ਹੁਸ਼ਿਆਰਪੁਰ : ਸੂਬੇ ਚ ਵੱਧ ਰਹੇ ਅਪਰਾਧ ਤੋਂ ਆਮ ਜਨਤਾ ਦਾ ਜਿਉਣਾ ਬੇਹਾਲ ਹੋਇਆ ਪਿਆ ਹੈ। ਇਸ ਨੂੰ ਲੈਕੇ ਸੂਬੇ ਦੀ ਪੁਲਿਸ ਵੱਲੋਂ ਭਾਵੇਂ ਹੀ ਕਿਨੇਂ ਦਾਅਵੇ ਕਿਉਂ ਨਾ ਕੀਤੇ ਜਾਣ ਪਰ ਲੁਟੇਰਿਆਂ ਵੱਲੋਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਉਥੇ ਹੀ ਬੀਤੀ ਰਾਤ ਗੜ੍ਹਸ਼ੰਕਰ ਨੰਗਲ ਰੋਡ਼ ਅੱਡਾ ਸ਼ਾਹਪੁਰ ਵਿੱਖੇ ਲੁਟੇਰਿਆਂ ਵੀ ਲੁਟੇਰਿਆਂ ਵੱਲੋਂ ਇੱਕ ਟੈਲੀਕਾਮ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਂਦੇ ਹੋਏ ਦੁਕਾਨ ਮਾਲਿਕ ਤੋਂ ਪਿਸਤੌਲ ਅਤੇ ਹੋਰਨਾਂ ਹਥਿਆਰਾਂ ਦੀ ਮਦਦ ਨਾਲ ਲੁੱਟ ਕੀਤੀ ਗਈ।
ਪਿਸਤੌਲ ਦੀ ਨੋਕ 'ਤੇ ਕੀਤੀ ਲੁੱਟ : ਇਸ ਲੁੱਟ ਨੂੰ 3 ਵਿਅਕਤੀਆਂ ਵੱਲੋਂ ਅੰਜਾਮ ਦਿੱਤਾ ਗਿਆ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਦੁਕਾਨ ਮਾਲਕ ਹਰਵਿੰਦਰ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਸ਼ਾਹਪੁਰ ਨੇ ਦੱਸਿਆ ਕਿ ਉਹ ਟੈਲੀਕਾਮ ਦੀ ਦੁਕਾਨ ਚਲਾਉਂਦਾ ਹੈ। ਜਿਥੇ ਦੁਕਾਨ 'ਚ ਲਗਾਤਾਰ ਗ੍ਰਾਹਕਾਂ ਦਾ ਆਉਣਾ ਜਾਣਾ ਲੱਗਾ ਰਹਿੰਦਾ ਹੈ ਅਤੇ ਦੁਕਾਨਦਾਰੀ ਵੀ ਵਧੀਆ ਹੁੰਦੀ ਹੈ। ਇਸ ਦੌਰਾਨ ਜਦੋਂ ਮੈਂ ਗੜ੍ਹਸ਼ੰਕਰ ਨੂੰ ਜਾਣ ਲੱਗਿਆ ਸੀ ਤਾਂ ਕੁਝ ਵਿਅਕਤੀ ਦੁਕਾਨ ਤੋਂ ਕੁਝ ਦੂਰੀ ’ਤੇ ਖੜ੍ਹੇ ਸਨ। ਜਿਨ੍ਹਾਂ ਨੇ ਮੈਨੂੰ ਦੇਖਕੇ ਪਾਸਾ ਵੱਟ ਲਿਆ। ਉਨ੍ਹਾਂ ਦੱਸਿਆ ਕਿ ਕੁਝ ਸਮੇਂ ਬਾਅਦ ਜਦੋਂ ਦੁਕਾਨ 'ਤੇ ਆਇਆ ਤਾਂ ਮੇਰੇ ਪਿਤਾ ਜੋ ਦੁਕਾਨ ’ਤੇ ਮੌਜੂਦ ਸਨ ਤਾਂ ਉਹ ਦੁਕਾਨ ਤੋਂ ਘਰ ਨੂੰ ਚਲੇ ਗਏ ਅਤੇ ਇਸ ਦੁਕਾਨ ’ਤੇ ਇਕੱਲਾ ਸੀ ਤਾਂ ਦੁਕਾਨ ਅੰਦਰ ਦੋ ਵਿਅਕਤੀ ਆਏ ਜਿਨ੍ਹਾਂ ਨੇ ਮੂੰਹ ਢਕੇ ਹੋਏ ਸਨ, ਉਨ੍ਹਾਂ ਵਿਚੋਂ ਇੱਕ ਨੇ ਮੇਰੇ ’ਤੇ ਪਿਸਤੋਲ ਤਾਣ ਲਿਆ ਤੇ ਪੈਸਿਆਂ ਦੀ ਮੰਗ ਕੀਤੀ। ਉਨ੍ਹਾਂ ਧਮਕੀ ਦਿੱਤੀ ਕਿ ਜੋ ਵੀ ਹੈ ਉਹ ਕੱਢ ਦੇ ਨਹੀਂ ਤਾਂ ਅਸੀਂ ਤੇਰੇ ਗੋਲੀ ਮਾਰ ਦੇਵਾਂਗੇ।
ਨਗਦੀ ਤੇ ਇੱਕ ਰਿਪੇਅਰ ਲਈ ਆਇਆ ਮੋਬਾਇਲ ਫੋਨ ਲੁੱਟ: ਹਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਗੱਲੇ 'ਚ ਪਈ ਨਗਦੀ ਤੇ ਇੱਕ ਰਿਪੇਅਰ ਲਈ ਆਇਆ ਮੋਬਾਇਲ ਫੋਨ ਲੈ ਕੇ ਫਰਾਰ ਹੋ ਗਏ। ਇੰਨਾ ਹੀ ਨਹੀਂ ਉਹ ਭੱਜਣ ਲਗੇ ਮੈਨੂੰ ਪਿੱਛੇ ਨਾ ਆਉਣ ਲਈ ਵੀ ਵਰਜ਼ ਗਏ ਤੇ ਦੁਕਾਨ ਦਾ ਬਾਹਰੋਂ ਸ਼ਟਰ ਵੀ ਬੰਦ ਕਰ ਗਏ। ਹਰਵਿੰਦਰ ਨੇ ਦੱਸਿਆ ਕਿ ਮੈਂ ਦੁਕਾਨ ਦੇ ਪਿਛਲੇ ਰਸਤੇ ਜਦੋਂ ਬਾਹਰ ਨਿਕਲਿਆ ਤਾਂ ਉਹ ਗੜ੍ਹਸ਼ੰਕਰ ਵੱਲ ਨੂੰ ਫਰਾਰ ਹੋ ਚੁੱਕੇ ਸਨ। ਹਰਵਿੰਦਰ ਸਿੰਘ ਨੇ ਦੱਸਿਆ ਕਿ ਹੁਣ ਦੁਕਾਨ ਦੀ ਪੜਤਾਲ ਕਰਨ 'ਤੇ ਸਾਹਮਣੇ ਆਇਆ ਕਿ ਲੁਟੇਰੇ ਉਨ੍ਹਾਂ ਦੀ ਦੁਕਾਨ ਤੋਂ 30 ਹਜਾਰ ਰੁਪਏ ਦੀ ਨਗਦੀ ਗਾਇਬ ਸੀ।
ਇਸ ਸਾਰੇ ਮਾਮਲੇ ਵਾਰੇ ਥਾਣਾ ਗੜ੍ਹਸ਼ੰਕਰ ਦੇ ਏ.ਐਸ. ਆਈ. ਰਸ਼ਪਾਲ ਸਿੰਘ ਨੇ ਦੱਸਿਆ ਕਿ ਦੁਕਾਨ ਮਾਲਿਕ ਹਰਵਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ਼ ਕਰ ਲਿਆ ਗਿਆ ਅਤੇ ਦੋਸ਼ੀਆਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਸਥਾਨਕ ਥਾਵਾਂ ਉੱਤੇ ਲੱਗੇ ਸੀਸੀਟੀਵੀ ਵੀ ਖੰਘਾਲੇ ਜਾਣਗੇ ਜਿੰਨਾ ਤੋਂ ਮੁਲਜ਼ਮਾਂ ਤੱਕ ਪਹੁੰਚਿਆ ਜਾਵੇਗਾ।