ਹੁਸ਼ਿਆਰਪੁਰ: ਸਿਵਲ ਹਸਪਤਾਲ ਦੀ ਐਮਰਜੈਂਸੀ 'ਚ ਡਿਊਟੀ 'ਤੇ ਤਾਇਨਾਤ ਡਾਕਟਰ ਰਾਮਵੀਰ ਨਾਲ ਕੁਝ ਵਿਅਕਤੀਆਂ ਦੀ ਝਗੜਾ ਹੋਣ ਦੀ ਖਬਰ ਸਾਹਮਣੇ ਆਈ ਹੈ। ਇਸ ਹੰਗਾਮੇ ਵਿੱਚ ਡਾਕਟਰ ਦਾ ਫੋਨ ਵੀ ਟੁੱਟ ਗਿਆ। ਗੁੱਸੇ ਵਿੱਚ ਆ ਕੇ ਡਾਕਟਰਾਂ ਨੇ ਕਾਰਵਾਈ ਲਈ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਜਾਣਕਾਰੀ ਅਨੁਸਾਰ ਸੀਐਮਓ ਡਾ: ਸਵਾਤੀ ਨੇ ਦੱਸਿਆ ਕਿ ਬੀਤੀ ਰਾਤ ਹਾਦਸੇ 'ਚ ਜ਼ਖਮੀਆਂ ਨੂੰ ਐਮਰਜੈਂਸੀ 'ਚ ਇਲਾਜ ਲਈ ਲਿਆਂਦਾ ਗਿਆ ਅਤੇ ਇਲਾਜ ਦੌਰਾਨ ਜ਼ਖਮੀਆਂ ਦੇ ਨਾਲ ਆਏ ਕੁਝ ਲੋਕਾਂ ਨੇ ਡਾਕਟਰ ਰਾਮਵੀਰ 'ਤੇ ਸਹੀ ਢੰਗ ਨਾਲ ਇਲਾਜ ਨਾ ਕਰਨ ਦਾ ਇਲਜ਼ਾਮ ਲਗਾਉਂਦੇ ਹੋਏ ਉਨ੍ਹਾਂ ਨਾਲ ਦੁਰਵਿਵਹਾਰ ਅਤੇ ਝਗੜਾ ਵੀ ਕੀਤਾ। ਜਦੋਂ ਕਿ ਮਰੀਜ਼ ਦਾ ਸੀਟੀ ਸਕੈਨ ਅਤੇ ਹੋਰ ਇਲਾਜ ਕਰਵਾਇਆ ਗਿਆ ਸੀ, ਪਰ ਉਸ ਦੇ ਦੁਰਵਿਵਹਾਰ ਕਾਰਨ ਇਲਾਜ ਵਿੱਚ ਕੁਝ ਦੇਰੀ ਹੋਈ ਸੀ। ਉਨ੍ਹਾਂ ਪੁਲਿਸ ਨੂੰ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।
ਡਾਕਟਰ ਲੋਕਾਂ ਦੀ ਸੇਵਾ 'ਚ ਹਾਜ਼ਰ: ਇਸ ਦੌਰਾਨ ਮੌਕੇ 'ਤੇ ਮੌਜੂਦ ਡਾਕਟਰ ਨੇ ਕਿਹਾ ਕਿ ਉਹ 24 ਘੰਟੇ ਜਨਤਾ ਦੀ ਸੇਵਾ 'ਚ ਹਾਜ਼ਰ ਹਨ ਅਤੇ ਅਜਿਹੀਆਂ ਘਟਨਾਵਾਂ ਨਾਲ ਡਾਕਟਰਾਂ 'ਚ ਅਸੁਰੱਖਿਆ ਦੀ ਭਾਵਨਾ ਪੈਦਾ ਹੋ ਸਕਦੀ ਹੈ। ਜਿਸ ਨਾਲ ਸੇਵਾਵਾਂ ਪ੍ਰਭਾਵਿਤ ਹੋ ਸਕਦੀਆਂ ਹਨ ਅਤੇ ਪ੍ਰਸ਼ਾਸਨ ਨੂੰ ਇਨ੍ਹਾਂ ਨੂੰ ਰੋਕਣ ਲਈ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ ਤਾਂ ਜੋ ਮੁੜ ਅਜਿਹੀ ਕੋਈ ਘਟਨਾ ਨਾ ਵਾਪਰ ਸਕੇ।
- ਸੂਬੇ ਭਰ 'ਚ ਨਸ਼ੇ ਖਿਲਾਫ ਪੰਜਾਬ ਪੁਲਿਸ ਦਾ CASO ਸਰਚ ਅਭਿਆਨ, ਵੱਖ-ਵੱਖ ਥਾਵਾਂ 'ਤੇ ਹੋਈ ਚੈਕਿੰਗ
- ਸਖਸ਼ ਨੇ ਅਵਾਰਾ ਕੁੱਤੇ 'ਤੇ ਕੀਤਾ ਬੇਰਹਿਮੀ ਨਾਲ ਹਮਲਾ; ਥਾਣੇ ਪਹੁੰਚੀ ਸ਼ਿਕਾਇਤ, ਕਾਰਵਾਈ ਨਾ ਕਰਨ ਦੇ ਇਲਜ਼ਾਮ
- ਮਾਡਲ ਦਿਵਿਆ ਪਾਹੂਜਾ ਕਤਲ ਕੇਸ 'ਚ ਨਾਬਾਲਿਗ ਦੀ ਐਂਟਰੀ, ਮੁਲਜ਼ਮ ਅਭਿਜੀਤ ਦੇ ਨਾਲ ਨਬਾਲਿਗ ਕੁੜੀ ਤੋਂ ਵੀ ਪੁੱਛਗਿੱਛ
- ਪ੍ਰੇਮੀ ਦਾ ਨਾਂ ਕਤਲ ਕੇਸ 'ਚ ਹੋਣ ਕਾਰਨ ਜੋੜੇ ਨੇ ਕੀਤੀ ਖੁਦਕੁਸ਼ੀ, ਲਿਖਿਆ ‘ਅਸੀਂ ਕਦੀ ਨਹੀਂ ਮਿਲ ਸਕਾਂਗੇ’
ਪੁਲਿਸ ਦਾ ਬਿਆਨ: ਉੱਧਰ ਦੂਜੇ ਪਾਸੇ ਡੀਐਸਪੀ ਪਲਵਿੰਦਰ ਸਿੰਘ ਨੇ ਦੱਸਿਆ ਕਿ ਡਾਕਟਰਾਂ ਵੱਲੋਂ ਥਾਣਾ ਮਾਡਲ ਟਾਊਨ ਵਿੱਚ ਸ਼ਿਕਾਇਤ ਦੇ ਦਿੱਤੀ ਗਈ ਹੈ ਅਤੇ ਇਸ ਦੀ ਜਾਂਚ ਕਰਕੇ ਮੁਲਜ਼ਮਾਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। ਹੁਣ ਵੇਖਣਾ ਇਹ ਹੋਵੇਗਾ ਕਿ ਆਖਰ ਪੁਲਿਸ ਵੱਲੋਂ ਕਿੰਨੀ ਜਲਦੀ ਕਾਰਵਾਈ ਕੀਤੀ ਜਾਂਦੀ ਹੈ।