ETV Bharat / state

ਕੈਪਟਨ 'ਚ ਮਮਤਾ ਬੈਨਰਜ਼ੀ ਦੀ ਆਤਮਾ ਵੜ ਗਈ ਤਾਂ ਹੀ ਊਟ-ਪਟਾਂਗ ਬੋਲ ਰਹੇ

ਸਾਬਕਾ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਨੇ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਜਿਵੇਂ ਬਿਆਨਬਾਜ਼ੀ ਕਰ ਰਹੇ ਹਨ ਉਹ ਇੱਕ ਮੁੱਖ ਮੰਤਰੀ ਵੱਜੋਂ ਬੇਹੱਦ ਗ਼ੈਰ-ਜ਼ਿੰਮੇਵਾਰਾਨਾ ਹੈ। ਕੈਪਟਨ ਅਮਰਿੰਦਰ ਸਿੰਘ ਵਿੱਚ ਪੂਰੀ ਤਰ੍ਹਾਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜ਼ੀ ਦੀ ਆਤਮਾ ਆ ਗਈ ਹੈ।

ਕੈਪਟਨ 'ਚ ਮਮਤਾ ਬੈਨਰਜ਼ੀ ਦੀ ਆਤਮਾ ਵੜ ਗਈ ਹੈ ਤਾਂ ਹੀ ਊਟ-ਪਟਾਂਗ ਬੋਲ ਰਹੇ ਹਨ: ਸਾਂਪਲਾ

author img

By

Published : Jan 4, 2021, 9:05 PM IST

ਹੁਸ਼ਿਆਰਪੁਰ: ਸੂਬੇ ਵਿੱਚ ਅਮਨ-ਕਾਨੂੰਨ ਦੀ ਸਥਿਤੀ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਰਾਜਪਾਲ ਨੂੰ ਦਿੱਤੇ ਜਵਾਬ 'ਤੇ ਸੋਮਵਾਰ ਨੂੰ ਇਥੇ ਇੱਕ ਪ੍ਰੈਸ ਕਾਨਫ਼ਰੰਸ ਦੌਰਾਨ ਸਾਬਕਾ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਨੇ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਜਿਵੇਂ ਬਿਆਨਬਾਜ਼ੀ ਕਰ ਰਹੇ ਹਨ ਉਹ ਇੱਕ ਮੁੱਖ ਮੰਤਰੀ ਵੱਜੋਂ ਬੇਹੱਦ ਗ਼ੈਰ-ਜ਼ਿੰਮੇਵਾਰਾਨਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਇਸ ਤਰ੍ਹਾਂ ਦੇ ਜੋ ਬਿਆਨ ਹਨ ਉਹ ਪਹਿਲਾਂ ਕੇਜਰੀਵਾਲ ਅਤੇ ਮਮਤਾ ਬੈਨਰਜ਼ੀ ਕਰਦੇ ਰਹੇ ਹਨ। ਇਸ ਲਈ ਕੈਪਟਨ ਅਮਰਿੰਦਰ ਸਿੰਘ ਵਿੱਚ ਪੂਰੀ ਤਰ੍ਹਾਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜ਼ੀ ਦੀ ਆਤਮਾ ਆ ਗਈ ਹੈ, ਕਿਉਂਕਿ ਜਿਵੇਂ ਉਹ ਊਟ-ਪਟਾਂਗ ਬੋਲਦੇ ਸਨ ਓਵੇਂ ਹੀ ਕੈਪਟਨ ਸਾਹਿਬ ਬੋਲ ਰਹੇ ਹਨ।

