ਹੁਸ਼ਿਆਰਪਰੁ: ਜਿਲ੍ਹਾ ਹੁਸ਼ਿਆਰਪੁਰ ਦੇ ਹਾਜੀਪੁਰ ਟੀ ਪੁਆਇੰਟ 'ਤੇ ਟਿੱਪਰ ਯੂਨੀਅਨ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਮਾਇੰਨਗ ਵਿਭਾਗ ਦੇ ਗੁੰਡਾ ਟੈਕਸ ਵਸੂਲਣ ਵਾਲੇ ਗੁੰਡਿਆਂ ਅਤੇ ਪੰਜਾਬ ਸਰਕਾਰ ਦੇ ਖਿਲਾਫ ਚੱਕਾ ਜਾਮ ਕੀਤਾ।
ਮੁਕੇਰੀਆਂ ਅਤੇ ਤਲਵਾੜਾ ਵਿਚ ਬੀਤੇ ਲੰਬੇ ਸਮੇਂ ਤੋਂ ਬੰਦ ਪਏ ਕਰੈਸ਼ਰਾਂ ਤੇ ਕੰਮ ਕਰਨ ਵਾਲੇ ਕਰੀਬ ਤਿੰਨ ਹਜਾਰ ਮਜਦੂਰ, ਦੋ ਹਜ਼ਾਰ ਟਿੱਪਰ ਚਾਲਕ ਹਲਕੇ ਭਰ ਦੇ ਮਿਸਤਰੀ ਅਤੇ ਮਿਸਤਰੀਆਂ ਨਾਲ ਕੰਮ ਕਰਨ ਵਾਲੇ ਮਜਦੂਰਾਂ ਦੇ ਕਰੈਸ਼ਰ ਬੰਦ ਹੋਣ ਕਾਰਨ ਇਨਾ ਸਾਰਿਆਂ ਦੇ ਪਰਿਵਾਰਾਂ ਨੂੰ ਭੁੱਖੇ ਮਰਨ ਦੀ ਨੌਬਤ ਆ ਗਈ ਹੈ।
ਜਿਸ ਤੋਂ ਦੁੱਖੀ ਹੋ ਕੇ ਅਪਣੇ ਪਰਿਵਾਰ ਦੀ ਰੋਜੀ ਰੋਟੀ ਲਈ ਮਜ਼ਬੂਰ ਹੋ ਕੇ ਇਹ ਧਰਨਾ ਦੇਣ ਲਈ ਮਜਬੂਰ ਹੋਣਾ ਪਿਆ ਹੈ ਤੇ ਇਸ ਸਬੰਧੀ ਵੱਖ-ਵੱਖ ਟਿੱਪਰ ਚਾਲਕਾਂ ਮਜ਼ਦੂਰਾਂ ਅਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰ ਵਲੋਂ ਗੁੰਡਾ ਟੈਕਸ ਬੰਦ ਨਹੀਂ ਕੀਤਾ ਪੰਜਾਬ ਦੇ ਬੰਦ ਪਏ ਕਰੈਸ਼ਰ ਚਾਲੂ ਨਹੀਂ ਕੀਤੇ ਤਾਂ ਪੂਰੇ ਪੰਜਾਬ ਵਿਚ ਹੀ ਚੱਕਾ ਜਾਮ ਕੀਤਾ ਜਾਵੇਗਾ ਜਿਸ ਦੀ ਸਾਰੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।
ਇਹ ਵੀ ਪੜ੍ਹੋ: ਕਿਸਾਨਾਂ ਵੱਲੋਂ ਟੈਕਸ ਵਸੂਲਣ ਵਾਲੇ ਗੁੰਡਿਆਂ ਅਤੇ ਪੰਜਾਬ ਸਰਕਾਰ ਦੇ ਖਿਲਾਫ ਕੀਤਾ ਚੱਕਾ ਜਾਮ