ETV Bharat / state

ਪੁਲਿਸ ਨੇ ਮਾਰਿਆ ਛਾਪਾ, ਵੱਡੀ ਮਾਤਰਾ ਚ ਪੋਸਤ ਤੇ ਅਫ਼ੀਮ ਬਰਾਮਦ

ਮਾਹਿਲਪੁਰ ਪੁਲਿਸ (Mahilpur Police) ਨੇ ਵੱਡੀ ਮਾਤਰਾ ਵਿੱਚ ਪੋਸਤ ਅਤੇ ਅਫ਼ੀਮ ਬਰਾਮਦ ਕੀਤੀ ਹੈ। ਇਹ ਨਸ਼ੀਲੇ ਪਦਾਰਥ ਪਸ਼ੂਆਂ ਦੇ ਵਾੜੇ ਵਿਚ ਦੱਬੇ ਹੋਏ ਸਨ। ਮੌਕੇ ਤੇ ਪੁਲਿਸ ਨੇ ਦੋ ਨੂੰ ਗ੍ਰਿਫਤਾਰ ਕੀਤਾ ਹੈ ਜਦਕਿ ਦੋ ਅਪਰਾਧੀ ਮੌਕੇ ਤੋਂ ਫ਼ਰਾਰ ਹਨ। ਪੁਲਿਸ ਉਨ੍ਹਾਂ ਦੀ ਜਾਂਚ ਪੜਤਾਲ ਕਰ ਰਹੀ ਹੈ।

ਪੁਲਿਸ ਨੇ ਮਾਰਿਆ ਛਾਪਾ, ਵੱਡੀ ਮਾਤਰਾ ਚ ਪੋਸਤ ਤੇ ਅਫ਼ੀਮ ਬਰਾਮਦ
ਪੁਲਿਸ ਨੇ ਮਾਰਿਆ ਛਾਪਾ, ਵੱਡੀ ਮਾਤਰਾ ਚ ਪੋਸਤ ਤੇ ਅਫ਼ੀਮ ਬਰਾਮਦ
author img

By

Published : Oct 8, 2021, 10:41 AM IST

ਹੁਸ਼ਿਆਰਪੁਰ: ਮਾਹਿਲਪੁਰ ਪੁਲਿਸ (Mahilpur Police) ਨੇ ਵੱਡੀ ਮਾਤਰਾ ਵਿੱਚ ਪੋਸਤ ਅਤੇ ਅਫ਼ੀਮ ਬਰਾਮਦ ਕੀਤੀ ਹੈ। ਇਹ ਨਸ਼ੀਲੇ ਪਦਾਰਥ ਪਸ਼ੂਆਂ ਦੇ ਵਾੜੇ ਵਿਚ ਦੱਬੇ ਹੋਏ ਸਨ। ਮੌਕੇ ਤੇ ਪੁਲਿਸ ਨੇ ਦੋ ਨੂੰ ਗ੍ਰਿਫਤਾਰ ਕੀਤਾ ਹੈ ਜਦਕਿ ਦੋ ਅਪਰਾਧੀ ਮੌਕੇ ਤੋਂ ਫ਼ਰਾਰ ਹਨ। ਪੁਲਿਸ ਉਨ੍ਹਾਂ ਦੀ ਜਾਂਚ ਪੜਤਾਲ ਕਰ ਰਹੀ ਹੈ।
ਦੱਸ ਦੇਈਏ ਕਿ ਗੁਪਤ ਸੂਚਨਾ ਦੇ ਆਧਾਰ 'ਤੇ ਪਿੰਡ ਢਾਡਾ ਖ਼ੁਰਦ ਅਤੇ ਢਾਡਾ ਕਲਾਂ ਵਿਚ ਪੁਲਿਸ ਨੇ ਛਾਪੇਮਾਰੀ ਕੀਤੀ। ਜਿਸ ਦੌਰਾਨ ਪਸ਼ੂਆਂ ਦੇ ਵਾੜਿਆਂ 'ਚੋਂ 1 ਕੁਇੰਟਲ 13 ਕਿੱਲੋ ਚੂਰਾ ਪੋਸਤ, 400 ਗਰਾਮ ਅਫ਼ੀਮ ਮਿਲੀ। ਮੌਕੇ ਤੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਅਪਰਾਧੀਆਂ ਉੱਤੇ ਨਸ਼ਾ ਵਿਰੋਧੀ ਐਕਟ ਦੀ ਧਾਰਾ ਅਧੀਨ ਕੇਸ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਪੁਲਿਸ ਨੇ ਮਾਰਿਆ ਛਾਪਾ, ਵੱਡੀ ਮਾਤਰਾ ਚ ਪੋਸਤ ਤੇ ਅਫ਼ੀਮ ਬਰਾਮਦ

