ਹੁਸ਼ਿਆਰਪੁਰ: ਥਾਣਾ ਗੜ੍ਹਸ਼ੰਕਰ ਪੁਲਿਸ ਨੇ ਪਿੰਡ ਚੱਕ ਰੋਤਾਂ ਤੋਂ 3 ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਹੈ। ਪੁਲਿਸ ਨੂੰ ਇਨ੍ਹਾਂ ਤੋਂ 3 ਗੱਡੀਆਂ, 8 ਲੱਖ ਦੀ ਮਨੀ ਡਰੱਗ ਅਤੇ ਹੈਰੋਇਨ ਬਰਾਮਦ ਹੋਈ ਹੈ।
ਜਾਣਕਾਰੀ ਦਿੰਦੇ ਹੋਏ ਐਸਐਚਓ ਗੜ੍ਹਸ਼ੰਕਰ ਇਕਬਾਲ ਸਿੰਘ ਨੇ ਦੱਸਿਆ ਕਿ ਨਵਜੋਤ ਸਿੰਘ ਮਾਹਲ ਪੀ.ਪੀ.ਐਸ. ਐਸ.ਐਸ.ਪੀ. ਸਾਹਿਬ ਹੁਸ਼ਿਆਰਪੁਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜੁਰਮਾਂ ਨਾਲ ਨਿਜੱਠਣ ਲਈ ਜੋ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਉਸ ਮੁਹਿੰਮ ਤਹਿਤ ਅਤੇ ਤੁਸ਼ਾਰ ਗੁਪਤਾ ਸਹਾਇਕ ਕਪਤਾਨ ਪੁਲਿਸ ਸਬ, ਡਵੀਜਨ ਗੜ੍ਹਸ਼ੰਕਰ ਦੀ ਸੁਪਰਵੀਜ਼ਨ ਅਧੀਨ ਇਕਬਾਲ ਸਿੰਘ ਮੁੱਖ ਅਫਸਰ ਥਾਣਾ ਗੜ੍ਹਸ਼ੰਕਰ ਸਮੇਤ ਪੁਲਿਸ ਪਾਰਟੀ ਬਾ ਸਿਲਸਿਲਾ ਗਸ਼ਤ ਤੇ ਬਾਏ ਤਲਾਸ਼ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਅੱਡਾ ਸ਼ਾਹਪੁਰ ਮੌਜੂਦ ਸੀ।
ਇਹ ਵੀ ਪੜ੍ਹੋ:ਤੇਲ ਦੀਆਂ ਵਧਦੀਆਂ ਕੀਮਤਾਂ ਨਾਲ ਦੇਸ਼ ਦੇ ਆਮ ਲੋਕ ਪ੍ਰਭਾਵਿਤ
ਉਨ੍ਹਾਂ ਕਿਹਾ ਕਿ ਮੁੱਖਬਰ ਖਾਸ ਨੇ ਆ ਕੇ ਇਤਲਾਹ ਦਿੱਤੀ ਕਿ ਪਿੰਡ ਚੱਕ ਰੋਤਾਂ ਵਿਖੇ ਨਰਿੰਦਰ ਕੁਮਾਰ ਉਰਫ ਨਿੰਦਰ ਪੁੱਤਰ ਬਿਕਰਮਜੀਤ ਵਾਸੀ ਚੱਕ ਰੋਤਾਂ ਸਮੇਤ ਵਿਕਾਸ ਉਰਫ ਵਿੱਕੀ ਪੁੱਤਰ ਦਵਿੰਦਰ ਸਿੰਘ ਵਾਸੀ ਬੀਨੇਵਾਲ ਥਾਣਾ ਗੜਸ਼ੰਕਰ, ਬਲਵਿੰਦਰ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਚੱਬੇਵਾਲ ਜੋ ਭਾਰੀ ਮਾਤਰਾ ਵਿੱਚ ਹੈਰੋਇਨ ਅਤੇ ਨਸ਼ੀਲਾ ਪਾਊਡਰ ਵੇਚਣ ਦਾ ਗੈਰ ਕਾਨੂੰਨੀ ਕੰਮ ਕਰਦੇ ਹਨ। ਜੋ ਹੁਣ ਵੀ ਪਿੰਡ ਚੱਕ ਰੌਤਾਂ ਵਿਖੇ ਆਪਣੀਆਂ ਗੱਡੀਆਂ ਵਿੱਚ ਨਸ਼ਾ ਰੱਖ ਕੇ ਜਾਣ ਦੀ ਤਿਆਰੀ ਕਰ ਰਹੇ ਹਨ। ਜਿਸ ਉੱਤੇ ਪਿੰਡ ਚੱਕ ਰੋਤਾਂ ਵਿੱਚ ਰੇਡ ਕਰਕੇ ਉਕਤ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ।
ਉਨ੍ਹਾਂ ਕੋਲੋਂ ਦੋ ਕਾਰਾਂ ਮਾਰਕਾ XUV 500, ਇੱਕ ਕਾਰ ਮਾਰਕਾ i-20 ਅਤੇ ਇੱਕ ਕਾਰ ਮਾਰਕਾ ਹੌਂਡਾਂ ਸਿਟੀ ,200 ਗ੍ਰਾਮ ਹੈਰੋਇਨ ਤੇ 8 ਲੱਖ ਡੱਰਗ ਮਨੀ ਰਿਕਵਰ ਕਰਕੇ ਮੁੱਕਦਮਾ ਨੰ 75 ਮਿਤੀ 13.06.21 ਅ:ਧ 21(ਬੀ)-61-85 ਐਨ.ਡੀ.ਪੀ.ਐਸ ਐਕਟ ਦਰਜ ਰਜਿਸਟਰ ਕੀਤਾ ਗਿਆ।