ਹੁਸ਼ਿਆਰਪੁਰ : ਚੀਨ ਦੇ ਹਾਂਗਜੂ ਸ਼ਹਿਰ ਦੇ ਵਿੱਚ ਚੱਲ ਰਹੀਆਂ 19ਵੀਂ ਏਸ਼ੀਆ ਖੇਡਾਂ ਦੇ ਵਿੱਚ ਗੜ੍ਹਸ਼ੰਕਰ ਦੇ ਬਲਾਕ ਮਾਹਿਲਪੁਰ ਦੀ ਹੋਣਹਾਰ ਮੁਟਿਆਰ ਹਰਮਿਲਨ ਬੈਂਸ ਨੇ ਏਸ਼ੀਅਨ ਖੇਡਾਂ ਵਿੱਚ 1500 ਮੀਟਰ ਦੌੜ ਵਿੱਚ ਸਿਲਵਰ ਮੈਡਲ ਜਿੱਤ ਕੇ ਭਾਰਤ ਦਾ ਨਾਂ ਚਮਕਾਇਆ ਹੈ। ਹਰਮਿਲਨ ਬੈਂਸ ਵਲੋਂ ਏਸ਼ੀਅਨ ਖੇਡਾਂ ਵਿੱਚ ਸਿਲਵਰ ਮੈਡਲ ਜਿੱਤਣ ਤੋਂ ਬਾਅਦ ਇਲਾਕੇ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਅਤੇ (Mahilpur Athlete Harmilan) ਦੋਆਬਾ ਪਬਲਿਕ ਸਕੂਲ ਮਾਹਿਲਪੁਰ ਵਿੱਖੇ ਦਸਵੀਂ ਦੀ ਪੜਾਈ ਹਾਸਿਲ ਕਰਨ ਤੇ ਸਕੂਲ ਦੇ ਸਟਾਫ਼ ਦੇ ਵਿੱਚ ਵੀ ਖੁਸ਼ੀ ਪਾਈ ਜਾ ਰਹੀ ਹੈ।
2002 ਵਿੱਚ ਜਿੱਤਿਆ ਸੀ ਸਿਲਵਰ ਮੈਡਲ : ਇਥੇ ਇਹ ਵੀ ਜ਼ਿਕਰਯੋਗ ਹੈ ਏਸ਼ੀਅਨ ਖੇਡਾਂ ਵਿੱਚ ਹਰਮਿਲਨ ਬੈਂਸ ਦੀ ਮਾਤਾ ਮਾਧਰੀ ਏ ਸਿੰਘ ਨੇ 2002 ਦੇ ਵਿੱਚ ਵੁਸਾਨ ਵਿੱਚ ਸਿਲਵਰ ਮੈਡਲ ਹਾਸਿਲ ਕਰ ਚੁੱਕੀ ਹੈ ਅਤੇ ਦੇਸ਼ ਦੇ ਰਾਸ਼ਟਰਪਤੀ ਵਲੋਂ ਅਰਜੁਨ ਐਵਾਰਡ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ ਅਤੇ ਅੱਜਕਲ੍ਹ ਉਹ ਬਿੱਜਲੀ ਬੋਰਡ ਵਿੱਚ ਸਪੋਰਟਸ ਆਫ਼ਸਰ ਪਟਿਆਲਾ ਵਜੋਂ ਸੇਵਾਵਾਂ ਨਿਭਾ ਰਹੇ ਹਨ। ਹਰਮਿਲਨ ਦੀ ਅੰਤਰਰਾਸ਼ਟਰੀ ਪ੍ਰਾਪਤੀਆਂ ਪਿੱਛੇ ਦਾਦੀ ਗੁਰਮੀਤ ਕੌਰ ਬੈਂਸ ਸਾਬਕਾ ਪ੍ਰਧਾਨ ਨਗਰ ਕੌਂਸਲ ਮਾਹਿਲਪੁਰ ਅਤੇ ਪਿਤਾ ਇੰਟਰਨੈਸ਼ਨਲ ਅਥਲੀਟ ਅਮਨਦੀਪ ਸਿੰਘ ਬੈਂਸ ਦਾ ਵਿਸ਼ੇਸ਼ ਯੋਗਦਾਨ ਹੈ l
- Rally of CM Mann in Patiala: ਪਟਿਆਲਾ ਤੋਂ ਸੀਐੱਮ ਮਾਨ ਅਤੇ ਕੇਜਰੀਵਾਲ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਦੀ ਸ਼ੁਰੂਆਤ, 550 ਕਰੋੜ ਰੁਪਏ ਨਾਲ ਹਸਪਤਾਲਾਂ ਦੀ ਸੁਧਰੇਗੀ ਹਾਲਤ
- Rahul Gandhi In Amritsar: ਰਾਹੁਲ ਗਾਂਧੀ ਪਹੁੰਚੇ ਅੰਮ੍ਰਿਤਸਰ, ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ ਤੇ ਕੀਤੀ ਸੇਵਾ
- STUBBLE BURNING RISE: ਪੰਜਾਬ ਅਤੇ ਹਰਿਆਣਾ 'ਚ ਪਰਾਲੀ ਸਾੜਨਾ ਲਗਾਤਾਰ ਜਾਰੀ, 15 ਦਿਨਾਂ 'ਚ ਪਰਾਲੀ ਸਾੜਨ ਦੀਆਂ 322 ਘਟਨਾਵਾਂ ਦਰਜ
10 ਸਾਲ ਦੀ ਮਿਹਨਤ ਆਈ ਕੰਮ : ਇਸ ਮੌਕੇ ਪਰਿਵਾਰ ਨੇ ਖੁਸ਼ੀ ਸਾਂਝੇ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਬੇਟੀ ਹਰਮਿਲਨ ਬੈਂਸ ਦੀ ਕਾਮਯਾਬੀ ਪਿੱਛੇ 10 ਸਾਲਾਂ ਦੀ ਮਿਹਨਤ ਹੈ ਅਤੇ ਦੋਆਬਾ ਪਬੀਲਕ ਸਕੂਲ ਮਾਹਿਲਪੁਰ ਦਾ ਵਿਸ਼ੇਸ਼ ਯੋਗਦਾਨ ਹੈ। ਉਨ੍ਹਾਂ ਕਿਹਾ ਕਿ 21 ਸਾਲ ਤੋਂ ਬਾਅਦ ਉਨ੍ਹਾਂ ਦੀ ਧੀ ਨੇ ਮਾਂ ਦੇ ਨਕਸ਼ੇ ਕਦਮ 'ਤੇ ਚੱਲਕੇ ਦੁਬਾਰਾ ਮੁਕਾਮ ਹਾਸਿਲ ਕੀਤਾ ਹੈ। ਉਨ੍ਹਾਂ ਦੱਸਿਆ ਕਿ ਏਸ਼ੀਅਨ ਖੇਡਾਂ ਵਿੱਚ ਸਿਲਵਰ ਮੈਡਲ ਹਾਸਿਲ ਕਰਨ ਦੇ ਨਾਲ ਦੇਸ਼ ਦੇ ਪ੍ਰਧਾਨ ਮੰਤਰੀ ਵਲੋਂ ਵਧਾਈ ਸੰਦੇਸ਼ ਦਿੱਤਾ ਗਿਆ, ਜਿਸ 'ਤੇ ਉਹ ਮਾਣ ਮਹਿਸੂਸ ਕਰਦੇ ਹਨ।