉਸ ਦੀ ਧੀ ਤੇ ਨੂੰਹ ਦੀ ਸਰਕਾਰੀ ਨੌਕਰੀ ਲੱਗ ਗਈ ਤੇ ਡੱਬਾ ਦਿੱਤਾ ਕਿ ਇਕ ਡੱਬਾ ਤੁਸੀਂ ਰੱਖ ਲਓ ਤੇ ਇਕ ਭਗਵੰਤ ਮਾਨ ਨੂੰ ਦੇ ਦਿਓ। ਵਿਧਾਇਕ ਨੇ ਪੁੱਛਿਆ ਕਿ ਤੁਹਾਡੇ ਕੋਲੋਂ ਕਿਸੇ ਨੇ ਰਿਸ਼ਵਤ ਤਾਂ ਨਹੀਂ ਲਈ। ਉਸ ਨੇ ਕਿਹਾ ਕਿ ਅਸੀਂ ਸਿਰਫ ਪ੍ਰੀਖਿਆ ਦਿੱਤੀ ਤੇ ਘਰ ਚਿੱਠੀ ਆ ਗਈ। ਤੇ ਉਸ ਵਿਅਕਤੀ ਨੇ ਕਿਹਾ ਕਿ ਹੁਣ ਮੀਡੀਆ ਵਾਲੇ ਸੱਦ ਲਿਓ ਮੈਂ ਆਪਣਾ ਆਟਾ ਦਾਲ ਵਾਲਾ ਕਾਰਡ ਬੰਦ ਕਰਵਾਉਣਾ ਹੈ ਕਿਉਂਕਿ ਮੇਰੇ ਘਰ ਦੋ ਸਰਕਾਰੀ ਨੌਕਰੀਆਂ ਵਾਲੇ ਹਨ। ਮਾਨ ਨੇ ਕਿਹਾ ਕਿ ਇਨਸਾਨ ਨੀਅਤ ਦਾ ਅਮੀਰ ਹੋਣਾ ਚਾਹੀਦਾ ਹੈ।
ਲੋਕ ਮਸ਼ਹੂਰ ਹੋਣ ਲਈ ਕੁਰਸੀ ਉਤੇ ਬੈਠੇ ਤੇ ਮੈਂ ਮਸ਼ਹੂਰ ਹੋ ਕੇ ਕੁਰਸੀ ਉਤੇ ਬੈਠਾਂ : ਮੈਂ ਕਦੇ ਨਹੀਂ ਸੀ ਸੋਚਿਆ ਕਿ ਤੁਸੀਂ ਮੈਨੂੰ ਮੁੱਖ ਮੰਤਰੀ ਬਣਾ ਦਿਓਗੇ, ਤੁਸੀਂ ਕਲਾਕਾਰੀ ਵਿੱਚ ਹੀ ਇੰਨਾ ਪਿਆਰ ਦੇ ਦਿੱਤਾ ਸੀ। ਪਹਿਲਾਂ ਮੈਂ 8 ਘੰਟੇ ਕੰਮ ਕਰਦਾ ਸੀ ਹੁਣ ਮੈਂ 12 ਘੰਟੇ ਕੰਮ ਕਰਦਾ ਹਾਂ, ਕਿਉਂਕਿ ਹੁਣ ਮੇਰੀ ਜ਼ਿੰਮੇਵਾਰੀ ਜ਼ਿਆਦਾ ਵਧ ਗਈ ਹੈ। ਪੱਤਰਕਾਰ ਮੈਨੂੰ ਕਹਿੰਦੇ ਤੁਹਾਡੇ ਤੋਂ ਪਹਿਲਾਂ ਜੋ ਵੀ ਇਸ ਕੁਰਸੀ ਉਤੇ ਬਹਿੰਦੇ ਸੀ ਉਨ੍ਹਾਂ ਦੀ ਦਿਮਾਗ ਖਰਾਬ ਹੋ ਜਾਂਦਾ ਸੀ, ਤੁਹਾਡਾ ਕਿਉਂ ਨਹੀਂ ਹੋਇਆ, ਤਾਂ ਮੈਂ ਕਿਹਾ ਕਿ ਉਹ ਮਸ਼ਹੂਰ ਹੋਣ ਲਈ ਕੁਰਸੀ ਉਤੇ ਬੈਠੇ ਤੇ ਮੈਂ ਮਸ਼ਹੂਰ ਹੋ ਕੇ ਕੁਰਸੀ ਉਤੇ ਬੈਠਾਂ ਹਾਂ।