ਥਾਣਾ ਮੁਖੀ ਸਤਵਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਮਾਹਲਪੁਰ ਪੁਲਿਸ ਵਲੋਂ ਨਸ਼ੀਲੇ ਪਦਾਰਥਾਂ ਦੇ ਤਸਕਰਾਂ ਨੂੰ ਨੱਥ ਪਾਉਣ ਲਈ ਸਰਚ ਅਪਰੇਸ਼ਨ (Search operation) ਸ਼ੁਰੂ ਕੀਤਾ ਹੋਇਆ ਹੈ। ਵਧੀਕ ਥਾਣਾ ਮੁਖੀ ਰਣਜੀਤ ਕੁਮਾਰ ਨੂੰ ਗੁਪਤ ਸੂਚਨਾ ਮਿਲੀ ਕਿ ਪਿੰਡ ਢਾਡਾ ਖ਼ੁਰਦ ਵਿਚ ਗੁਰਦਾਵਰ ਸਿੰਘ ਪੁੱਤਰ ਹਰਭਜਨ ਸਿੰਘ ਆਪਣੇ ਪੁੱਤਰ ਪਿੰਦਰ ਨਾਲ ਪਿੰਡ ਤੋਂ ਬਾਹਰ ਚੋਅ ਕੰਢੇ ਪਸ਼ੂਆਂ ਦੇ ਵਾੜੇ ਵਿਚ ਨਸ਼ਾ ਵੇਚ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਪੁਲਿਸ ਨੇ ਤੁੰਰਤ ਛਾਪਾਮਾਰੀ ਕੀਤੀ। ਇਸ ਦੌਰਾਨ ਗੁਰਦਾਵਰ ਸਿੰਘ ਅਤੇ ਉੱਸ ਦਾ ਪੁੱਤਰ ਪਿੰਦਰ ਪੁਲਿਸ ਨੂੰ ਦੇਖ਼ ਉੱਥੋਂ ਫ਼ਰਾਰ ਹੋ ਗਏ ਜਦਕਿ ਉਨ੍ਹਾਂ ਦਾ ਨੌਕਰ ਦਰਸ਼ਨ ਸਿੰਘ ਪੁੱਤਰ ਮੱਖ਼ਣ ਸਿੰਘ ਨੂੰ ਕਾਬੂ ਕੀਤਾ ਅਤੇ ਵਾੜੇ ਦੀ ਤਲਾਸ਼ੀ ਦੌਰਾਨ ਵਾੜੇ ਵਿਚ ਡਿੱਠੇ ਮੰਜੇ ਹੇਠੋਂ ਦੱਬੇ ਹੋਏ ਪਲਾਸਟਿਕ ਦੇ ਦੋ ਥੈਲੇ ਅਤੇ ਪਸ਼ੂਆਂ ਦੇ ਕੋਲ ਪਾਈ ਤਾਜ਼ੀ ਮਿੱਟੀ ਹੇਠੋਂ ਇੱਕ ਬੋਰਾ ਚੂਰਾ ਪੋਸਤ ਦਾ ਬਰਾਮਦ ਹੋਇਆ।

ਉਨ੍ਹਾਂ ਦੱਸਿਆ ਕਿ ਤਿੰਨਾਂ ਬੋਰਿਆਂ ਵਿਚ ਵਿੱਚੋਂ 90 ਕਿੱਲੋ ਚੂਰਾ ਪੋਸਤ ਅਤੇ ਇੱਕ ਥੈਲੇ ਵਿਚ ਪਾ ਕੇ ਦੱਬੇ ਲਿਫ਼ਾਫੇ ਵਿੱਚੋਂ 400 ਗਰਾਮ ਅਫ਼ੀਮ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਢਾਡਾ ਖ਼ੁਰਦ ਦੇ ਲਾਗਲੇ ਪਿੰਡ ਢਾਡਾ ਕਲਾਂ ਵਿਚ ਵੀ ਗੁਪਤ ਸੂਚਨਾ ਦੀ ਇਤਲਾਹ 'ਤੇ ਹਰਜਿੰਦਰ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਢਾਡਾ ਕਲਾਂ ਦੇ ਪਸ਼ੂਆਂ ਦੇ ਵਾੜੇ ਵਿੱਚੋਂ ਲਈ ਤਲਾਸ਼ੀ ਦੌਰਾਨ ਪਸ਼ੂਆਂ ਦੀ ਖ਼ੁਰਲੀ ਨਜ਼ਦੀਕ ਰੱਖ਼ੇ ਪੱਠਿਆਂ ਦੇ ਹੋਠੋਂ ਦਬਾ ਕੇ ਰੱਖ਼ੀ ਬੋਰੀ ਵਿੱਚੋਂ 23 ਕਿੱਲੋ ਚੂਰਾ ਪੋਸਤ ਬਰਾਮਦ ਹੋਇਆ ਹੈ।

ਉਨ੍ਹਾਂ ਦੱਸਿਆ ਕਿ ਪੁਲਿਸ ਨੇ ਨੌਕਰ ਦਰਸ਼ਨ ਸਿੰਘ, ਹਰਜਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਜਦਕਿ ਗੁਰਦਾਵਰ ਸਿੰਘ ਅਤੇ ਉਸ ਦਾ ਪੁੱਤਰ ਪਿੰਦਰ ਭੱਜਣ ਵਿਚ ਸਫ਼ਲ ਹੋ ਗਏ। ਪੁਲਿਸ ਨੇ ਨਸ਼ਾ ਵਿਰੋਧੀ ਐਕਟ ਦੀ ਧਾਰਾ ਅਧੀਨ ਮਾਮਲੇ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ

ਇਹ ਵੀ ਪੜ੍ਹੋ:- ਜਾਅਲੀ ਰਜਿਸਟਰੀ ਦਾ ਖੁਲਾਸਾ, ਤਹਿਸੀਲ ਦਫ਼ਤਰ ਦੇ ਮੁਲਾਜ਼ਮ ਹੀ ਨਿਕਲੇ ਮੁਲਜ਼ਮ

ETV Bharat Logo

Copyright © 2024 Ushodaya Enterprises Pvt. Ltd., All Rights Reserved.