ਹੁਸ਼ਿਆਰਪੁਰ: ਵਿਦੇਸ਼ਾਂ ਦੀ ਧਰਤੀ 'ਤੇ ਪੰਜਾਬੀਆਂ ਵੱਲੋਂ ਮੱਲਾਂ ਮਾਰਨ ਦਾ ਸਿਲਸਿਲਾ ਜਾਰੀ ਹੈ। ਹੁਣ ਇੱਕ ਹੋਰ ਪੰਜਾਬੀ ਨੌਜਵਾਨ ਨੇ ਸੂਬੇ ਦੇ ਨਾਮ ਚਮਕਾਇਆ ਹੈ। ਜ਼ਿਲ੍ਹਾ ਹੁਸ਼ਿਆਰਪੁਰ ਦੇ ਟਾਂਡਾ ਨਾਲ ਸੰਬਧਿਤ ਨੌਜਵਾਨ ਪਰਮਜੀਤ ਸਿੰਘ ਅਮਰੀਕਾ (USA) ਦੇ ਨਿਊਯਾਰਕ ਪੁਲਿਸ ਡਿਪਾਰਟਮੈਂਟ (Police Department) ਵਿੱਚ ਅਫ਼ਸਰ ਬਣਿਆ ਹੈ।
ਸਤਨਾਮ ਸਿੰਘ ਅਤੇ ਸਰਬਜੀਤ ਕੌਰ ਦੇ ਹੋਣਹਾਰ ਪੁੱਤਰ ਦੀ ਇਸ ਪ੍ਰਾਪਤੀ ਨੂੰ ਲੈ ਕੇ ਪੂਰਾ ਟਾਂਡਾ ਨਗਰ ਫਖ਼ਰ ਮਹਿਸੂਸ ਕਰ ਰਿਹਾ ਹੈ। ਪਰਮਜੀਤ ਦੇ ਅਫ਼ਸਰ ਬਣਨ 'ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਉਸ ਦੇ ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਨੇ ਉਸ ਦੀ ਦਾਦੀ ਭਗਵੰਤ ਕੌਰ, ਮਾਤਾ ਸਰਬਜੀਤ ਕੌਰ, ਚਾਚਾ ਜਗਦੀਸ਼ ਸਿੰਘ ਅਤੇ ਚਾਚੀ ਰੇਸ਼ਮ ਕੌਰ ਨੇ ਆਪਣੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ।
ਇਸ ਮੌਕੇ ਪਰਮਜੀਤ ਦੀ ਪ੍ਰਾਪਤੀ 'ਤੇ ਮਾਣ ਮਹਿਸੂਸ ਕਰਦੇ ਉਸ ਦੀ ਮਾਤਾ, ਭੈਣ ਮਨਦੀਪ ਕੌਰ, ਗੁਰਪ੍ਰੀਤ ਕੌਰ, ਮਨਿੰਦਰ ਕੌਰ ਨੇ ਦੱਸਿਆ ਕਿ ਪਰਮਜੀਤ ਨੇ ਟਾਂਡਾ ਕਾਲਜ ਤੋਂ ਪੜ੍ਹਾਈ ਕਰਨ ਉਪਰੰਤ ਖ਼ਾਲਸਾ ਕਾਲਜ ਜਲੰਧਰ ਤੋਂ ਐੱਮ. ਐੱਸ. ਸੀ. ਮੈਥ ਕਰਨ ਉਪਰੰਤ ਕੁਝ ਸਮਾਂ ਟੀਚਿੰਗ ਕੀਤੀ ਅਤੇ ਬਾਅਦ ਵਿੱਚ ਉਹ ਆਪਣੀ ਪਤਨੀ ਸੰਦੀਪ ਕੌਰ ਨਾਲ 2011 ਵਿੱਚ ਅਮਰੀਕਾ ਜਾ ਵੱਸਿਆ। ਹੁਣ ਉਸ ਨੇ ਸਖ਼ਤ ਮਿਹਨਤ ਕਰਕੇ ਐੱਨ. ਵਾਈ. ਪੀ. ਡੀ. ਵਿੱਚ ਸਥਾਨ ਬਣਾਇਆ ਹੈ। ਹੁਣ ਚੋਣ ਤੋਂ ਬਾਅਦ ਸਿਖਲਾਈ ਪੂਰੀ ਕਰਕੇ ਉਹ ਆਪਣੀ ਡਿਊਟੀ ਸੰਭਾਲ ਲਵੇਗਾ।
ਇਹ ਵੀ ਪੜ੍ਹੋ: ਅਰਵਿੰਦ ਸ਼ਰਮਾ ਦਾ ਵਿਵਾਦਤ ਬਿਆਨ, ਕਿਹਾ ਅੱਖ ਚੁੱਕਣ ਵਾਲੇ ਦੀ ਅੱਖ ਕੱਢ ਦਿਆਂਗੇ