ETV Bharat / state

ਗਊਆਂ ਦੀ ਹੱਤਿਆ ਮਾਮਲੇ ’ਚ 7 ਗ੍ਰਿਫਤਾਰ - 7 ਵਿੱਚੋਂ 2 ਮੁੱਖ ਮੁਲਜ਼ਮ

ਉੜਮੜ ਟਾਂਡਾ ਵਿੱਚ ਗਊਆਂ ਦੀ ਹੱਤਿਆ ਮਾਮਲੇ ਵਿੱਚ ਪੁਲਿਸ ਨੇ 7 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ (Hoshiarpur cow slaughter case) ਹੈ। ਪੁਲਿਸ ਨੇ ਦੱਸਿਆ ਕਿ 7 ਵਿੱਚੋਂ 2 ਮੁੱਖ ਮੁਲਜ਼ਮ ਹਨ। ਇਸਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਘਟਨਾ ਨੂੰ ਅੰਜ਼ਾਮ ਦੇਣ ਸਮੇਂ ਵਰਤੇ ਹਥਿਆਰ ਬਰਾਮਦ ਕਰ ਲਏ ਗਏ ਹਨ। ਫਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ।

ਹੁਸ਼ਿਆਰਪੁਰ ਗਊ ਹੱਤਿਆ ਕਾਂਡ 'ਚ ਪੁਲਿਸ ਨੇ 7 ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ

author img

By

Published : Mar 15, 2022, 5:34 PM IST

ਹੁਸ਼ਿਆਰਪੁਰ: ਜ਼ਿਲ੍ਹੇ ਦੇ ਨਜਦੀਕ ਪਿੰਡ ਡਡਿਆਲ ਰੇਲਵੇ ਲਾਈਨ ਦੇ ਨਜ਼ਦੀਕ 17 ਗਊਆਂ ਅਤੇ ਬੈਲਾਂ ਦੀ ਬੇਰਹਿਮੀ ਨਾਲ ਕੀਤੀ ਹੱਤਿਆ (Hoshiarpur cow slaughter case) ਦੇ ਮਾਮਲੇ ਨੂੰ ਪੁਲਿਸ ਨੇ 36 ਘੰਟਿਆਂ ਵਿੱਚ ਸੁਲਝਾਉਣ ਦਾ ਦਾਅਵਾ ਕੀਤਾ ਹੈ। ਜੀ.ਆਰ.ਪੀ. ਤੇ ਪੁਲਿਸ ਨੇ ਸਾਂਝੇ ਤੌਰ ’ਤੇ ਕਾਰਵਾਈ ਕਰਦੇ ਹੋਏ ਇਸ ਮਾਮਲੇ ਨੂੰ ਸੁਲਝਾਇਆ ਗਿਆ ਹੈ। ਇਸ ਮਾਮਲੇ ਵਿਚ ਪੁਲਿਸ ਵਲੋਂ 7 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਦਕਿ ਇਸ ਘਟਨਾ ਵਿਚ ਸ਼ਾਮਲ ਹੋਰ ਦੋਸ਼ੀਆਂ ਦੀ ਤਲਾਸ਼ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਹੁਸ਼ਿਆਰਪੁਰ ਗਊ ਹੱਤਿਆ ਕਾਂਡ 'ਚ ਪੁਲਿਸ ਨੇ 7 ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ
ਹੁਸ਼ਿਆਰਪੁਰ ਗਊ ਹੱਤਿਆ ਕਾਂਡ 'ਚ ਪੁਲਿਸ ਨੇ 7 ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ
ਹੁਸ਼ਿਆਰਪੁਰ ਗਊ ਹੱਤਿਆ ਕਾਂਡ 'ਚ ਪੁਲਿਸ ਨੇ 7 ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ

ਜਾਣਕਾਰੀ ਦਿੰਦੇ ਹੋਏ ਐਸ.ਐਸ.ਪੀ. ਸ੍ਰੀ ਧਰੁਮਣ ਐਚ. ਨਿੰਬਾਲੇ ਨੇ ਦੱਸਿਆ ਕਿ 11 ਮਾਰਚ ਦੇਰ ਰਾਤ ਟਾਂਡਾ ਦੇ ਪਿੰਡ ਡਡਿਆਲ ਰੇਲਵੇ ਲਾਈਨ ਦੇ ਨਜ਼ਦੀਕ 17 ਗਊਆਂ ਤੇ ਬੈਲਾਂ ਨੂੰ ਮਾਰ ਕੇ ਉਨ੍ਹਾਂ ਦੇ ਕੰਕਾਲ ਰੇਲਵੇ ਲਾਈਨ ਦੇ ਨੇੜੇ ਸੁੱਟ ਦਿੱਤੇ ਗਏ ਸਨ। ਘਟਨਾ ਦੀ ਜਾਣਕਾਰੀ ਤੋਂ ਬਾਅਦ ਡੀ.ਜੀ.ਪੀ. ਪੰਜਾਬ ਤੇ ਆਈ.ਜੀ. ਜਲੰਧਰ ਰੇਂਜ ਅਰੁਨਪਾਲ ਸਿੰਘ ਵੱਲੋਂ ਇਸ ਘਟਨਾ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਇਸ ਵਿਚ ਸ਼ਾਮਲ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕਰਨ ਦੇ ਨਿਰਦੇਸ਼ ਦਿੱਤੇ ਸਨ।

