ਹੁਸ਼ਿਆਰਪੁਰ: ਦੋਆਬੇ ਦੇ ਸ਼ਹਿਰ ਹੁਸ਼ਿਆਰਪੁਰ ਦੇ ਵਸਨੀਕ ਰਾਹੁਲ ਧੀਮਾਨ ਨੂੰ ਚੇਨਈ 'ਚ ਆਈ ਵਲੰਟੀਅਰ ਸੰਸਥਾ ਮੁੰਬਈ ਵੱਲੋਂ ਵਲੰਟੀਅਰ ਅਵਾਰਡ 2020 ਨਾਲ ਸਨਮਾਨਿਤ ਕੀਤਾ ਗਿਆ। ਇਹ ਅਵਾਰਡ ਹਰ ਸਾਲ ਆਯੋਜਿਤ ਕੀਤਾ ਜਾਂਦਾ ਹੈ। ਆਈ ਵਲੰਟੀਅਰ ਸੰਸਥਾ ਨੇ ਇਸ ਅਵਾਰਡ ਨੂੰ ਚਾਰ ਸ਼੍ਰੇਣੀਆਂ 'ਚ ਵੰਡਿਆ ਹੋਇਆ ਹੈ ਜਿਸ 'ਚੋਂ ਰਾਹੁਲ ਧੀਮਾਨ ਨੂੰ ਯੂਥ ਚੈਪੀਅਨ ਦਾ ਵਲੰਟੀਅਰ ਅਵਾਰਡ ਦਿੱਤਾ ਗਿਆ ਹੈ।
ਦੱਸ ਦਈਏ ਕਿ ਰਾਹੁਲ ਧੀਮਾਨ ਨੇ ਬਾਰ੍ਹਵੀਂ ਜਮਾਤ ਤੋਂ ਹੀ ਸਮਾਜ ਸੇਵੀ ਦਾ ਸਫ਼ਰ ਸ਼ੁਰੂ ਕਰ ਦਿੱਤਾ ਸੀ। ਉਸ ਨੇ ਸਭ ਤੋਂ ਪਹਿਲਾਂ ਯੂਥ ਕੇਅਰ ਸੁਸਾਇਟੀ 'ਚ ਕੰਮ ਕੀਤਾ ਜਿਸ 'ਚ ਉਸ ਨੇ ਅਵਾਰਾ ਪਸ਼ੂਆਂ ਕਰਕੇ ਹੁੰਦੇ ਹਾਦਸਿਆਂ ਨੂੰ ਰੋਕਣ ਲਈ ਇਨ੍ਹਾਂ ਪਸ਼ੂਆਂ ਦੇ ਗੱਲਾਂ ਵਿੱਚ ਰੇਡੀਅਮ ਦੀਆਂ ਬੈਲਟਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ। ਸਾਲ 2018 'ਚ ਉਸ ਨੇ ਆਪਣੀ ਐਨਜੀਓ ਗੇਅਰਲੈੱਸ ਐਂਡ ਅਵੇਅਰਨੈੱਸ ਵੈੱਲਫੇਅਰ ਸੁਸਾਇਟੀ ਬਣਾਈ। ਇਸ ਮਗਰੋਂ ਉਸ ਨੇ ਦਿਵਿਆਂਗਾ ਦੀ ਸੇਵਾ ਦੇ ਨਾਲ-ਨਾਲ ਸਵੱਛਤਾ ਅਭਿਆਨ ਲਈ ਵੀ ਕੰਮ ਕਰਨਾ ਸ਼ੁਰੂ ਕਰ ਦਿੱਤਾ।
