ਹੁਸ਼ਿਆਰਪੁਰ: ਜ਼ਿਲ੍ਹੇ ਵਿੱਚ ਕੁੱਲ 144 ਮਰੀਜ਼ਾਂ ਦੇ ਸੈਂਪਲ ਲਏ ਗਏ, ਜਿਸ ਵਿੱਚੋਂ 72 ਮਰੀਜ਼ਾਂ ਦੀ ਰਿਪੋਰਟ ਨੈਗੇਟਿਵ ਆਈ ਹੈ ਅਤੇ 76 ਦੀ ਰਿਪੋਰਟ ਆਉਣੀ ਬਾਕੀ ਹੈ।
ਤੁਹਾਨੂੰ ਦੱਸ ਦਈਏ ਕਿ ਜ਼ਿਲ੍ਹੇ ਦੇ ਮੋਰਾਂਵਾਲੀ ਇਲਾਕੇ ਦੇ 5 ਪਾਜ਼ੀਟਿਵ ਮਰੀਜਾਂ ਦੇ ਸੰਪਰਕ ਵਿੱਚ ਆਉਣ ਵਾਲੇ ਇਨ੍ਹਾਂ 144 ਮਰੀਜ਼ਾਂ ਦੇ ਸੈਂਪਲ ਲਏ ਗਏ ਸਨ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਦੱਸਿਆ ਕਿ 28 ਮਾਰਚ ਨੂੰ 16 ਸੈਂਪਲ ਪੀ.ਐੱਚ.ਸੀ ਪਾਲਦੀ, 25 ਪੀ.ਐੱਚ.ਸੀ ਪੋਸੀ ਵਿੱਚੋਂ ਵਿਅਕਤੀਆਂ ਦੇ ਸੈਂਪਲ ਲਏ ਗਏ ਹਨ।
ਸਿਵਲ ਸਰਜਨ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਬੀਮਾਰੀ ਵਾਲੇ ਮਰੀਜ਼ 80 ਫ਼ੀਸਦ ਤੱਕ ਘਰ ਦੇ ਅੰਦਰ ਏਕਾਂਤਵਾਸ ਵਿੱਚ ਰਹਿ ਕੇ, ਸਫ਼ਾਈ, ਹੱਥਾਂ ਦੀ ਸਫ਼ਾਈ, ਮੂੰਹ ਤੇ ਮਾਸਕ ਅਤੇ ਸੰਤੁਲਿਤ ਖ਼ੁਰਾਕ ਆਦਿ ਨਾਲ ਠੀਕ ਹੋ ਜਾਂਦੇ ਹਨ।
ਇਸ ਲਈ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਆਪਣੇ ਘਰਾਂ ਵਿੱਚ ਹੀ ਰਹਿਣ ਅਤੇ ਸਾਵਧਾਨੀਆਂ ਵਰਤਣ। ਤੁਹਾਨੂੰ ਦੱਸ ਦਈਏ ਕਿ ਪੰਜਾਬ ਵਿੱਚ ਹੁਣ ਤੱਕ 38 ਕੋਰੋੋਨਾ ਦੇ ਮਾਮਲੇ ਆ ਚੁੱਕੇ ਹਨ ਅਤੇ ਫ਼ਿਲਹਾਲ 1 ਦੀ ਮੌਤ ਹੋਈ ਹੈ।