ਹੁਸ਼ਿਆਰਪੁਰ: ਮੁਹੱਲਾ ਵਿਜੇ ਨਗਰ ਦੀ ਰਹਿਣਵਾਲੀਇਕ ਲੜਕੀ ਨੇ ਅਮਰੀਕਾ 'ਚ ਵਿਗਿਆਨੀ ਬਣ ਕੇ ਹੁਸ਼ਿਆਰਪੁਰ ਸ਼ਹਿਰ ਦਾ ਨਾਮ ਨਾ ਇਕੱਲੇ ਪੰਜਾਬ 'ਚ ਹੀ ਨਹੀਂ ਭਾਰਤ ਰੁਸ਼ਨਾਇਆ ਹੈ। ਲੜਕੀ ਸ਼ੈਲੀ ਦੇ ਪਿਤਾ ਡਾ. ਸਰਦੂਲ ਸਿੰਘ ਜੋ ਸੀਨੀਅਰ ਮੈਡੀਕਲ ਅਫਸਰ ਰਹਿ ਚੁੱਕੇ ਹਨ ਉਨ੍ਹਾ ਦੱਸਿਆ ਕਿ ਸ਼ੈਲੀ ਸਰਦੂਲ ਸਿੰਘ ਵੱਲੋਂ ਆਪਣੀ ਮੁੱਢਲੀ ਸਿੱਖਿਆ ਹੁਸ਼ਿਆਰਪੁਰ ਦੇ ਐਸਏਵੀ ਜੈਨ ਡੇ ਬੋਰਡਿੰਗ ਤੋਂ ਮੁਕੰਮਲ ਕੀਤੀ ਗਈ ਹੈ। ਇਸ 'ਤੇ 12ਵੀਂ ਦੀ ਪ੍ਰੀਖਿਆ ਸ਼ਹਿਰ ਦੇ ਹੀ ਇਕ ਨਿੱਜੀ ਇੰਸਟੀਚਿਊਟ ਤੋਂ ਕੀਤੀ ਗਈ ਹੈ।
ਇਸ ਤੋਂ ਬਾਅਦ ਸ਼ੈਲੀ ਸਰਦੂਲ ਸਿੰਘ ਵੱਲੋਂ ਆਪਣੀ ਐਮਐਸਸੀ ਆਨਰਜ਼ ਦੀ ਸਿੱਖਿਆ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਅਤੇ ਪੀਐਚਡੀ ਇਮਟੈਕ ਚੰਡੀਗੜ੍ਹ ਤੋਂ ਮੁਕੰਮਲ ਕੀਤੀ ਹੈ। ਡਾ.ਸਰਦੂਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਇਕ ਸਾਲ ਪਹਿਲਾਂ ਹੀ ਅਮਰੀਕਾ ਵਿਖੇ ਆਪਣੇ ਪਤੀ ਨਾਲ ਗਈ ਸੀ ਜਿਥੇ ਕਿ ਸ਼ੈਲੀ ਨੇ ਵਿਸ਼ਵ ਪੱਧਰੀ ਹਾਰਵਡ ਯੂਨੀਵਰਸਿਟੀ 'ਚ ਸਿੱਖਿਆ ਹਾਸਿਲ ਕਰਕੇ ਬੋਸਟਨ ਸਿਟੀ ਦੀ ਕੰਪਨੀ ਇਨਟੇਲੀਆ ਥ੍ਰੋਪੈਟਿਕਸ 'ਚ ਵਿਗਿਆਨੀ ਵਜੋਂ ਨਿਯੁਕਤ ਹੋਈ ਹੈ।
ਇਹ ਵੀ ਪੜ੍ਹੋ: ਅੰਮ੍ਰਿਤਸਰ ਕੌਮਾਂਤਰੀ ਏਅਰਪੋਰਟ ਅੰਦਰ ਪ੍ਰਬੰਧਾਂ ਦੀ ਖੁੱਲ੍ਹੀ ਪੋਲ, ਕਬੂਤਰ ਤੇ ਮੱਛਰਾਂ ਤੋਂ ਪਰੇਸ਼ਾਨ ਯਾਤਰੀ, ਨਹੀਂ ਕੋਈ ਖਾਣ ਪੀਣ ਦਾ ਪ੍ਰਬੰਧ