ਉਨ੍ਹਾਂ ਦੱਸਿਆ ਕਿ ਘਟਨਾ ਦਾ ਹਲਕਾ ਰੇਲਵੇ ਪੁਲਿਸ ਨਾਲ ਸਬੰਧਤ ਸੀ, ਇਸ ਕਾਰਨ ਜੀ.ਆਰ.ਪੀ. ਜਲੰਧਰ ਵੱਲੋਂ ਇਸ ਸਬੰਧ ਵਿਚ 12 ਮਾਰਚ ਨੂੰ ਗਊ ਹੱਤਿਆ ਰੋਕੂ ਐਕਟ 3, 5, 8, 295ਏ, 120ਬੀ, 153-ਏ, 212 ਤੇ 216 ਸੀ.ਆਰ.ਪੀ.ਸੀ. ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।

ਉਨ੍ਹਾਂ ਦੱਸਿਆ ਕਿ ਐਸ.ਪੀ. (ਜਾਂਚ) ਮੁਖਤਿਆਰ ਸਿੰਘ ਦੀ ਅਗਵਾਈ ਵਿੱਚ ਡੀ.ਐਸ.ਪੀ. (ਜਾਂਚ) ਰਾਜ ਕੁਮਾਰ, ਇੰਚਾਰਜ ਸੀ.ਆਈ.ਏ. ਹੈਡਕੁਆਟਰ ਲਖਬੀਰ ਸਿੰਘ ਤੇ ਥਾਣਾ ਇੰਚਾਰਜ ਟਾਂਡਾ ਹਰਿੰਦਰ ਸਿੰਘ ਤੋਂ ਇਲਾਵਾ ਜੀ.ਆਰ.ਪੀ ਵੱਲੋਂ ਐਸ.ਪੀ. ਪ੍ਰਵੀਨ ਕੰਡਾ, ਡੀ.ਐਸ.ਪੀ. ਅਸ਼ਵਨੀ ਅੱਤਰੀ ਤੇ ਮੁੱਖ ਅਫ਼ਸਰ ਜੀ.ਆਰ.ਪੀ. ਇੰਸਪੈਕਟਰ ਬਲਵੀਰ ਸਿੰਘ ਦੀ ਵਿਸ਼ੇਸ਼ ਟੀਮ ਗਠਿਤ ਕਰਕੇ ਤਕਨੀਕੀ ਤੇ ਖੁਫੀਆ ਢੰਗ ਨਾਲ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਗਈ ਅਤੇ ਇਸ ਘਟਨਾ ਵਿੱਚ ਸ਼ਾਮਲ ਤਿੰਨ ਦੋਸ਼ੀਆਂ ਸਾਵਨ, ਸਤਪਾਲ ਨਿਵਾਸੀ ਕੋਟਲੀ ਸ਼ੇਖ ਆਦਮਪੁਰ ਜ਼ਿਲ੍ਹਾ ਜਲੰਧਰ, ਸੁਰਜੀਤ ਲਾਲ ਨਿਵਾਸੀ ਪਿੰਡ ਜਫਲ ਝਿੰਗੜਾ ਜ਼ਿਲ੍ਹਾ ਜਲੰਧਰ ਨੂੰ ਗ੍ਰਿਫਤਾਰ ਕੀਤਾ ਗਿਆ।

ਪੁਲਿਸ ਨੇ ਦੱਸਿਆ ਕਿ ਇਸ ਮਾਮਲੇ ਵਿੱਚ 2 ਮੁੱਖ ਮੁਲਜ਼ਮ ਹਨ ਜਦਕਿ 5 ਹੋਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਫਿਲਹਾਲ ਹੋਰਾਂ ਦੀ ਮਾਮਲੇ ਵਿੱਚ ਸ਼ਮੂਲੀਅਤ ਹੋਣ ਨੂੰ ਲੈਕੇ ਪੁਲਿਸ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ: ਅੰਤਰਰਾਸ਼ਟਰੀ ਖਿਡਾਰੀ ਦਾ ਕਤਲ ਮਾਮਲਾ: ਗੈਂਗਸਟਰ ਲਾਰੈਂਸ ਬਿਸ਼ਨੋਈ ਗਰੁੱਪ ਨੇ ਲਈ ਜ਼ਿੰਮੇਵਾਰੀ

ETV Bharat Logo

Copyright © 2025 Ushodaya Enterprises Pvt. Ltd., All Rights Reserved.