ਹੁਸ਼ਿਆਰਪੁਰ: ਹੁਸ਼ਿਆਰਪੁਰ ਤੋਂ ਚੰਡੀਗੜ੍ਹ ਮੁੱਖ ਮਾਰਗ ਪਿੰਡ ਬੱਢੋਆਣ ਵਿਖੇ ਟਰੈਕਰ ਟਰਾਲੀ ਅਤੇ ਕੈਂਟਰ ਦੀ ਆਪਸ ਵਿੱਚ ਟੱਕਰ ਹੋਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਮਾਹਿਲਪੁਰ ਸਾਇਡ ਤੋਂ ਤੂੜੀ ਨਾਲ ਭਰੀ ਓਵਰਲੋਡ ਟਰੈਕਟਰ ਟਰਾਲੀ ਪੀਬੀ 46 ਏਏ (6747)ਜਦੋ ਬੱਢੋਆਣ ਸਰਦੁੱਲਾਪੁਰ ਨੇੜੇ ਪਹੁੰਚੀ ਤਾਂ ਗੜਸੰਕਰ ਸਾਇਡ ਤੋਂ ਆ ਰਹੇ ਬਿਸਕੁਟਾਂ ਨਾਲ ਭਰੇ ਕੈਂਟਰ ਪੀਬੀ 08 ਈਐਮ (1409) ਨਾਲ ਭਿਆਨਕ ਟੱਕਰ ਹੋ (Latest news of Hoshiarpur in Punjabi) ਗਈ।
ਟੱਕਰ ਐਨੀ ਜਿਆਦਾ ਭਿਆਨਕ ਸੀ ਕੇ ਕੈਂਟਰ ਦੇ ਪਰਖਚੇ ਤੱਕ ਉੱਡ ਗਏ ਲੋਕਾਂ ਅਤੇ ਰਾਹਗੀਰਾਂ ਦੀ ਮਦਦ ਨਾਲ ਕੈਂਟਰ ਚਾਲਕ ਬਲਜੀਤ ਸਿੰਘ ਪੁੱਤਰ ਬਚਨ ਸਿੰਘ ਵਾਸੀ ਕੱਤੋਵਾਲ ਜਿਲਾਂ ਹੁਸਿਆਰਪੁਰ ਨੂੰ ਬੜੀ ਮੁਸਕਿਲ ਨਾਲ ਕੈਟਰ ਵਿਚੋਂ ਬਾਹਰ ਕੱਢਿਆ। ਲੋਕਾਂ ਨੇ ਦੱਸਿਆ ਕਿ ਐਬੂਲੈਂਸ ਨੂੰ ਬਾਰ-ਬਾਰ ਫੋਨ ਕਰਨ ਤੇ ਵੀ ਐਬੂਲੈਂਸ ਟਾਈਮ 'ਤੇ ਨਾਂ ਪਹੁੰਚ ਸਕੀ ਅਤੇ ਸੈਲਾਂ ਖੁਰਦ ਦੀ ਕੁਆਟੰਮ ਪੇਪਰ ਮਿੱਲ ਨੂੰ ਜਾਣ ਵਾਲੀਆਂ ਓਵਰਲੋਡ ਟਰਾਲੀਆਂ ਦੇ ਕਾਰਨ ਪਹਿਲਾਂ ਵੀ ਬਹੁਤ ਹਾਦਸੇ ਵਾਪਰ ਚੁੱਕੇ ਹਨ।
ਉੱਧਰ ਦੂਜੇ ਪਾਸੇ ਥਾਣਾ ਮਾਹਿਲਪੁਰ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਸਿਵਿਲ ਹਸਪਤਾਲ ਗੜ੍ਹਸ਼ੰਕਰ ਵਿੱਖੇ ਲਿਆਂਦਾ ਗਿਆ, ਜਿੱਥੇ ਪੋਸਟਮਾਰਟਮ ਤੋਂ ਬਾਅਦ ਘਰ ਵਾਲਿਆਂ ਦੇ ਹਵਾਲੇ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਕੈਪਟਨ ਸੰਧੂ ਦਾ ਨਾਂ ਸੋਲਰ ਲਾਈਟ ਘੁਟਾਲੇ ਮਾਮਲੇ ਵਿੱਚ ਸ਼ਾਮਲ ਕਰਨ ਉੱਤੇ ਭੜਕੇ MP ਬਿੱਟੂ