ਹੁਸ਼ਿਆਰਪੁਰ: ਪਿੰਡ ਬਾੜੀਆਂ ਕਲਾਂ ਵਿਖੇ ਪਤੀ ਵੱਲੋਂ ਕੀਤੀ ਗਈ ਕੁੱਟਮਾਰ ਨੂੰ ਲੈ ਕੇ ਪੀੜਤ ਮਹਿਲਾ ਨੇ ਇਨਸਾਫ਼ ਦੀ ਗੁਹਾਰ ਲਗਾਈ ਹੈ। ਉੱਥੇ ਹੀ ਹੁਣ ਮੈਡੀਕਲ ਜਾਂਚ ਲਈ ਪੀੜਤ ਮਹਿਲਾ ਨੂੰ ਹਸਪਤਾਲਾਂ ਵਿੱਚ ਧੱਕੇ ਖਾਣੇ ਪੈ ਰਹੇ ਹਨ।
ਮਹਿਲਾ ਨੇ ਆਪਣੇ ਪਤੀ 'ਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਪਿਛਲੇ ਦਿਨੀਂ ਉਸ ਦੇ ਪਤੀ ਨੇ ਉਸ ਨਾਲ ਬੁਰੀ ਤਰ੍ਹਾਂ ਕੁੱਟ ਮਾਰ ਕੀਤੀ ਸੀ, ਜਿਸ ਕਾਰਨ ਉਸ ਦੇ ਗੁਪਤ ਅੰਗਾਂ ਨੂੰ ਵੀ ਨੁਕਸਾਨ ਪੁੱਜਾ ਹੈ। 1 ਅਕਤੂਬਰ ਤੋਂ ਹੁਣ ਤੱਕ ਪੀੜਤ ਮਹਿਲਾ ਮਾਹਿਲਪੁਰ ਹਸਪਤਾਲ ਤੋਂ ਸਰਕਾਰੀ ਹਸਪਤਾਲ ਹੁਸ਼ਿਆਰਪੁਰ ਵਿੱਚ ਆਪਣੀ ਮੈਡੀਕਲ ਜਾਂਚ ਪੂਰੀ ਕਰਵਾਉਣ ਲਈ ਧੱਕੇ ਖਾ ਰਹੀ ਹੈ। ਉਕਤ ਮਹਿਲਾ ਸਰਕਾਰੀ ਹਸਪਤਾਲ ਮਾਹਿਲਪੁਰ ਦੇ ਵਿੱਚ ਦਾਖ਼ਲ ਹੈ ਪਰ ਉਸ ਨੂੰ ਮਾਹਿਲਪੁਰ ਤੋਂ 25 ਕਿਲੋਮੀਟਰ ਦੂਰ ਹੁਸ਼ਿਆਰਪੁਰ ਦੇ ਸਰਕਾਰੀ ਹਸਪਤਾਲ ਵਿੱਚ ਮੈਡੀਕਲ ਜਾਂਚ ਲਈ ਇਕੱਲੇ ਹੀ ਭੇਜਿਆ ਜਾਂਦਾ ਹੈ ਉਸ ਨਾਲ ਨਾ ਕੋਈ ਵੀ ਸਰਕਾਰੀ ਹਸਪਤਾਲ ਦਾ ਕੋਈ ਕਰਮਚਾਰੀ ਨਹੀ ਹੁੰਦਾ।
ਇਸ ਬਾਰੇ ਜਦੋਂ ਸਰਕਾਰੀ ਹਸਪਤਾਲ ਹੁਸ਼ਿਆਰਪੁਰ ਦੇ ਸੀਨੀਅਰ ਮੈਡੀਕਲ ਡਾ. ਬਲਦੇਵ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਇਹ ਮਾਹਿਲਪੁਰ ਹਸਪਤਾਲ ਵਾਲਿਆਂ ਨੇ ਦੇਖਣਾ ਹੁੰਦਾ ਹੈ ਕਿ ਮਰੀਜ਼ ਦੇ ਨਾਲ ਕੋਈ ਹਸਪਤਾਲ ਦਾ ਕਰਮਚਾਰੀ ਭੇਜਿਆ ਜਾਵੇ ਜਾਂ ਨਾ। ਡਾ. ਬਲਦੇਵ ਨੇ ਕਿਹਾ ਕਿ ਸਰਕਾਰੀ ਹਸਪਤਾਲ ਵਿੱਚ ਮਹਿਲਾ ਮਾਹਿਰ ਡਾਕਟਰ ਸਿਰਫ਼ ਇੱਕ ਹੀ ਹੈ ਜਿਸ ਕਾਰਨ ਇਸ ਤਰ੍ਹਾਂ ਦੀ ਪਰੇਸ਼ਾਨੀ ਆ ਰਹੀ ਹੈ।
ਇਹ ਵੀ ਪੜੋ- Quad ਮਿਲਟਰੀ ਗਠਜੋੜ ਨਹੀਂ ਹੈ: ਕੈਪਟਨ (ਰਿਟਾ.) ਡੀ.ਕੇ. ਸ਼ਰਮਾ