ਹੁਸ਼ਿਆਰਪੁਰ : ਹੁਸ਼ਿਆਰਪੁਰ ਦੇ ਬੱਸੀ ਗੁਲਾਮ ਹੁਸੈਨ ਵਿਖੇ ਸਰਕਾਰੀ ਰੇਤਾ ਦੀ ਖੱਡ ਤੋਂ ਰੇਤਾ ਭਰ ਕੇ ਜਾਣ ਵਾਲੀਆਂ ਟਰਾਲੀਆਂ ਵੱਲੋਂ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਦਰਅਸਲ ਖੱਡ ਤੋਂ ਟਰਾਲੀਆਂ ਰੇਤਾਂ ਭਰ ਕੇ ਲੈ ਜਾਂਦੀਆਂ ਹਨ ਤੇ ਇਸ ਥਾਂ ਉਤੇ ਹਰ ਸਮੇਂ ਮਾਈਨਿੰਗ ਵਿਭਾਗ ਦੇ ਕਰਮਚਾਰੀ ਵੀ ਮੌਜੂਦ ਰਹਿੰਦੇ ਹਨ, ਪਰ ਇਸ ਥਾਂ ਤੋਂ ਜਾਣ ਵਾਲੀਆਂ ਟਰਾਲੀਆਂ ਵਲੋਂ ਕਾਨੂੰਨ ਦੀਆਂ ਰੱਜ ਕੇ ਧੱਜੀਆਂ ਉਡਾਈਆਂ ਜਾਂਦੀਆਂ ਹਨ। ਤਸਵੀਰਾਂ ਕਿਉਂਕਿ ਜ਼ਿਆਦਾਤਰ ਟਰਾਲੀਆਂ ਇਸ ਥਾਂ ਤੋਂ ਓਵਰਲੋਡ ਹੋ ਕੇ ਨਿਕਲਦੀਆਂ ਹਨ। ਬੇਸ਼ੱਕ ਮਾਈਨਿੰਗ ਵਿਭਾਗ ਓਵਰਲੋਡ ਟਰਾਲੀਆਂ ਤੋਂ ਰੇਤਾਂ ਦੀ ਪੂਰੀ ਵਸੂਲੀ ਕਰਦਾ ਹੈ ਪਰੰਤੂ ਪੈਸਿਆਂ ਦੇ ਲਾਲਚ ਨੂੰ ਲੈ ਕੇ ਮਾਈਨਿੰਗ ਵਿਭਾਗ ਵਲੋਂ ਇਸ ਤਰ੍ਹਾਂ ਓਵਰਲੋਡ ਟਰਾਲੀਆਂ ਨੂੰ ਸੜਕਾਂ ਉਤੇ ਭੇਜਣਾ ਕਿੰਨਾ ਕੁ ਜਾਇਜ਼ ਹੈ।
ਕਿਸੇ ਨੂੰ ਕਾਨੂੰਨ ਦੀਆਂ ਧੱਜੀਆਂ ਉਡਾਉਣ ਦੀ ਇਜਾਜ਼ਤ ਨਹੀਂ : ਉਹ ਕਾਨੂੰਨੀ ਨਿਯਮਾਂ ਨੂੰ ਛਿੱਕੇ ਟੰਗ ਕੇ ਟਰਾਲੀਆਂ ਖੱਡ ਤੋਂ ਬਾਹਰ ਭੇਜਦੇ ਹਨ, ਇਸ ਨਾਲ ਸੜਕ ਹਾਦਸਿਆਂ ਦਾ ਡਰ ਬਣਿਆ ਰਹਿੰਦਾ ਹੈ। ਇਸ ਸਬੰਧੀ ਜਦੋਂ ਰਿਜ਼ਨਲ ਟਰਾਂਸਪੋਰਟ ਅਥਾਰਟੀ ਦੇ ਅਧਿਕਾਰੀ ਰਵਿੰਦਰ ਸਿੰਘ ਗਿੱਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਉਹ ਓਵਰਲੋਡ ਟਰਾਲੀਆਂ ਦੇ ਚਾਲਾਨ ਕੱਟ ਚੁੱਕੇ ਹਨ ਤੇ ਜੇਕਰ ਹਾਲੇ ਵੀ ਟਰਾਲੀਆਂ ਓਵਰਲੋਡ ਹੋ ਕੇ ਜਾ ਰਹੀਆਂ ਹਨ ਤਾਂ ਉਨ੍ਹਾਂ ਵਲੋਂ ਮੁੜ ਸਖਤਾਈ ਵਰਤੀ ਜਾਵੇਗੀ। ਕਿਸੇ ਨੂੰ ਕਾਨੂੰਨ ਦੀਆਂ ਧੱਜੀਆਂ ਉਡਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
