ਹੁਸ਼ਿਆਰਪੁਰ: ਸਿਵਲ ਹਸਪਤਾਲ ਦੇ ਐਮ. ਸੀ. ਐਚ. ਵਾਰਡ ਵਿੱਚ ਨਵੇ ਆਪ੍ਰੇਸ਼ਨ ਥੀਏਟਰ ਦਾ ਉਦਘਾਟਨ ਕੀਤਾ ਗਿਆ। ਇਸ ਆਪ੍ਰੇਸ਼ਨ ਥੀਏਟਰ ਦਾ ਉਦਘਾਟਨ ਪਹਿਲੀ ਕੁੜੀ ਨੂੰ ਜਨਮ ਦੇਣ ਵਾਲੀ ਮਾਂ ਹਰਦੀਪ ਕੌਰ ਵੱਲੋਂ ਬੇਟੀ ਬਚਾਉ ਅਤੇ ਸੰਸਥਾਗਤ ਜਣੇਪੇ ਨੂੰ ਪ੍ਰਫੁਲਤ ਕਰਨ ਲਈ ਕੀਤਾ ਗਿਆ।
ਸੰਸਥਾਂਗਤ ਜਣੇਪੇ ਲਈ ਸਜੇਰੀਅਨ ਸੈਕਸ਼ਨ ਲਈ ਗਰਾਉਡ ਫਲੋਰ 'ਤੇ ਸ਼ੁਰੂ ਹੋਣ ਨਾਲ ਮਰੀਜਾਂ ਅਤੇ ਸਟਾਫ ਨੂੰ ਲਾਭ ਹੋਵੇਗਾ ਅਤੇ ਇਸ ਦੇ ਨਾਲ ਹੀ ਮੁੱਖ ਆਪ੍ਰੇਸ਼ਨ ਥੀਏਟਰ 'ਤੇ ਕੰਮ ਦਾ ਬੋਝ ਵੀ ਘਟੇਗਾ।
ਇਥੇ ਜ਼ਿਕਰਯੋਗ ਹੈ ਕਿ ਸੰਸਥਾਂ ਦੇ ਇੰਚਾਰਜ ਡਾ. ਬਲਦੇਵ ਸਿੰਘ ਦੇ ਉਪਰਾਲਿਆ ਸਦਕਾ ਇਸ ਆਪ੍ਰੇਸ਼ਨ ਥੀਏਟਰ ਦੀ ਸ਼ੁਰੂਆਤ ਹੋਈ ਹੈ। ਉਨ੍ਹਾਂ ਵਲੋ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਇਹ ਥੀਏਟਰ ਅਧੁਨਿਕ ਉਪਕਰਾਣਾ ਦੇ ਨਾਲ ਲੈਸ ਹੈ ਤੇ ਇਸ ਦੇ ਸ਼ੁਰੂ ਹੋਣ ਨਾਲ ਸੰਸਥਾਂਗਤ ਜਣੇਪੇ ਸਮੇ ਮਰੀਜਾਂ ਨੂੰ ਬੇਹਤਰ ਸਹੂਲਤਾਂ ਮਿਲ ਸਕਣਗੀਆ।
ਇਹ ਵੀ ਪੜੋ: ਦਿੱਲੀ ਰਾਣੀ ਝਾਂਸੀ ਰੋਡ ਦੀ ਅਨਾਜ ਮੰਡੀ ਨੂੰ ਲੱਗੀ ਅੱਗ, 43 ਲੋਕਾਂ ਦੀ ਹੋਈ ਮੌਤ
ਇਸ ਮੌਕੇ ਡਾ. ਮੰਜਰੀ ਅਰੋੜਾ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਬੇਟੀ ਬਚਾਉ , ਬੇਟੀ ਪੜ੍ਹਾਉ ਦੀ ਮਹਿੰਮ ਨੂੰ ਉਹ ਤਦ ਹੀ ਹੁਲਾਰਾ ਦੇ ਸਕਦੇ ਹਨ ਜਦੋ ਉਹ ਹਸਪਤਾਲ ਵਿੱਚ ਜਣੇਪੇ ਦੌਰਾਨ ਮਾਂ ਅਤੇ ਬੱਚੇ ਦੀ ਵਧੀਆਂ ਤਰੀਕੇ ਨਾਲ ਦੇਖ ਭਾਲ ਕਰਨਗੇ, ਤੇ ਆਏ ਹੋਏ ਮਰੀਜਾਂ ਨਾਲ ਅਸੀ ਵਧੀਆਂ ਵਰਤਾਅ ਕਰਾਗਾ, ਇਹ ਹਸਪਤਾਲ ਦੇ ਲੋਕਾਂ ਦਾ ਹੈ ਤੇ ਸਾਨੂੰ ਦਾਖਲ ਹੋਏ ਮਰੀਜਾਂ ਦੀ ਪਹਿਲ ਦੇ ਅਧਾਰ 'ਤੇ ਇਲਾਜ ਤੇ ਸੇਵਾ ਕਰਨੀ ਚਹੀਦੀ ਹੈ, ਤੇ ਉਨ੍ਹਾਂ ਵੱਲੋ ਐਸਐਮਉ ਸਾਹਿਬ ਦਾ ਨਵੇ ਆਪ੍ਰੇਸ਼ਨ ਥੀਏਟਰ ਬਣਾਉਣ ਦਾ ਧੰਨਵਾਦ ਕੀਤਾ।