ਹੁਸ਼ਿਆਰਪੁਰ: ਸਾਬਕਾ ਜੇਲ੍ਹ ਮੰਤਰੀ ਸੋਹਣ ਸਿੰਘ ਠੰਡਲ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੇ 20 ਡਾਲਰ ਐੱਸਜੀਪੀਸੀ ਦੇਣ 'ਤੇ ਬੋਲਦਿਆਂ ਕਿਹਾ ਐੱਸਜੀਪੀਸੀ ਸਿੱਖਾਂ ਦੀ ਧਾਰਮਿਕ ਕਮੇਟੀ ਹੈ।
ਠੰਡਲ ਨੇ ਕਿਹਾ ਕਿ ਇਹ ਪੈਸਾ ਜਾ ਤਾਂ ਪੰਜਾਬ ਸਰਕਾਰ ਦੇਵੇ। ਉਨ੍ਹਾਂ ਦਾ ਕਹਿਣਾ ਹੈ ਕਿ ਕੈਪਟਨ ਆਪਣਾ ਪਲਾਂ ਦੂਜੇ ਪਾਸੇ ਝਾੜ ਰਹੇ ਹਨ। ਠੰਡਲ ਦਾ ਕਹਿਣਾ ਹੈ ਕਿ 20 ਡਾਲਰ ਕੋਈ ਵੱਡੀ ਗੱਲ ਨਹੀ ਹੈ ਸਿੱਖਾਂ ਦੇ ਵਿੱਚ ਇੰਨ੍ਹੀ ਸਮਰੱਥਾ ਹੈ, ਉਹ ਇਹ ਪੈਸਾ ਦੇ ਸਕਦੇ ਹਨ।
ਠੰਡਲ ਕੈਪਟਨ ਨੇ ਮੋਦੀ ਅਤੇ ਇਮਰਾਨ ਦੀ ਤਾਰੀਫ਼ ਬਾਰੇ ਬੋਲਦਿਆਂ ਕਿਹਾ ਇੱਥੇ ਵੀ ਕੈਪਟਨ ਦੋਹਰੀ ਨੀਤੀ ਖੇਡ ਰਹੇ ਹਨ, ਇੱਕ ਪਾਸੇ ਤਾਂ ਉਹ ਬਿਆਨ ਦੇ ਰਹੇ ਹਨ ਕਿ ਇਮਰਾਨ ਖ਼ਾਨ ਆਈਐੱਸਆਈ ਦੇ ਸਮਰਥਨ ਵਿੱਚ ਹਨ।
ਦੁਜੇ ਪਾਸੇ ਕੈਪਟਨ ਉਨ੍ਹਾਂ ਦੀ ਤਾਰੀਫ਼ ਕਰ ਰਿਹੇ ਹਨ ਤੇ ਨਾਲ ਹੀ ਕੈਪਟਨ ਆਪ ਪੂਰੇ ਪਰਿਵਾਰ ਪਾਕਿਸਤਾਨ 'ਚ ਕਰਤਾਰਪੁਰ ਸਾਹਿਬ 'ਚ ਨਤਮਸਤਕ ਹੋ ਕੇ ਆਏ ਹਨ। ਇਹ ਸਾੰਨੂ ਸੱਮਝ ਨਹੀ ਆ ਰਿਹਾ ਕਿ ਕੈਪਟਨ ਦੇ ਪਹਿਲੇ ਬਿਆਨ ਸਹੀ ਹੈ ਜਾ ਹੁਣ ਵਾਲੇ।