ਹੁਸ਼ਿਆਰਪੁਰ: ਜ਼ਿਲ੍ਹਾ ਹੁਸ਼ਿਆਰਪੁਰ ਦੇ ਹਲਕਾ ਮੁਕੇਰੀਆਂ ਦੇ ਪਿੰਡ ਜ਼ਾਹਲ ਪੁਰ ਵਿਚ ਨਾਜ਼ਾਇਜ ਮਾਈਨਿੰਗ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਨਾਜ਼ਾਇਜ ਮਾਈਨਿੰਗ ਦੇ ਚੱਲਦੇ ਗਈ ਪਿੰਡ ਦਾ ਇਕ ਵਿਅਕਤੀ ਸੁਦੇਸ਼ ਕੁਮਾਰ ਸੋਨੂੰ ਦਰਿਆ ਵਿਚ ਲਾਪਤਾ ਹੋ ਗਿਆ।
ਜਾਣਕਾਰੀ ਮੁਤਾਬਿਕ ਮੁਕੇਰੀਆਂ ਦੇ ਪਿੰਡ ਜ਼ਾਹਦ ਪੁਰ ਤਗੜਾ ਦੇ ਰਹਿਣ ਵਾਲਾ ਸੁਦੇਸ਼ ਕੁਮਾਰ ਜਿਸ ਦੇ ਖੇਤ ਬਿਆਸ ਦਰਿਆ ਦੇ ਨਾਲ ਲੱਗਦੇ ਹਨ ਆਪਣੇ ਖੇਤਾਂ ਵਿਚ ਪੱਠੇ ਵੱਢਣ ਗਿਆ ਸੀ। ਜਿਸ ਦੌਰਾਨ ਨਾਜ਼ਾਇਜ ਮਾਈਨਿੰਗ ਲਈ ਲੱਗੀਆਂ ਪੋਗ ਲੇਨ ਮਸ਼ੀਨਾਂ ਨਾਲ ਪੁੱਟੇ ਡੂੰਗੇ ਖੱਡਿਆਂ ਵਿੱਚ ਫਸ ਗਿਆ।
ਜਿਸ ਤੋਂ ਬਾਅਦ ਗੋਤਾਂ ਖੋਰਾ ਵੱਲੋਂ ਸੁਦੇਸ਼ ਕੁਮਾਰ ਦੀ ਲਗਾਤਾਰ ਭਾਲ ਕੀਤੀ ਜਾ ਰਹੀ ਹੈ ਪਰ ਖ਼ਬਰ ਲਿਖੇ ਜਾਣ ਤੱਕ ਕੋਈ ਜਾਣਕਾਰੀ ਨਹੀਂ ਮਿਲ ਸਕੀ। ਸੁਦੇਸ਼ ਕੁਮਾਰ ਦੇ ਲਾਪਤਾ ਹੋਣ ਦੀ ਖ਼ਬਰ ਪਿੰਡ ਵਿਚ ਤੇਜੀ ਨਾਲ ਫੈਲ ਗਈ।
ਜਿਸ ਤੋਂ ਬਾਅਦ ਪਿੰਡ ਵਾਸੀ ਵੱਡੀ ਗਿਣਤੀ ਵਿਚ ਬਿਆਸ ਦਰਿਆ ਕੰਡੇ ਪਹੁੰਚਣੇ ਸ਼ੁਰੂ ਹੋ ਗਏ। ਪਿੰਡ ਵਾਸੀਆਂ ਦੇ ਦੱਸਣ ਮੁਤਾਬਿਕ ਜਦੋਂ ਸੁਦੇਸ਼ ਆਪਣੇ ਖੇਤਾਂ ਵਿਚ ਪਹੁੰਚਿਆਂ ਤਾਂ ਉਸ ਨੇ ਮਾਈਨਿੰਗ ਮਸ਼ੀਨਾਂ ਨੂੰ ਦੇਖਿਆ ਅਤੇ ਉਹ ਉਹਨਾਂ ਨੂੰ ਰੋਕਣ ਲਈ ਉਨ੍ਹਾਂ ਵੱਲ ਜਾ ਰਿਹਾ ਸੀ ਤਾਂ ਪਾਣੀ ਵਿੱਚ ਇਹਨਾਂ ਮਸ਼ੀਨਾਂ ਨਾਲ ਪੁਟੇ ਡੂੰਗੇ ਟੋਏ ਵਿਚ ਫਸ ਗਿਆ। ਜਿਸ ਦੇ ਪਰਿਵਾਰ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ।
ਇਸ ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਸਾਨੂੰ ਪਿੰਡ ਦੇ ਸਰਪੰਚ ਨੇ ਫੋਨ ਕਰ ਕੇ ਜਾਣਕਾਰੀ ਦਿੱਤੀ ਸੀ ਕਿ ਸਾਡੇ ਪਿੰਡ ਦਾ ਇੱਕ ਲੜਕਾ ਖੇਤ ਗਿਆ ਸੀ। ਜਿਸ ਨੇ ਉੱਥੇ ਨਜ਼ਾਇਜ ਮਾਈਨਿੰਗ ਹੁੰਦੀ ਦੇਖੀ ਤਾਂ ਉਨ੍ਹਾਂ ਨੂੰ ਰੋਕਣ ਲਈ ਅੱਗੇ ਜਾ ਰਿਹਾ ਸੀ ਕਿ ਉਹ ਰਸਤੇ ਵਿੱਚ ਮਾਈਨਿੰਗ ਦੌਰਾਨ ਪੁੱਟੇ ਟੋਏ ਜੋ ਪਾਣੀ ਨਾਲ ਭਰਿਆ ਹੋਇਆ ਸੀ ਉਸ ਵਿੱਚ ਡਿੱਗ ਪਿਆ, ਜਿਸ ਦਾ ਅਜੇ ਤੱਕ ਕੁਝ ਵੀ ਪਤਾ ਨਹੀਂ ਲੱਗਿਆ। ਇਸ ਤੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਮਾਮਲੇ ਦੀ ਤਫ਼ਤੀਸ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਨੂੰ ਬਖਸਿਆ ਨਹੀਂ ਜਾਵੇਗਾ।
ਇਹ ਵੀ ਪੜ੍ਹੋ: ਹੁਸ਼ਿਆਰਪੁਰ ਵਿੱਚ ਫਿਰਕੂ ਹਿੰਸਾ ਜਿਹਾ ਮਹੌਲ, ਸਥਿਤੀ ਤਣਾਅਪੂਰਣ