ਕੈਪਟਨ 'ਚ ਮਮਤਾ ਬੈਨਰਜ਼ੀ ਦੀ ਆਤਮਾ ਵੜ ਗਈ ਹੈ ਤਾਂ ਹੀ ਊਟ-ਪਟਾਂਗ ਬੋਲ ਰਹੇ ਹਨ: ਸਾਂਪਲਾ

ਕਾਂਗਰਸ ਲੋਕਾਂ ਨੂੰ ਭੜਕਾ ਰਹੀ ਹੈ

ਉਨ੍ਹਾਂ ਕਿਹਾ ਕਿ 41 ਵਾਰੀ ਸੂਬੇ ਵਿੱਚ ਰਾਸ਼ਟਰਪਤੀ ਰਾਜ ਲੱਗ ਚੁੱਕਾ ਹੈ ਤੇ ਕੇਂਦਰ ਵਿੱਚ ਕਾਂਗਰਸ ਸਰਕਾਰ ਨੇ ਵੀ ਜਦੋਂ ਸੂਬੇ ਵਿੱਚ ਕਾਂਗਰਸ ਸਰਕਾਰ ਨੂੰ ਭੰਗ ਕਰ ਦਿੱਤਾ ਸੀ। ਪਰ ਅੱਜ ਜਦੋਂ ਕੇਂਦਰ ਦੀ ਭਾਜਪਾ ਸਰਕਾਰ ਭਾਈਚਾਰਕ ਸਾਂਝ ਨਾਲ ਖੇਤੀ ਕਾਨੂੰਨਾਂ ਦੇ ਮਸਲੇ ਦਾ ਹੱਲ ਕੱਢਣ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਕਾਂਗਰਸ ਸਰਕਾਰ ਲੋਕਾਂ ਨੂੰ ਭੜਕਾ ਰਹੀ ਹੈ।

ਰਾਜਪਾਲ ਕੋਲ ਡੀਜੀਪੀ ਤੇ ਚੀਫ਼ ਸੈਕਟਰੀ ਨੂੰ ਹਦਾਇਤਾਂ ਦੇ ਅਧਿਕਾਰ

ਇਸ ਦੇ ਨਾਲ ਹੀ ਕਾਂਗਰਸੀ ਆਗੂਆਂ ਨੂੰ ਭੜਕਾਊ ਬਿਆਨਬਾਜ਼ੀ ਤੋਂ ਰੋਕਣ ਅਤੇ ਕਾਰਵਾਈ ਕਰਨ ਦੀ ਥਾਂ ਮੁੱਖ ਮੰਤਰੀ ਸੂਬੇ ਦੇ ਰਾਜਪਾਲ ਤੇ ਕਦੇ ਕੇਂਦਰ ਸਰਕਾਰ ਵਿਰੁੱਧ ਬਿਆਨਬਾਜ਼ੀ ਕਰ ਰਹੇ ਹਨ। ਜਦੋਂ ਕਿ ਰਾਜਪਾਲ ਕੋਲ ਅਧਿਕਾਰ ਹੈ ਕਿ ਉਹ ਸੂਬੇ ਵਿੱਚ ਅਮਨ-ਕਾਨੂੰਨ ਦੀ ਸਥਿਤੀ 'ਤੇ ਡੀਜੀਪੀ ਤੇ ਚੀਫ਼ ਸੈਕਟਰੀ ਨੂੰ ਬੁਲਾ ਕੇ ਅਮਨ ਸਥਿਤੀ ਨੂੰ ਬਹਾਲ ਕਰਨ ਲਈ ਹਦਾਇਤਾਂ ਵੀ ਦੇ ਸਕਦੇ ਹਨ।

ਕਾਂਗਰਸ ਹੀ ਸੂਬੇ ਵਿੱਚ ਅਮਨ-ਸ਼ਾਂਤੀ ਭੰਗ ਕਰ ਰਹੀ

ਉਨ੍ਹਾਂ ਕਿਹਾ ਕਿ ਇਹ ਪਹਿਲੀ ਅਜਿਹੀ ਕਾਂਗਰਸ ਸਰਕਾਰ ਹੈ ਜਿਹੜੀ ਸੂਬੇ ਦੀ ਅਮਨ-ਕਾਨੂੰਨ ਬਹਾਲ ਕਰਨ ਦੀ ਥਾਂ ਸ਼ਾਂਤੀ ਭੰਗ ਕਰਨ ਵਿੱਚ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਆਪਣਾ ਦੋਸ਼ ਲੁਕਾਉਣ ਲਈ ਕਦੇ ਕੇਂਦਰ ਤੇ ਕਦੇ ਕਿਸਾਨਾਂ ਦੇ ਸੰਘਰਸ਼ ਦੀ ਆੜ ਲੈ ਰਹੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.