ਹੁਸ਼ਿਆਰਪੁਰ: ਪੰਜਾਬ ਨੂੰ ਹਿਮਾਚਲ ਨਾਲ ਜੋੜਦੇ ਨੈਸ਼ਨਲ ਹਾਈਵੇ (National Highway connecting Punjab with Himachal) ਦੀ ਲੰਬੇ ਸਮੇਂ ਤੋਂ ਖਸਤਾ ਹਾਲਾਤ ਤੋਂ ਸਥਾਨਕ ਲੋਕ ਕਾਫ਼ੀ ਪ੍ਰੇਸ਼ਾਨ ਹਨ। ਜਿਸ ਨੂੰ ਲੈਕੇ ਇਨ੍ਹਾਂ ਲੋਕਾਂ ਵੱਲੋਂ PWD ਅਤੇ ਪੰਜਾਬ ਸਰਕਾਰ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ (Protest against Punjab Government) ਕੀਤਾ ਗਿਆ ਹੈ। ਇੱਥੇ ਦੇ ਲੋਕਾਂ ਦਾ ਕਹਿਣਾ ਹੈ ਕਿ ਸੜਕ ਦੀ ਹਾਲਾਤ ਖਸਤ ਹੋਣ ਕਰਕੇ ਇੱਥੇ ਰੋਜ਼ਾਨਾਂ ਸੜਕ ਹਾਦਸੇ (Road accidents) ਹੁੰਦੇ ਹਨ ਅਤੇ ਇਨ੍ਹਾਂ ਹਦਸਿਆ ਵਿੱਚ ਕਈ ਲੋਕ ਜ਼ਖ਼ਮੀ ਹੁੰਦੇ ਹਨ।
ਇਸ ਮੌਕੇ PWD ਜੇ.ਈ. ਮੌਕੇ ‘ਤੇ ਪਹੁੰਚੇ, ਇਨ੍ਹਾਂ ਨੇ ਸਥਿਤੀ ਦਾ ਜਾਇਜ਼ਾ ਲਿਆ। ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਕਿਹਾ ਕਿ ਇਸ ਸੜਕ ਨੂੰ ਲੈਕੇ ਕੋਰਟ ਕੇਸ ਚੱਲ ਰਿਹਾ ਹੈ, ਜਿਸ ਕਰਕੇ ਸੜਕ ਨਹੀਂ ਬਣ ਪਾ ਰਹੀ। ਉਨ੍ਹਾਂ ਕਿਹਾ ਕਿ ਸਮੇਂ-ਸਮੇਂ ‘ਤੇ ਇਸ ਸੜਕ ‘ਤੇ ਪੈਚ ਵਰਕ ਵੀ ਕੀਤਾ ਜਾਦਾ ਹੈ। ਉਨ੍ਹਾਂ ਕਿਹਾ ਕਿ ਸਾਡੇ ਵੱਡੇ ਅਫ਼ਸਰ ਚੰਡੀਗੜ੍ਹ ਵਿੱਚ ਮੀਟਿੰਗ (Meeting in Chandigarh) ਕਰਨ ਦੇ ਲਈ ਗਏ ਹਨ, ਜਦੋਂ ਉਹ ਇੱਥੇ ਆਉਣਗੇ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਲਿਆਉਦਾ ਜਾਵੇਗਾ।
ਉਧਰ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪ੍ਰਸ਼ਾਸਨ ਵੱਲੋ ਡਰਾਇਆ ਧਮਕਾਇਆ ਜਾਦਾ ਹੈ ਕਿ ਜੇਕਰ ਕਿਸੇ ਨੇ ਇਸ ਸੜਕ ਦੇ ਮਾਮਲੇ ਨੂੰ ਚੁੱਕਿਆ ਤਾਂ ਉਸ ਦੇ ਖ਼ਿਲਾਫ਼ ਪੁਲਿਸ ਕੇਸ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸੜਕ ਦੀ ਕੋਈ ਪੈਚ ਵਰਕ ਨਹੀਂ ਕੀਤਾ ਗਿਆ, ਇਸ ਮੌਕੇ ਉਨ੍ਹਾਂ ਨੇ PWD ਦੇ ਜੇ.ਈ. ‘ਤੇ ਝੂਠ ਬੋਲਣ ਦੇ ਵੀ ਇਲਜ਼ਾਮ ਲਗਾਏ ਹਨ। ਉਨ੍ਹਾਂ ਕਿਹਾ ਕਿ ਪਿਛਲੇ 10 ਸਾਲਾਂ ਤੋਂ ਇਸ ਸੜਕ ‘ਤੇ ਇੱਕ ਵੀ ਪੱਧਰ ਨਹੀਂ ਪਾਇਆ ਗਿਆ। ਇਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਸੜਕ ਦੀ ਖਸਤਾ ਹਾਲਾਤ ਕਰਕੇ ਉਨ੍ਹਾਂ ਦਾ ਕਾਰੋਬਾਰ ਵੀ ਠੱਪ ਹੋ ਗਿਆ ਹੈ।
ਇਹ ਵੀ ਪੜ੍ਹੋ: ਸ਼ਰਮਸਾਰ ! ਗਰਭਵਤੀ ਔਰਤ ਨਾਲ ਬਲਾਤਕਾਰ ਕਰਨ ਦੇ ਮਾਮਲੇ ’ਚ SP ਹੈੱਡਕੁਆਰਟਰ ਗ੍ਰਿਫ਼ਤਾਰ