ਉਸ ਨੇ ਸਮਾਜ ਸੇਵਾ ਦੇ ਨਾਲ ਹੀ ਇੱਕ ਕਲਾਥ ਬੈਂਕ ਵੀ ਬਣਾਇਆ ਜਿਸ 'ਚੋਂ ਝੁਗੀਆਂ ਵਾਲਿਆਂ ਤੇ ਗਰੀਬਾਂ ਨੂੰ ਕਪੜੇ ਵੀ ਦਾਨ ਦਿੱਤੇ। ਵਲੰਟੀਅਰ ਅਵਾਰਡ ਦੇ ਜੇਤੂ ਰਾਹੁਲ ਧੀਮਾਨ ਨੇ ਦੱਸਿਆ ਕਿ ਉਸ ਨੂੰ ਦਿਵਿਆਗਾਂ ਦੀ ਸੇਵਾ ਕਰਨ ਦੀ ਪ੍ਰੇਰਣਾ ਇੰਦਰਜੀਤ ਕੌਰ ਨੰਦਨ ਤੋਂ ਮਿਲੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਅਵਾਰਡ ਲਈ ਉਨ੍ਹਾਂ ਦੀ ਨਾਮਜ਼ਦਗੀ ਪੂਰੇ ਦੇਸ਼ ਭਰ 'ਚੋਂ ਕੀਤੀ ਗਈ ਹੈ। ਰਾਹੁਲ ਧੀਮਾਨ ਨੇ ਕਿਹਾ ਕਿ ਵਲੰਟੀਅਰ ਅਵਾਰਡ ਮਿਲਣ ਤੋਂ ਉਨ੍ਹਾਂ ਦੀ ਵੋਟਿੰਗ ਹੋਈ ਸੀ ਜਿਸ ਤੋਂ ਬਾਅਦ ਐਕਸਪਰਟ ਪੈਨਲ ਵੱਲੋਂ ਉਸ ਚੌਣ ਕੀਤੀ ਗਈ ਸੀ। ਚੇਨਈ ਅਵਾਰਡ ਫੰਕਸ਼ਨ ਵਿੱਚ ਕੌਂਸਲ ਆਫ਼ ਪਬਲਿਕ ਡਿਲੇਸੀ ਐਂਡ ਪਬਲਿਕ ਆਫ਼ ਟ੍ਰੇਂਡ ਚੇਨਈ ਵੱਲੋਂ ਉਸ ਨੂੰ ਸਨਮਾਨਿਤ ਕੀਤਾ ਗਿਆ।
ਇਹ ਵੀ ਪੜ੍ਹੋ:ਆਂਗਣਵਾੜੀ ਵਰਕਰਾਂ ਨੇ ਪੰਜਾਬ ਸਰਕਾਰ ਵਿਰੁੱਧ ਖੋਲ੍ਹਿਆਂ ਮੋਰਚਾ
ਇੰਦਰਜੀਤ ਕੌਰ ਨੇ ਕਿਹਾ ਕਿ ਰਾਹੁਲ ਧੀਮਾਨ ਲਗਾਤਾਰ ਵਾਤਾਵਰਣ ਤੇ ਗਰੀਬ ਲੋਕਾਂ ਦੇ ਇਲਾਜ ਅਤੇ ਹੋਰ ਕਈ ਮੁੱਦਿਆਂ ਉੱਤੇ ਬਿਹਤਰ ਕੰਮ ਕਰਦਾ ਰਿਹਾ ਹੈ। ਰਾਹੁਲ ਧੀਮਾਨ ਦੇ ਇਨ੍ਹਾਂ ਕੰਮਾਂ ਨੂੰ ਦੇਖਦੇ ਹੋਏ ਉਸ ਨੂੰ ਇਹ ਅਵਾਰਡ ਮਿਲਿਆ ਹੈ। ਇੰਦਰਜੀਤ ਨਿੰਦਰ ਨੇ ਕਿਹਾ ਕਿ ਰਾਹੁਲ ਧੀਮਾਨ ਪੂਰੇ ਯੂਥ ਲਈ ਆਈ ਕਨ ਹੈ। ਰਾਹੁਲ ਨੂੰ ਦੇਖਦੇ ਹੋਏ ਨੌਜਵਾਨ ਪੀੜ੍ਹੀ ਨੂੰ ਰਾਹੁਲ ਦੇ ਨਕਸ਼ੇ ਕਦਮ 'ਤੇ ਚੱਲਦੇ ਹੋਏ ਲੋਕਾਂ ਦੀ ਸੇਵਾ ਕਰਨੀ ਚਾਹੀਦੀ ਹੈ।