ਆਦਮੀ ਬੜਾ ਸਾਲੋਂ ਸੇ ਨਹੀਂ ਆਦਮੀ ਬੜਾ ਖਿਆਲੋ ਸੇ ਹੋਤਾ ਹੈ : ਉਨ੍ਹਂ ਦੱਸਿਆ ਕਿ ਸਰਕਾਰ ਜੱਸਾ ਸਿੰਘ ਰਾਮਗੜ੍ਹੀਆ ਨੇ 11 ਜੰਗਾਂ ਲੜੀਆਂ 80 ਸਾਲ ਦੀ ਉਮਰ ਭੋਗੀ ਤੇ ਅੱਜ ਨਾਂ ਸਾਰੀ ਦੁਨੀਆਂ ਵਿੱਚ ਨਾਂ ਹੈ ਤੇ ਅੱਜ ਅਸੀਂ ਉਨ੍ਹਾਂ ਦਾ 300ਵਾਂ ਜਨਮ ਦਿਹਾੜਾ ਮਨਾ ਰਹੇ ਹਾਂ। ਸ਼ਹੀਦ ਕਦੇ ਵੀ ਮਰਦੇ ਨਹੀਂ ਹੁੰਦੇ। ਉਨ੍ਹਾਂ ਕਿਹਾ ਕਿ "ਆਦਮੀ ਬੜਾ ਸਾਲੋਂ ਸੇ ਨਹੀਂ ਆਦਮੀ ਬੜਾ ਖਿਆਲੋ ਸੇ ਹੋਤਾ ਹੈ। ਪੈਰ ਪਸਾਰ ਵਿੱਚ ਪਿਆਂ ਵੇਹੜੇ, ਜਿਨ੍ਹਾਂ ਪਿੱਛੇ ਮਰਦਾ ਰਿਹਾਂ, ਉਹ ਕਹਿੰਦੇ ਹੁਣ ਚੱਕੋ, ਹੁਣ ਚੱਕੋ।
ਇਹ ਵੀ ਪੜ੍ਹੋ : Navjot Sidhu ਦੀ ਸੁਰੱਖਿਆ ਕਟੌਤੀ ਮਾਮਲੇ ਵਿੱਚ ਸੂਬਾ ਸਰਕਾਰ ਨੇ ਅਦਾਲਤ ਕੋਲੋਂ ਮੰਗਿਆ ਸਮਾਂ, ਅਗਲੀ ਸੁਣਵਾਈ 12 ਮਈ ਨੂੰ
ਦਸੂਹਾ ਵਾਲਿਆਂ ਨੂੰ ਦਿੱਤੀ ਸੌਗਾਤ : ਉਨ੍ਹਾਂ ਐਲਾਨ ਕੀਤਾ ਕਿ ਦਸੂਹੇ ਵਾਲੀ ਸੜਕ ਅਜਿਹੀ ਬਣਾਵਾਂਗੇ ਕਿ ਯਾਦ ਰੱਖੋਗੇ। ਨਾਲ ਹੀ ਉਨ੍ਹਾਂ ਕਿਹਾ ਕਿ ਦਸੂਹਾ ਵਾਸੀ ਖੁਦ ਹੀ ਦੱਸ ਦੇਣ ਕਿ ਇਨ੍ਹਾਂ ਨੂੰ ਕਿਸ ਵਿਸ਼ੇ ਨਾਲ ਸਬੰਧਿਕ ਕਾਲਜ ਚਾਹੀਦਾ ਹੈ। ਸਰਕਾਰ ਜੱਸਾ ਸਿੰਘ ਰਾਮਗੜ੍ਹੀਆ ਦੇ ਨਾਂ ਉਤੇ ਕਾਲਜ ਬਣਾਏਗੇ। ਦਸੂਹੇ ਤੋਂ ਹਾਜ਼ੀਪੁਰ ਵਾਲੀ ਸੜਕ ਦਾ ਨਾਂ ਬਾਬਾ ਜੱਸਾ ਸਿੰਘ ਰਾਮਗੜ੍ਹੀਆ ਦੇ ਨਾਂ ਉਤੇ ਰੱਖਿਆ ਜਾਵੇਗਾ। ਪੰਚਾਇਤ ਵੱਲੋ ਨਰਸਿੰਗ ਸੈਂਟਰ, ਫਾਰਮੇਸੀ ਬਣਾਉਣ ਲਈ ਨਕਸ਼ਾ ਦੇ ਦਿਓ। ਇਸ ਨੂੰ ਅੱਗੇ ਤੋਂ ਪੱਛੜਿਆ ਹੋਇਆ ਨਹੀਂ ਕਹਿਣਾ ਤੇ ਸਰਕਾਰ ਇਸ ਨੂੰ ਪੱਛੜਿਆ ਨਹੀਂ ਰਹਿਣ ਦੇਵੇਗੀ। ਇਸ ਇਲਾਕੇ ਵਿੱਚ ਫਿਲਮਸਿਟੀ ਬਣਾਵਾਂਗੇ ਤੇ ਟੂਰਿਜ਼ਮ ਬਣਾਇਆ ਜਾਵੇਗਾ। ਦਸੂਹੇ ਵਾਲਿਆਂ ਨੂੰ ਬੇਰੁਜ਼ਗਾਰ ਨਹੀਂ ਰਹਿਣ ਦਿੱਤਾ ਜਾਵੇਗਾ।