ਗੜ੍ਹਸ਼ੰਕਰ: ਪੁਲਿਸ ਨੇ ਇੱਕ ਕੁਇੰਟਲ ਭੁੱਕੀ ਸਮੇਤ ਇੱਕ ਕਾਰ ਕਾਬੂ ਕੀਤੀ ਹੈ। ਹਾਲਾਂਕਿ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਏ। ਜਿਸ ਤੋਂ ਬਾਅਦ ਪੁਲਿਸ ਨੇ ਕਾਰ ਵਿੱਚੋਂ ਨਿਕਲੇ ਪਦਾਰਥਾਂ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਪੁਲਿਸ ਨੇ ਅਣਪਛਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਇਨ੍ਹਾਂ ਮੁਲਜ਼ਮਾਂ ਦੀ ਭਾਲ ਲਈ ਇਲਾਕੇ ਵਿੱਚ ਸਰਚ ਅਪਰੇਸ਼ਨ ਚਲਾਇਆ ਜਾ ਰਿਹਾ ਹੈ।
ਮੀਡੀਆ ਨਾਲ ਗੱਲਬਾਤ ਦੌਰਾਨ ਐੱਸ.ਐੱਚ.ਓ. ਇਕਬਾਲ ਸਿੰਘ ਨੇ ਦੱਸਿਆ, ਬਿਸਤ ਦੁਆਬ ਨਹਿਰ 'ਤੇ ਪੁਲਿਸ ਪਾਰਟੀ ਗਸ਼ਤ ਕਰ ਰਹੀ ਸੀ। ਉਨ੍ਹਾਂ ਦੱਸਿਆ, ਕਿ ਜਦੋਂ ਅਸੀਂ ਮੋਇਲਾ ਵਾਹਿਦਪੁਰ ਸਾਈਡ ਤੋਂ ਗੜ੍ਹਸ਼ੰਕਰ ਬੰਗਾ ਰੋਡ ਵੱਲ ਨੂੰ ਆ ਰਹੇ ਸੀ, ਤਾਂ ਰਸਤੇ ਵਿੱਚ ਪੁਲ ਕੋਲ ਕੁੱਝ ਵਿਅਕਤੀ 2 ਕਾਰਾਂ ਵਿੱਚੋਂ ਬੋਰੀਆ ਉਤਾਰ ਰਹੇ ਸੀ। ਜੋ ਪੁਲਿਸ ਨੂੰ ਵੇਖ ਕੇ ਬੋਰੀਆ ਨੂੰ ਕਾਰਾਂ ਵਿੱਚ ਰੱਖ ਕੇ ਮੌਕੇ ਤੋਂ ਫਰਾਰ ਹੋਏ ਗਏ।
ਜਿਸ ਤੋਂ ਬਾਅਦ ਪੁਲਿਸ ਨੇ ਦੋਵਾਂ ਕਾਰਾਂ ਦਾ ਪਿਛਲਾ ਕਰਨ ਸ਼ੁਰੂ ਕੀਤਾ। ਇਸ ਮੌਕੇ ਐੱਸ.ਐੱਚ.ਓ. ਇਕਬਾਲ ਸਿੰਘ ਨੇ ਫੋਨ ‘ਤੇ ਮੁਲਜ਼ਮਾਂ ਬਾਰੇ ਐੱਸ,ਐੱਸ.ਪੀ. ਤੇ ਸੀਆਈਏ ਸਟਾਫ ਦੇ ਇੰਸਪੈਕਟਰ ਨੂੰ ਜਾਣਕਾਰੀ ਦਿੱਤੀ। ਜਾਣਕਾਰੀ ਮਿਲਣ ਤੋਂ ਬਾਅਦ ਤੁਰੰਤ ਪੁਲਿਸ ਪਾਰਟੀ ਤੇ ਸੀਆਈਏ ਸਟਾਫ ਨੇ ਮੁਲਜ਼ਮਾਂ ਨੂੰ ਘੇਰਾ ਪਾ ਲਿਆ।
ਪੁਲਿਸ ਵੱਲੋਂ ਪਾਏ ਘੇਰੇ ਤੋਂ ਬਾਅਦ ਮੁਲਜ਼ਮਾਂ ਦੀ ਇੱਕ ਕਾਰ ਤਾਂ ਪੁਲਿਸ ਨੇ ਕਾਬੂ ਕਰ ਲਈ, ਪਰ ਦੂਜੀ ਕਾਰ ਤੇ ਸਾਰੇ ਮੁਲਜ਼ਮ ਮੌਕੇ ਤੋਂ ਫਰਾਰ ਹੋਣ ਵਿੱਚ ਸਫ਼ਲ ਰਹੇ। ਪੁਲਿਸ ਵੱਲੋਂ ਕਾਬੂ ਕੀਤੀ ਕਾਰ ਦੇ ਕਾਗਜ਼ਾਂ ਦੇ ਆਧਾਰ ‘ਤੇ ਕਾਰਵਾਈ ਕੀਤੀ ਜਾ ਰਹੀ ਹੈ