ਤਲਵਾੜਾ: ਜ਼ਿਲ੍ਹਾ ਹੁਸ਼ਿਆਰਪੁਰ ਦੀ ਤਹਿਸੀਲ ਤਲਵਾੜਾ ਵਿਖੇ 29 ਅਕਤੂਬਰ ਦੀ ਰਾਤ ਨੂੰ ਸ਼ਾਮ ਤੋਂ ਰਾਤ ਤੱਕ 2 ਸ਼ਰਾਬ ਦੇ ਠੇਕਿਆਂ ਉੱਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। 6 ਅਣਪਛਾਤੇ ਲੁਟੇਰਿਆਂ ਨੇ ਉਸੇ ਰਾਤ ਠੇਕੇ 'ਤੇ ਕੰਮ ਕਰਦੇ ਵਰਕਰਾਂ ਕੋਲੋਂ ਪਿਸਤੌਲ ਦੀ ਨੋਕ' ਤੇ ਨਕਦੀ ਅਤੇ ਸ਼ਰਾਬ ਲੁੱਟ ਕੇ ਫ਼ਰਾਰ ਹੋ ਗਏ। ਸਾਰੀ ਘਟਨਾ ਸੀਸੀਟੀਵੀ ਫੁਟੇਜ ਵਿੱਚ ਕੈਦ ਹੋ ਗਈ। ਫ਼ਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ।
ਠੇਕਾ ਮੁਲਾਜ਼ਮ ਨੇ ਦੱਸਿਆ ਕਿ ਰੋਡ 'ਤੇ ਇਕ ਗੱਡੀ ਰੁਕੀ। ਉਸ ਵਿਚੋਂ 6 ਨੌਜਵਾਨ ਬਾਹਰ ਆਏ ਜਿਨ੍ਹਾਂ ਦੇ ਹੱਥਾਂ ਵਿੱਚ ਪਿਸਤੌਲ ਤੇ ਹਥਿਆਰ ਸਨ। ਉਸ ਨੇ ਦੱਸਿਆ ਕਿ ਇਹ ਲੁਟੇਰੇ ਠੇਕੇ ਵਿੱਚ ਦਾਖਲ ਹੋਏ ਅਤੇ ਉਸ ਦੇ ਮੋਬਾਈਲ ਨੂੰ ਖੋਹ ਲਿਆ। ਇਸ ਦੇ ਨਾਲ ਹੀ ਨਕਦੀ ਤੇ ਸ਼ਰਾਬ ਦੀਆਂ ਬੋਤਲਾਂ ਚੁੱਕ ਕੇ ਫ਼ਰਾਰ ਹੋ ਗਏ।
ਇਸ ਤੋਂ ਪਹਿਲਾਂ ਅਣਪਛਾਤਿਆਂ ਹਥਿਆਰਬੰਦ ਲੁਟੇਰਿਆਂ ਨੇ ਤਲਵਾੜਾ ਵਿਖੇ ਕਾਲੀ ਮਾਤਾ ਮੰਦਿਰ, ਡੈਮ ਰੋਡ ਨੇੜੇ ਮਾਰੂਤੀ ਏਜੰਸੀ ਦੇ ਨਜ਼ਦੀਕ ਅੰਗ੍ਰੇਜ਼ੀ ਦੇ ਦੇਸੀ ਸ਼ਰਾਬ ਦੇ ਠੇਕੇ ਅਤੇ ਪਿੰਡ ਕਮਾਹੀ ਦੇਵੀ ਦੇ ਠੇਕੇ ਨੂੰ ਲੁੱਟ ਲਿਆ।
ਇਹ ਵੀ ਪੜ੍ਹੋ: ਪਾਕਿਸਤਾਨ ਦੇ ਲਿਆਕਤਪੁਰ 'ਚ ਰੇਲ ਗੱਡੀ ਨੂੰ ਲੱਗੀ ਅੱਗ, 65 ਦੀ ਮੌਤ
ਜਾਂਚ ਅਧਿਕਾਰੀ ਬਲਬੀਰ ਸਿੰਘ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ ਦੇ ਆਧਰ ਉੱਤੇ ਅਣਪਛਾਤਿਆਂ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ। ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।