ETV Bharat / state

ਠੇਕਾ ਮੁਲਾਜ਼ਮ ‘ਤੇ ਬਿਜਲੀ ਵਿਭਾਗ ਦੇ ਜੇ.ਈ. ਦਾ ਤਸ਼ੱਦਦ ! - JE of Electricity Department Slap the contract employee

ਹੁਸ਼ਿਆਰਪੁਰ ਦੇ ਟਾਂਡਾ ਮਾਰਗ (Pictures Tanda Marg) ‘ਤੇ ਸਥਿਤ ਵਿਭਾਗ ਦੇ ਜੇ.ਈ. ਅਤੇ ਇੱਕ ਠੇਕਾ ਮੁਲਾਜ਼ਮ ਵਿਚਕਾਰ ਹੋਈ ਤਕਰਾਰ ਤੋਂ ਬਾਅਦ ਜੇ.ਈ ਨੇ ਠੇਕਾ ਮੁਲਾਜ਼ਮ ਦੇ ਥੱਪੜ ਮਾਰ ਦਿੱਤੇ। ਜਾਣੋ ਪੂਰਾ ਮਾਮਲਾ...

ਠੇਕਾ ਮੁਲਾਜ਼ਮ ‘ਤੇ ਬਿਜਲੀ ਵਿਭਾਗ ਦੇ ਜੇ.ਈ. ਦਾ ਤਸ਼ੱਦਦ

author img

By

Published : Jul 16, 2022, 11:10 AM IST

ਹੁਸ਼ਿਆਰਪੁਰ: ਤਸਵੀਰਾਂ ਟਾਂਡਾ ਮਾਰਗ (Pictures Tanda Marg) ‘ਤੇ ਸਥਿਤ ਬਿਜਲੀ ਘਰ ਦੀਆਂ ਹਨ, ਜਿੱਥੇ ਕਰੀਬ ਸਵਾ 5 ਵਜੇ ਬਿਜਲੀ ਵਿਭਾਗ ਦੇ ਜੇ.ਈ. ਅਤੇ ਇੱਕ ਠੇਕਾ ਮੁਲਾਜ਼ਮ ਵਿਚਕਾਰ ਹੋਈ ਗਿੱਟ ਮਿਟ ਤੋਂ ਬਾਅਦ ਜੇ.ਈ ਵੱਲੋਂ ਠੇਕਾ ਮੁਲਾਜ਼ਮ ਦੇ ਥੱਪੜ ਮਾਰ ਦਿੱਤੇ। ਇਸ ਘਟਨਾ ਦੀ ਪੀੜਤ ਠੇਕਾ ਮੁਲਾਜ਼ਮ ਵੱਲੋਂ ਵੀਡੀਓ (video) ਵੀ ਬਣਾਈ ਗਈ ਹੈ। ਜੋ ਸੋਸ਼ਲ ਮੀਡੀਆ (social media) ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਮਾਮਲੇ ਦੀ ਜਾਣਕਾਰੀ ਦਿੰਦਿਆਂ ਠੇਕਾ ਮੁਲਾਜ਼ਮ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਆਪਣੀ 8 ਘੰਟੇ ਦੀ ਡਿਊਟੀ ਖ਼ਤਮ ਕਰਕੇ ਦਫ਼ਤਰ ਪਹੁੰਚੇ ਸਨ ਤਾਂ ਇਸ ਦੌਰਾਨ ਦਫ਼ਤਰ ‘ਚ ਮੌਜੂਦ ਜੇ.ਈ. ਹਰਵਿੰਦਰ ਸਿੰਘ ਵੱਲੋਂ ਉਸ ਨੂੰ ਵਾਧੂ ਸਮਾਂ ਲਗਾਉਣ ਦੀ ਗੱਲ ਕਹੀ ਗਈ, ਪਰ ਠੇਕਾ ਮੁਲਾਜ਼ਮ ਵੱਲੋਂ ਮਨ੍ਹਾ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਜੇ.ਈ. ਵੱਲੋਂ ਠੇਕਾ ਮੁਲਾਜ਼ਮ ਨੂੰ ਗੈਰ-ਹਾਜ਼ਰ ਅਤੇ ਉਸ ਦੀ 2 ਹਜ਼ਾਰ ਰੁਪਏ ਤਨਖਾਹ ਕੱਟਣ ਦੀ ਧਕਮੀ ਦਿੱਤੀ।

ਠੇਕਾ ਮੁਲਾਜ਼ਮ ‘ਤੇ ਬਿਜਲੀ ਵਿਭਾਗ ਦੇ ਜੇ.ਈ. ਦਾ ਤਸ਼ੱਦਦ

ਠੇਕਾ ਮੁਲਾਜ਼ਮ ਨੇ ਦੱਸਿਆ ਕਿ ਉਕਤ ਜੇ.ਈ. ਪਹਿਲਾਂ ਵੀ ਠੇਕਾ ਮੁਲਾਜ਼ਮਾਂ ਨੂੰ ਤੰਗ ਪ੍ਰੇਸ਼ਾਨ ਕਰਦਾ ਹੈ ਅਤੇ ਉਸ ਵੱਲੋਂ ਇਸ ਸਾਰੇ ਵਾਕਿਆ ਦੀ ਜਾਣਕਾਰੀ ਆਪਣੇ ਉੱਚ ਅਧਿਕਾਰੀ ਨੂੰ ਦੇ ਦਿੱਤੀ ਗਈ ਹੈ ਅਤੇ ਜੇਕਰ ਵਿਭਾਗ ਵੱਲੋਂ ਉਸ ਨੂੰ ਇਨਸਾਫ਼ ਨਾ ਦੁਆਇਟਾ ਗਿਆ ਤਾਂ ਉਸ ਵੱਲੋਂ ਆਪਣੀ ਯੂਨੀਅਨ ਨੂੰ ਨਾਲ ਲੈ ਕੇ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। ਦੂਜੇ ਪਾਸੇ ਜਦੋਂ ਮਾਮਲੇ ਸਬੰਧੀ ਵਿਭਾਗ ਦੇ ਉਚ ਅਧਿਕਾਰੀ ਇੰਜੀ. ਹਰਮਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਵੱਲੋਂ ਕਿਹਾ ਗਿਆ ਇਸ ਮਾਮਲੇ ਸਬੰਧੀ ਉਨ੍ਹਾਂ ਨੂੰ ਕੋਈ ਵੀ ਜਾਣਕਾਰੀ ਨਹੀਂ ਹੈ ਅਤੇ ਸ਼ਿਕਾਇਤ ਉਪਰੰਤ ਉਨ੍ਹਾਂ ਵੱਲੋਂ ਇਸ ਦੀ ਜਾਂਚ ਕਰਵਾਈ ਜਾਵੇਗੀ ਅਤੇ ਜੋ ਵੀ ਦੋਸ਼ੀ ਪਾਇਆ ਗਿਆ, ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਸੀਐੱਮ ਮਾਨ ਦੀ ਕੋਠੀ ਸਾਹਮਣੇ ਬੈਠੇ 2 ਮੁੰਡਿਆਂ ਨੇ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼ !

ETV Bharat Logo

Copyright © 2025 Ushodaya Enterprises Pvt. Ltd., All Rights Reserved.