ETV Bharat / state

ਕੋਰੋਨਾ ਦੀ ਮਾਰ ਕਾਰਨ ਫੋਟੋਗ੍ਰਾਫ਼ਰ ਬੈਠੇ ਵਿਹਲੇ

ਕੋਰੋਨਾ ਵਾਇਰਸ ਕਾਰਨ ਕਈ ਵਪਾਰ ਪ੍ਰਭਾਵਿਤ ਹੋਏ ਹਨ। ਫੋਟੋਗ੍ਰਾਫ਼ੀ ਦਾ ਵਪਾਰ ਲੌਕਡਾਊਨ ਖੁੱਲ੍ਹਣ ਤੋਂ ਬਾਅਦ ਵੀ ਲੀਹ 'ਤੇ ਨਹੀਂ ਆ ਸਕਿਆ ਹੈ।

Photography business affected due to coronavirus
ਕੋਰੋਨਾ ਦੀ ਮਾਰ ਕਾਰਨ ਫੋਟੋਗ੍ਰਾਫ਼ਰ ਬੈਠੇ ਵਿਹਲੇ
author img

By

Published : Jul 2, 2020, 6:01 PM IST

ਹੁਸ਼ਿਆਰਪੁਰ: ਕੋਰੋਨਾ ਵਾਇਰਸ ਦੇ ਮੱਦੇਨਜ਼ਰ ਦੇਸ਼ ਭਰ ਵਿੱਚ ਤਕਰੀਬਨ ਦੋ ਮਹੀਨੇ ਤਾਲਾਬੰਦੀ ਰਹੀ। ਇਸ ਨਾਲ ਕਈ ਵਪਾਰ ਪ੍ਰਭਾਵਿਤ ਹੋਏ। ਹੁਣ ਅਨਲੌਕ ਤੋਂ ਬਾਅਦ ਵੀ ਕਈ ਅਜਿਹੇ ਵਪਾਰ ਹਨ ਜੋ ਲੀਹ 'ਤੇ ਨਹੀਂ ਆ ਸਕੇ ਹਨ। ਫੋਟੋਗ੍ਰਾਫ਼ੀ ਦਾ ਵਪਾਰ ਲੌਕਡਾਊਨ ਖੁੱਲ੍ਹਣ ਤੋਂ ਬਾਅਦ ਵੀ ਲੀਹ 'ਤੇ ਨਹੀਂ ਆ ਸਕਿਆ ਹੈ। ਇਸ ਦਾ ਮੁੱਖ ਕਾਰਨ ਇਹ ਹੈ ਕਿ ਸਰਕਾਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਮੁਤਾਬਕ ਵਿਆਹ ਤੇ ਧਾਰਮਿਕ ਆਦਿ ਸਮਾਗਮਾਂ ਵਿੱਚ ਭੀੜ 'ਤੇ ਪਾਬੰਦੀ ਲਾਉਣਾ ਹੈ। ਸਾਦੇ ਵਿਆਹ ਹੋਣ ਕਾਰਨ ਹੁਣ ਫੋਟੋਗ੍ਰਾਫ਼ਰ ਵਿਹਲੇ ਬੈਠ ਗਏ ਹਨ।

ਵੇਖੋ ਵੀਡੀਓ

ਇਸ ਸਬੰਧੀ ਹੁਸ਼ਿਆਰਪੁਰ ਦੇ ਇੱਕ ਫੋਟੋਗ੍ਰਾਫ਼ਰ ਨੇ ਕਿਹਾ ਕਿ ਕੋਰੋਨਾ ਵਾਇਰਸ ਤੋਂ ਬਾਅਦ ਉਨ੍ਹਾਂ ਦਾ ਕੰਮ ਬਿਲਕੁਲ ਠੱਪ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਉਨ੍ਹਾਂ ਦੀਆਂ ਦੁਕਾਨਾਂ 'ਤੇ ਲੋਕ ਪਾਸਪੋਰਟ ਸਾਈਜ਼ ਫੋਟੋਆਂ ਕਢਵਾਉਣ ਆਉਂਦੇ ਸਨ ਪਰ ਹੁਣ ਉਹ ਕੰਮ ਵੀ ਨਹੀਂ ਚੱਲ ਰਿਹਾ।

ਇਹ ਵੀ ਪੜ੍ਹੋ: ਲੁਧਿਆਣਾ: ਕੰਟੇਨਮੈਂਟ ਜ਼ੋਨਾਂ 'ਚ ਉਲੰਘਣਾ ਕਰਨ ਵਾਲਿਆਂ ਨੂੰ ਹੁਣ ਵਟਸਐਪ ਰਾਹੀਂ ਭੇਜਿਆ ਜਾਵੇਗਾ ਜੁਰਮਾਨਾ

ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕਈ ਫੋਟੋ ਸਟੇਟ ਦੁਕਾਨਾਂ ਵਾਲਿਆਂ ਨੇ ਵੀ ਫੋਟੋ ਕੱਢਣ ਵਾਲੀਆਂ ਮਸ਼ੀਨਾਂ ਰੱਖ ਲਈਆਂ ਹਨ, ਜੋ ਲੋਕਾਂ ਨੂੰ ਘੱਟ ਰੇਟ 'ਤੇ ਫੋਟੋਆਂ ਕੱਢ ਕੇ ਦੇ ਦਿੰਦੇ ਹਨ। ਇਸ ਨਾਲ ਉਨ੍ਹਾਂ ਦਾ ਕੰਮ ਬਿਲਕੁਲ ਹੀ ਬੰਦ ਹੋ ਗਿਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.