ਹੁਸ਼ਿਆਰਪੁਰ : 1 ਲੱਖ ਕਿੱਲੋਮੀਟਰ ਸਾਈਕਲ ਚਲਾ ਕੇ ਬਲਰਾਜ ਚੌਹਾਨ ਨੇ ‘ਇੰਡੀਆ ਬੁੱਕ ਆਫ਼ ਰਿਕਾਰਡਜ਼ ’ਚ ਨਾਂਅ ਦਰਜ ਕਰਵਾਇਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ 8 ਵਾਰ ਸੁਪਰ ਰੈਨਡਨਰਜ਼ ਦਾ ਜਿੱਤਿਆ ਖ਼ਿਤਾਬ ਜਿੱਤਿਆ ਹੈ।
ਦੱਸ ਦਈਏ ਕਿ ਉਹ ਲੰਡਨ ਦੇ ਐਡਿਨਬਰਗ ’ਚ ਹੋ ਰਹੀ 1500 ਕਿੱਲੋਮੀਟਰ ਰੇਸ ’ਚ ਵੀ ਹਿੱਸਾ ਲੈਣਗੇ। 1 ਲੱਖ ਕਿੱਲੋਮੀਟਰ ਸਾਈਕਲ ਚਲਾ ਕੇ ਇੰਡੀਆ ਬੁੱਕ ਆਫ਼ ਰਿਕਾਰਡਜ਼ ’ਚ ਨਾਂਅ ਦਰਜ ਕਰਵਾਉਣ ਵਾਲੇ ਸੈਂਟਰਲ ਟਾਊਨ ਹੁਸ਼ਿਆਰਪੁਰ ਦੇ ਵਾਸੀ ਮਸ਼ਹੂਰ ਅਲਟਰਾ ਸਾਈਕਲਿਸਟ ਬਲਰਾਜ ਸਿੰਘ ਚੌਹਾਨ ਨੇ ਹੁਸ਼ਿਆਰਪੁਰ ਜ਼ਿਲ੍ਹੇ ਦਾ ਨਾਂਅ ਦੇਸ਼ ਭਰ ’ਚ ਰੌਸ਼ਨ ਕੀਤਾ ਹੈ।
ਇਸ ਸਬੰਧੀ ਅੱਜ ਇੱਥੇ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਚੌਹਾਨ ਨੇ ਦੱਸਿਆ ਕਿ ਉਨ੍ਹਾਂ ਆਪਣਾ ਸਾਈਕਲਿੰਗ ਦਾ ਰਿਕਾਰਡ ਇੰਡੀਆ ਬੁੱਕ ਆਫ਼ ਰਿਕਾਰਡਜ਼ ਦੇ ਪ੍ਰਬੰਧਕਾਂ ਨੂੰ ਭੇਜਿਆ ਸੀ।
ਜਿਸ ਨੂੰ ਚੈੱਕ ਕਰਨ ਤੋਂ ਬਾਅਦ ਉਨ੍ਹਾਂ ਵੱਲੋਂ ਮੈਡਲ, ਸਰਟੀਫਿਕੇਟ, ਆਈ. ਕਾਰਡ ਪੈਨ, ਬੈਜ ਤੇ 2022 ਦੀ ਇੰਡੀਆ ਕਿਤਾਬ ‘ਬੁੱਕ ਆਫ਼ ਰਿਕਾਰਡਜ਼ ਉਨ੍ਹਾਂ ਨੂੰ ਭੇਜੀ ਗਈ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਸਾਈਕਲਿੰਗ ਦੀ ਸ਼ੁਰੂਆਤ 2014, ਆਨ ਦਾ ਰਿਕਾਰਡ 18 ਅਕਤੂਬਰ 2016 ਨੂੰ ਪਹਿਲੀ ਰਾਈਡ 34 ਕਿੱਲੋਮੀਟਰ, ਸਟਾਰ ਵਾ ਐਪ ’ਤੇ ਰਿਕਾਰਡ ਕੀਤੀ ਸੀ। ਔਡੈਕਸ ਕਲੱਬ ਪਰੇਸ਼ੀਅਨ (ਏ.ਸੀ.ਪੀ.) ਫਰਾਂਸ ਤੋਂ ਮਾਨਤਾ ਪ੍ਰਾਪਤ ਔਡੈਕਸ ਇੰਡੀਆ ਰੈਨਡਨਰਜ਼ ਤੋਂ 8 ਵਾਰ ਸੁਪਰ ਰੈਨਡਨਰਜ਼ ਦਾ ਖ਼ਿਤਾਬ ਹਾਸਲ ਕੀਤਾ।
ਇਹ ਵੀ ਪੜ੍ਹੋ:- Operation Ganga: ਪੋਲੈਂਡ, ਰੋਮਾਨੀਆ ਅਤੇ ਸਲੋਵਾਕੀਆ ਤੋਂ ਦਿੱਲੀ ਪਹੁੰਚੇ 629 ਭਾਰਤੀ