ਹੁਸ਼ਿਆਰਪੁਰ: 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਹਲਚਲਾਂ ਤੇਜ਼ ਹੋ ਗਈਆਂ ਹਨ। ਪਾਰਟੀਆਂ 'ਚ ਸਿਆਸੀ ਘਮਾਸਾਣ ਸ਼ੂਰੁ ਹੋ ਗਿਆ ਹੈ। ਕਾਂਗਰਸ ਤੋਂ ਬਾਅਦ ਹੁਣ ਅਕਾਲੀ ਦਲ-ਬਸਪਾ ਦੇ ਸਮਝੌਤੇ ਨੂੰ ਲੈਕੇ ਇੱਕ ਵਾਰ ਫ਼ਿਰ ਤੋਂ ਬਾਗ਼ੀ ਸੁਰ ਉੱਠ ਰਹੇ ਹਨ।
ਇਸਦੇ ਮੱਦੇਨਜ਼ਰ ਗੜ੍ਹਸ਼ੰਕਰ ਦੇ ਪਿੰਡ ਟੂਟੋ ਮਜਾਰਾ ਦੇ ਨਜ਼ਦੀਕ ਇੱਕ ਪੈਲੇਸ ਵਿੱਚ ਬਸਪਾ ਵਰਕਰਾਂ ਵੱਲੋਂ ਪ੍ਰੋਗਰਾਮ ਰੱਖਆਿ ਗਿਆ, ਜਿਸ 'ਚ ਵੱਡੀ ਗਿਣਤੀ ਵਿੱਚ ਹਲਕਾ ਗੜ੍ਹਸ਼ੰਕਰ ਦੇ ਵੱਖ ਵੱਖ ਪਿੰਡਾਂ ਵਿਚੋਂ ਬਹੁਜਨ ਸਮਾਜ ਪਾਰਟੀ ਦੇ ਵਰਕਰ ਪੁੱਜੇ। ਇਸ ਵਰਕਰ ਸੰਮੇਲਨ ਦੇ ਵਿੱਚ ਹਲਕਾ ਗੜ੍ਹਸ਼ੰਕਰ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਸੀਟ ਕੱਟਕੇ ਬਸਪਾ ਨੂੰ ਦੇਣ ਦੀ ਜ਼ੋਰਦਾਰ ਮੰਗ ਉੱਠੀ ਹੈ।
ਵਰਕਰ ਪ੍ਰੋਗਰਾਮ 'ਚ ਬਸਪਾ ਦੇ ਆਗੂਆਂ ਨੇ ਬਸਪਾ ਦੇ ਪੰਜਾਬ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਦੇ 'ਤੇ ਅਨੁਸ਼ਾਸ਼ਨਹੀਣਤਾ ਪੈਦਾ ਕਰਨ ਦੇ ਇਲਜ਼ਾਮ ਲਗਾਏ ਹਨ। ਉਨ੍ਹਾਂ ਕਿਹਾ ਕਿ ਜਿਹੜਾ ਵਰਕਰ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਸਮਝੌਤੇ ਦਾ ਵਿਰੋਧ ਕਰਦਾ ਹੈ ਉਸਨੂੰ ਪਾਰਟੀ ਤੋਂ ਬਾਹਰ ਕੱਢ ਦਿੱਤਾ ਜਾਂਦਾ ਹੈ।
ਇਸ ਮੌਕੇ ਬਸਪਾ ਦੇ ਆਗੂਆਂ ਨੇ ਕਿਹਾ ਕਿ ਜਿਨ੍ਹਾਂ ਥਾਵਾਂ 'ਤੇ ਬਸਪਾ ਦਾ ਪੰਜਾਬ ਦੇ ਵਿੱਚ ਆਧਾਰ ਨਹੀਂ ਹੈ ਅਤੇ ਨੋਟਾਂ ਨਾਲੋਂ ਵੀ ਕੱਢ ਵੋਟਾਂ ਹਨ ਉੱਥੇ ਬਸਪਾ ਨੂੰ ਸੀਟਾਂ ਦਿਤੀਆਂ ਹਨ। ਇਸਦੇ ਨਾਲ ਹੀ ਬਸਪਾ ਦੇ ਆਗੂਆਂ ਨੇ ਜ਼ੋਰਦਾਰ ਮੰਗ ਕਰਦੇ ਹੋਏ ਕਿਹਾ ਕਿ ਹਲਕਾ ਗੜ੍ਹਸ਼ੰਕਰ ਦੀ ਸੀਟ ਜਿਹੜੀ ਕਿ ਬਸਪਾ ਦੋ ਵਾਰ ਜਿੱਤ ਚੁੱਕੀ ਹੈ ਇਲਾਕੇ ਦੀ ਮੰਗ ਨੂੰ ਦੇਖਦੇ ਹੋਏ ਉਹ ਸੀਟ ਬਸਪਾ ਨੂੰ ਦਿੱਤੀ ਜਾਵੇ, ਨਹੀਂ ਆਉਣ ਵਾਲੇ ਸਮੇਂ ਵਿੱਚ ਇਸਦੇ ਨਤੀਜ਼ੇ ਭੁਗਤਣੇ ਪੈਣਗੇ।
ਇਹ ਵੀ ਪੜੋ: ਕਿਸਾਨਾਂ ਨੇ ਫਿਰ ਘੇਰਿਆ ਅਕਾਲੀ ਉਮੀਦਵਾਰ !