- ਤਲਵੰਡੀ ਸਾਬੋ 'ਚ ਗੁਰੂਦੁਆਰਾ ਬੁੰਗਾ ਸਾਹਿਬ ਦਾ ਮਸਲਾ ਭਖਿਆ, ਸਾਬਕਾ ਮੁੱਖ ਮੰਤਰੀ ਨੇ ਵੀ ਮਾਮਲੇ 'ਚ ਦਿੱਤਾ ਵੱਡਾ ਬਿਆਨ
- ਪੁਲਿਸ ਨੇ ਪੰਜਾਬ ਦੀ ਸਭ ਤੋਂ ਵੱਡੀ ਆਨਲਾਈਨ ਠੱਗੀ ਦਾ ਕੀਤਾ ਪਰਦਾਫਾਸ਼, ਕਰੋੜਾਂ ਦੀਆਂ ਗੱਡੀਆਂ, ਨਕਦੀ ਅਤੇ ਸੰਪੱਤੀ ਕੀਤੀ ਜ਼ਬਤ
- ਫ਼ਿਲਹਾਲ ਬੰਦ ਨਹੀਂ ਹੋਵੇਗੀ ਜ਼ੀਰਾ ਸ਼ਰਾਬ ਫੈਕਟਰੀ ! ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਫੈਕਟਰੀ ਦਾ ਪੱਖ ਸੁਣਨ ਦੇ ਦਿੱਤੇ ਨਿਰਦੇਸ਼, ਜਾਣੋ ਪੂਰਾ ਮਾਮਲਾ
ਮਾਈਨਿੰਗ ਵਿਭਾਗ ਖੁਦ ਹੀ ਰੇਤਾਂ ਦੀਆਂ ਓਵਰਲੋਡ ਟਰਾਲੀਆਂ ਭਰਵਾ ਰਿਹਾ : ਗੌਰਤਲਬ ਹੈ ਕਿ ਰੇਤਾ ਦੀ ਸਰਕਾਰੀ ਖੱਡ ਵਿੱਚ ਹਰ ਸਮੇਂ ਮਾਈਨਿੰਗ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਵੀ ਮੌਜੂਦ ਰਹਿੰਦੇ ਹਨ ਤੇ ਜਦੋਂ ਟਰਾਲੀ ਰੇਤਾ ਦੀ ਭਰ ਕੇ ਆਉਂਦੀ ਹੈ ਤਾਂ ਉਨ੍ਹਾਂ ਵਲੋਂ ਪਰਚੀ ਕੱਟੀ ਜਾਂਦੀ ਹੈ। ਦੂਜੇ ਪਾਸੇ ਪੰਜਾਬ ਸਰਕਾਰ ਵਲੋਂ ਸਖਤ ਹਦਾਇਤਾਂ ਹਨ ਕਿ ਓਵਰਲੋਡ ਵਾਹਨਾਂ ਨੂੰ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਜੇਕਰ ਹੁਸ਼ਿਆਰਪੁਰ ਦੀ ਗੱਲ ਕਰੀਏ ਤਾਂ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਮਾਈਨਿੰਗ ਵਿਭਾਗ ਪੈਸਿਆਂ ਦੇ ਲਾਲਚ ਵਿੱਚ ਆ ਕੇ ਖੁਦ ਹੀ ਰੇਤਾਂ ਦੀਆਂ ਓਵਰਲੋਡ ਟਰਾਲੀਆਂ ਭਰਵਾ ਰਿਹਾ ਹੈ ਤੇ ਉਹ ਵੀ ਆਪਣੀ ਛਤਰ ਛਾਇਆ ਹੇਠ। ਵਿਭਾਗ ਨੂੰ ਤੁਰੰਤ ਇਸ ਵੱਲ ਧਿਆਨ ਦਿੰਦਿਆ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਹਦਾਇਤਾਂ ਜਾਰੀ ਕਰਨੀਆਂ ਚਾਹੀਦੀਆਂ ਹਨ।