ਹੁਸ਼ਿਆਰਪੁਰ: ਗੜ੍ਹਸ਼ੰਕਰ ਦੇ ਵਿੱਚ ਇੱਕ ਬੜਾ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੇ ਕਸਬਾ ਸੈਲਾ ਖੁਰਦ 'ਚ ਇੱਕ ਵਿਅਕਤੀ ਭਿਖਾਰੀ ਬਣ ਕੇ ਭੀਖ ਮੰਗ ਰਿਹਾ ਸੀ। ਜਦੋਂ ਉਹ ਕਾਂਗਰਸੀ ਆਗੂ ਸਰਿਤਾ ਸ਼ਰਮਾ ਦੇ ਘਰ ਪੂਜਾ ਤਾਂ ਉਨ੍ਹਾਂ ਪੁੱਛਗਿੱਛ ਕੀਤੀ। ਇਸ ਤੋਂ ਬਾਅਦ ਉਸਦੇ ਕੋਲੋਂ ਇੱਕ ਕੁਹਾੜਾ ਅਤੇ 34 ਹਜ਼ਾਰ ਰੁਪਏ ਦੀ ਨਗਦੀ ਬਰਾਮਦ ਹੋਈਆ।
ਇਸ ਤੋਂ ਇਲਾਵਾ ਉਸ ਭਿਖਾਰੀ ਤੋਂ 79600 ਰੁਪਏ ਦੇ ਲੈਣ-ਦੇਣ ਦੀਆਂ ਵੱਖ ਵੱਖ ਬੈਂਕਾਂ ਦੀਆਂ ਰਸੀਦਾਂ ਵੀ ਮਿਲੀਆਂ। ਉਨ੍ਹਾਂ ਸੈਲਾ ਚੌਂਕੀ ਨੂੰ ਸੂਚਿਤ ਕੀਤਾ ਅਤੇ ਪੁਲਿਸ ਨੇ ਉਸਨੂੰ ਆਪਣੇ ਕਬਜੇ ਵਿੱਚ ਲੈ ਲਿਆ। ਮੁਲਜ਼ਮ ਦੀ ਪਛਾਣ ਮੁਹੰਮਦ ਸ਼ਰੀਫ ਨਿਵਾਸੀ ਜੰਮੂ ਕਸ਼ਮੀਰ ਵਜੋਂ ਹੋਈ ਹੈ। ਇਸ ਸਬੰਧ ਵਿੱਚ ਸੈਲਾ ਪੁਲਿਸ ਚੌਂਕੀ ਦੀ ਟੀਮ ਨੇ ਬਣਦੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ।