ETV Bharat / state

ਹਾਰਟ ਅਟੈਕ ਕਾਰਨ ਫ਼ੌਜੀ ਜਵਾਨ ਦੀ ਮੌਤ, ਸਰਕਾਰੀ ਸਨਮਾਨਾਂ ਨਾਲ ਸ਼ਰਧਾਂਜਲੀ

ਫ਼ੌਜ ਵਿੱਚ ਤੈਨਾਤ ਗੜ੍ਹਸ਼ੰਕਰ ਦੇ ਇੱਕ ਨੌਜਵਾਨ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ ਹੈ। ਮ੍ਰਿਤਕ ਫੌਜੀ ਜਵਾਨ ਰਣਜੀਤ ਸਿੰਘ ਫੌਜ ਵਿੱਚ ਹਵਲਦਾਰ ਵਜੋਂ ਤੈਨਾਤ ਸੀ।

ਹਾਰਟ ਅਟੈਕ ਕਾਰਨ ਫ਼ੌਜੀ ਜਵਾਨ ਦੀ ਮੌਤ
ਹਾਰਟ ਅਟੈਕ ਕਾਰਨ ਫ਼ੌਜੀ ਜਵਾਨ ਦੀ ਮੌਤ
author img

By

Published : Aug 2, 2020, 8:19 PM IST

ਗੜ੍ਹਸ਼ੰਕਰ: ਫ਼ੌਜੀਆਂ ਦੇ ਕਾਰਨ ਹੀ ਦੇਸ਼ ਦੀਆਂ ਸਰਹੱਦਾਂ ਸੁਰੱਖਿਅਤ ਹਨ ਅਤੇ ਅਸੀਂ ਚੈਨ ਦੀ ਨੀਂਦ ਸੌਂਦੇ ਹਾਂ। ਜਦੋਂ ਕੋਈ ਜਵਾਨ ਸ਼ਹੀਦ ਹੁੰਦਾ ਹੈ ਤਾਂ ਇਸਦਾ ਦੁੱਖ ਉਸਦੇ ਪਰਿਵਾਰ ਨੂੰ ਹੀ ਨਹੀਂ ਸਗੋਂ ਹਰ ਇੱਕ ਦੇਸ਼ ਦੇ ਨਾਗਰਿਕ ਨੂੰ ਹੁੰਦਾ ਹੈ।

ਹਾਰਟ ਅਟੈਕ ਕਾਰਨ ਫ਼ੌਜੀ ਜਵਾਨ ਦੀ ਮੌਤ

ਅਜਿਹਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਗੜ੍ਹਸ਼ੰਕਰ ਦੇ ਪਿੰਡ ਸਤਨੋਰ ਤੋਂ ਜਿੱਥੇ ਦਾ ਇੱਕ ਫ਼ੌਜੀ ਹਵਲਦਾਰ ਜਵਾਨ ਰਣਜੀਤ ਸਿੰਘ, ਜੋ ਕਿ (ਗਯਾ, ਬਿਹਾਰ) ਵਿਖੇ (O.T.) ਓ.ਟੀ. ਇੰਸਟਰੱਕਟਰ ਬਟਾਲੀਅਨ ਵਿੱਚ ਡਿਊਟੀ ਕਰਦਾ ਸੀ, ਦੀ ਅਚਾਨਕ ਹਾਰਟ ਅਟੈਕ ਆਉਣ ਨਾਲ ਮੌਤ ਹੋ ਗਈ।

ਪਤਾ ਲੱਗਦੇ ਹੀ ਪਿੰਡ ਸਤਨੋਰ ਵਿਖੇ ਸੋਗ ਦੀ ਲਹਿਰ ਫੈਲ ਗਈ। ਸ਼ਹੀਦ ਦਾ ਸਸਕਾਰ ਕਰਨ ਲਈ ਉਸ ਦੀ ਦੇਹ ਪਿੰਡ ਸਤਨੋਰ ਵਿਖੇ ਲਿਆਉਂਦੀਿ ਗਈ। ਜਿੱਥੇ ਆਰਮੀ ਦੇ ਫਾਈਵ ਸਿਖਲਾਈ ਬਟਾਲੀਅਨ ਦੇ ਉੱਚ ਅਧਿਕਾਰੀਆਂ ਨੇ ਰਣਜੀਤ ਸਿੰਘ ਨੂੰ ਸਰਕਾਰੀ ਸਨਮਾਨਾਂ ਨਾਲ ਸ਼ਰਧਾਂਜਲੀ ਦਿੱਤੀ ਅਤੇ ਪਰਿਵਾਰ ਵੱਲੋਂ ਚਿਤਾ ਨੂੰ ਅਗਨੀ ਭੇਂਟ ਕੀਤੀ ਗਈ, ਉੱਥੇ ਹੀ ਹਵਲਦਾਰ ਰਣਜੀਤ ਸਿੰਘ ਆਪਣੇ ਪਿੱਛੇ ਆਪਣੀ ਮਾਤਾ ਅਤੇ ਧਰਮਪਤਨੀ ਮਨਪ੍ਰੀਤ ਕੌਰ ਤੇ ਦੋ ਬੇਟੀਆਂ ਨੂੰ ਛੱਡ ਗਿਆ ਹੈ।

ਫ਼ੌਜੀ ਜਵਾਨ ਨੂੰ ਸ਼ਰਧਾਜਲੀ ਦੇਣ ਲਈ ਵਿਧਾਇਕ ਗੜ੍ਹਸ਼ੰਕਰ ਜੈ ਕ੍ਰਿਸ਼ਨ ਰੋਡ਼ੀ, ਜੀ.ਉ.ਜੀ. ਸਟਾਫ਼ ਗੜ੍ਹਸ਼ੰਕਰ ਅਤੇ ਪਿੰਡ ਵਾਸੀ ਹਾਜ਼ਰ ਸਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.